ਵਿਆਹ ਵਿੱਚ ਪਾਪੜਾਂ ਨੇ ਪਾਇਆ ਸਿਆਪਾ, ਪਲੇਟਾਂ ਛੱਡ ਭੱਜੇ ਰਿਸ਼ਤੇਦਾਰ

ਕਈ ਵਾਰ ਮਾਮੂਲੀ ਜਿਹੀ ਗੱਲ ਪਿੱਛੇ ਵੱਡੇ ਬ ਖੇ ੜੇ ਖੜ੍ਹੇ ਹੋ ਜਾਂਦੇ ਹਨ। ਲੋਕ ਨਿਗੂਣੀ ਜਿਹੀ ਗੱਲ ਨੂੰ ਇੱਜ਼ਤ ਦਾ ਸਵਾਲ ਬਣਾ ਲੈਂਦੇ ਹਨ। ਜਿਸ ਨਾਲ ਵੱਡਾ ਨੁ ਕ ਸਾ ਨ ਝੱਲਣਾ ਪੈ ਜਾਂਦਾ ਹੈ। ਕੇਰਲਾ ਦੇ ਇੱਕ ਵਿਆਹ ਵਿੱਚ ਪਾਪੜ ਪਿੱਛੇ ਸ਼ੁਰੂ ਹੋਈ ਕਹਾਣੀ ਨੇ ਅਜਿਹਾ ਰੂਪ ਧਾਰਿਆ ਕਿ ਡੇਢ ਲੱਖ ਰੁਪਏ ਦਾ ਨੁ ਕ ਸਾ ਨ ਹੋ ਗਿਆ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਚੁੱਕੀ ਹੈ। ਮਾਮਲਾ ਕੇਰਲਾ ਦੇ ਅਲਾਪੁਝਾ ਦਾ ਹੈ। ਜਿੱਥੇ ਇੱਕ ਵਿਆਹ ਸਮਾਗਮ ਵਿੱਚ ਪਾਪੜਾਂ ਨੂੰ ਲੈ ਕੇ ਸ਼ੁਰੂ ਹੋਈ

ਕਹਾਣੀ ਥਾਣੇ ਤੱਕ ਪਹੁੰਚ ਗਈ। ਦਰਅਸਲ ਇਥੇ ਵਿਆਹ ਸਮਾਗਮ ਵਿਚ ਲਾੜੇ ਦੇ ਦੋਸਤਾਂ ਨੇ ਖਾਣਾ ਖਾਣ ਵੇਲੇ ਹੋਰ ਪਾਪੜਾਂ ਦੀ ਮੰਗ ਕਰ ਲਈ। ਪਾਪੜ ਨਾ ਮਿਲਣ ਕਾਰਨ ਤੂੰ ਤੂੰ ਮੈਂ ਮੈਂ ਹੋ ਗਈ। ਜੋ ਘ ਸੁੰ ਨ ਮੁੱ ਕੀ ਤਕ ਪਹੁੰਚ ਗਈ। ਇਸ ਤੋਂ ਬਾਅਦ ਇਕ ਦੂਜੇ ਉਤੇ ਮੇਜ਼ ਕੁਰਸੀਆਂ ਚੱਲੇ। ਜਿਸ ਕਾਰਨ 3 ਵਿਅਕਤੀਆਂ ਨੂੰ ਹਸਪਤਾਲ ਲਿਜਾਣਾ ਪੈ ਗਿਆ। ਇਨ੍ਹਾਂ ਵਿੱਚ 74 ਸਾਲਾ ਮੁਰਲੀਧਰਨ, 21 ਸਾਲਾ ਜੋਹਾਨ ਅਤੇ 21 ਸਾਲਾ ਹਰੀ ਦੇ ਨਾਮ ਸ਼ਾਮਲ ਹਨ।

ਮੁਰਲੀਧਰਨ ਦੇ ਸਿਰ ਵਿੱਚ ਸੱ ਟ ਲੱਗੀ ਹੈ। ਕਰੇਲਾਕੁਲਾਂਗਰਾ ਪੁਲਿਸ ਨੇ 15 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਮਾਮੂਲੀ ਜਿਹੀ ਗੱਲ ਪਿੱਛੇ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਇਨ੍ਹਾਂ ਲੋਕਾਂ ਨੇ ਪਾਪੜਾਂ ਕਾਰਨ ਨਿੱਕੀ ਜਿਹੀ ਗੱਲ ਨੂੰ ਇੰਨੀ ਤੂਲ ਦਿੱਤੀ ਕਿ ਦੋਵੇਂ ਧਿਰਾਂ ਨੂੰ ਇਹ ਅੜੀ ਮਹਿੰਗੀ ਪੈ ਗਈ। ਸਾਨੂੰ ਜ਼ਰੂਰਤ ਹੈ ਅਜਿਹੇ ਵਿ ਵਾ ਦਾਂ ਤੋਂ ਬਚਣ ਦੀ।

Leave a Reply

Your email address will not be published. Required fields are marked *