ਵੱਡੇ ਭਰਾ ਦੇ ਭੋਗ ਤੋਂ ਪਹਿਲਾ ਹੀ ਛੋਟੇ ਭਰਾ ਦੀ ਹੋਈ ਮੋਤ, ਅਡਾਨੀ ਕੋਲ ਕੰਮ ਕਰਦੇ ਸੀ ਦੋਵੇਂ ਸਕੇ ਭਰਾ

7-8 ਸਾਲਾਂ ਤੋਂ ਪੰਜਾਬ ਵਿੱਚ ਅਮਲ ਦੀ ਵਿਕਰੀ ਕਾਰਨ ਜਿੰਨਾ ਨੁਕਸਾਨ ਹੋਇਆ ਹੈ, ਉਸ ਦਾ ਅੰਦਾਜ਼ਾ ਲਗਾਉਣਾ ਸ਼ਾਇਦ ਕਿਸੇ ਦੇ ਵੱਸ ਦੀ ਗੱਲ ਨਹੀਂ। ਕਿੰਨੇ ਹੀ ਪੁੱਤਰ ਆਪਣੇ ਪਿਤਾ ਦੇ ਮੋਢਿਆਂ ਤੇ ਗਏ ਹਨ। ਕਿੰਨੀਆਂ ਹੀ ਮਾਵਾਂ ਆਪਣੇ ਪੁੱਤਰਾਂ ਦੀ ਉਡੀਕ ਵਿੱਚ ਰੋ ਰਹੀਆਂ ਹਨ। ਪੰਜਾਬ ਵਾਸੀ ਤਾਂ ਵੋਟਾਂ ਪਾ ਕੇ ਸਰਕਾਰ ਬਦਲ ਸਕਦੇ ਹਨ ਪਰ ਅਮਲ ਦੀ ਵਿਕਰੀ ਨੂੰ ਤਾਂ ਠੱਲ੍ਹ ਸਰਕਾਰ ਨੇ ਹੀ ਪਾਉਣੀ ਹੈ। ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਨੇੜੇ ਪੈਂਦੇ ਇਕ ਪਿੰਡ ਵਿਚ ਕੁਝ ਹੀ ਦਿਨਾਂ ਦੇ

ਫ਼ਰਕ ਨਾਲ ਦੋ ਸਕੇ ਭਰਾ ਅਮਲ ਦੀ ਵੱਧ ਮਾਤਰਾ ਲੈਣ ਨਾਲ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਇਨ੍ਹਾਂ ਦੇ ਪਿਤਾ ਮੁਖਤਿਆਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨੌਕਰੀ ਕਰਦੇ ਹਨ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਭਰਾ ਅੰਗਰੇਜ਼ ਸਿੰਘ ਅਤੇ ਗੁਰਮੇਲ ਸਿੰਘ ਗੁਜਰਾਤ ਵਿੱਚ ਅਡਾਨੀ ਦੇ ਮੁਦਰਾ ਪੋਰਟ ਤੇ ਕੰਮ ਕਰਦੇ ਸਨ। ਅੰਗਰੇਜ਼ ਸਿੰਘ ਦੇ 2 ਬੱਚੇ ਇਕ ਲੜਕੀ ਅਤੇ ਇਕ ਲੜਕਾ ਹਨ ਜਦਕਿ ਗੁਰਮੇਲ ਸਿੰਘ ਦੇ ਵਿਆਹ ਨੂੰ ਕੁਝ ਮਹੀਨੇ ਹੀ ਹੋਏ ਹਨ।

ਪਹਿਲਾਂ ਅਮਲ ਦੀ ਵੱਧ ਵਰਤੋਂ ਕਰ ਲੈਣ ਨਾਲ ਅੰਗਰੇਜ ਸਿੰਘ ਦੀ ਜਾਨ ਚਲੀ ਗਈ। ਪਰਿਵਾਰ ਨੇ ਭਾਣਾ ਮੰਨਦੇ ਹੋਏ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਉਸ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਦਿੱਤਾ। ਭੋਗ ਪੈਣ ਤੋਂ ਪਹਿਲਾਂ ਹੀ ਇਕ ਹੋਰ ਭਾਣਾ ਵਾਪਰ ਗਿਆ। ਅੰਗਰੇਜ਼ ਸਿੰਘ ਦਾ ਛੋਟਾ ਭਰਾ ਗੁਰਮੇਲ ਸਿੰਘ ਵੀ ਅਮਲ ਦੀ ਭੇਟ ਚੜ੍ਹ ਗਿਆ। ਜਿਸ ਪਰਿਵਾਰ ਦੇ 2 ਨੌਜਵਾਨ ਜੀਅ ਕੁਝ ਹੀ ਦਿਨਾਂ ਵਿੱਚ ਅੱਗੇ ਪਿੱਛੇ ਤੁਰ ਜਾਣ,

ਉਸ ਪਰਿਵਾਰ ਦਾ ਕੀ ਹਾਲ ਹੋਵੇਗਾ? ਇਹ ਬਿਆਨ ਕਰਨ ਦੀ ਜ਼ਰੂਰਤ ਨਹੀਂ ਹੈ।ਅੱਜ ਹਰ ਕੋਈ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਅਮਲ ਦੇ ਸੁਦਾਗਰਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਕਿ ਪੰਜਾਬ ਫੇਰ ਖ਼ੁਸ਼ਹਾਲ ਹੋ ਸਕੇ। ਕਦੇ ਪੰਜਾਬੀ ਚੰਗੀ ਸਿਹਤ ਲਈ ਜਾਣੇ ਜਾਂਦੇ ਸਨ। ਖੇਡ ਦੇ ਖੇਤਰ ਵਿੱਚ ਪੰਜਾਬੀਆਂ ਦੀ ਤੂਤੀ ਬੋਲਦੀ ਸੀ। ਗੁਰੂਆਂ ਪੀਰਾਂ ਦੀ ਇਸ ਧਰਤੀ ਦੀ ਅੱਜ ਜੋ ਹਾਲਤ ਹੈ, ਉਹ ਸਭ ਦੇ ਸਾਹਮਣੇ ਹੈ। ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.