ਨਕਲੀ ਅਫਸਰ ਬਣ ਕੇ ਆਏ 4 ਮੁੰਡੇ, ਪਰਿਵਾਰ ਨੂੰ ਕਮਰੇ ਚ ਬੰਦ ਕਰ ਲੈ ਗਏ 25 ਲੱਖ

ਗ ਲ ਤ ਬੰਦਿਆਂ ਨੇ ਧਨ ਹ ਥਿ ਆ ਉ ਣ ਦੇ ਨਵੇਂ ਨਵੇਂ ਤਰੀਕੇ ਲੱਭ ਲਏ ਹਨ। ਉਹ ਅਜਿਹੇ ਤਰੀਕੇ ਨਾਲ ਕੰਮ ਕਰਦੇ ਹਨ ਕਿ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਅਤੇ ਇਹ ਲੋਕ ਸਾਫ ਬਚ ਕੇ ਨਿਕਲ ਜਾਂਦੇ ਹਨ। ਖੰਨਾ ਦੇ ਪਿੰਡ ਰੋਹਣੋ ਖੁਰਦ ਵਿੱਚ ਕਿਸਾਨ ਸੱਜਣ ਸਿੰਘ ਦੇ ਘਰ ਵਿੱਚੋਂ 4 ਨੌਜਵਾਨ ਫਿਲਮੀ ਅੰਦਾਜ਼ ਵਿਚ 25 ਲੱਖ ਰੁਪਏ ਲੈ ਕੇ ਖਿਸਕ ਗਏ ਅਤੇ ਪਰਿਵਾਰ ਨੂੰ ਅੰਦਰ ਹੀ ਕੁੰਡਾ ਲਗਾ ਗਏ। ਮਿਲੀ ਜਾਣਕਾਰੀ ਮੁਤਾਬਕ ਸਵੇਰੇ 5 ਵਜੇ 4 ਨੌਜਵਾਨ ਇਸ ਕਿਸਾਨ ਦੇ ਘਰ ਆਏ

ਅਤੇ ਕਹਿਣ ਲੱਗੇ ਕਿ ਉਹ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਹਨ। ਇਨ੍ਹਾਂ ਵਿੱਚੋਂ 2 ਨੇ ਪੱਗ ਬੰਨ੍ਹੀ ਹੋਈ ਸੀ ਅਤੇ 2 ਮੋਨੇ ਸਨ। ਇਨ੍ਹਾਂ ਚਾਰਾਂ ਨੇ ਮੂੰਹ ਢਕੇ ਹੋਏ ਸੀ। ਇਨ੍ਹਾਂ ਨੇ ਕਿਸਾਨ ਦੇ ਪਰਿਵਾਰ ਨੂੰ ਇਕ ਥਾਂ ਤੇ ਇਕੱਠਾ ਕਰ ਲਿਆ ਅਤੇ ਖਾ ਨਾ ਪੂ ਰ ਤੀ ਦੇ ਤੌਰ ਤੇ ਕੁਝ ਸਵਾਲ ਪੁੱਛੇ। ਇਨ੍ਹਾਂ ਵਿੱਚੋਂ 2 ਕੋਲ ਪ ਸ ਤੋ ਲ ਸੀ। ਇਨ੍ਹਾਂ ਨੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਜਦੋਂ ਇਨ੍ਹਾਂ ਨੂੰ 25 ਲੱਖ ਰੁਪਏ ਪਏ ਮਿਲੇ ਤਾਂ ਇਨ੍ਹਾਂ ਨੇ ਇੱਕ ਪਾਸੇ ਰੱਖ ਲਏ। ਫੇਰ ਇਨ੍ਹਾਂ ਨੇ ਪਰਿਵਾਰ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ।

ਕਿਸੇ ਨੇ ਫੋਨ ਕਰਨ ਜਾਂ ਕੋਈ ਗੱਲ ਕਰਨ ਦੀ ਵੀ ਆਗਿਆ ਨਹੀਂ ਦਿੱਤੀ। ਇਹ 25 ਲੱਖ ਰੁਪਏ ਲੈ ਕੇ, ਕਿਸਾਨ ਦੇ ਪਰਿਵਾਰ ਨੂੰ ਇਕ ਕਮਰੇ ਵਿਚ ਬੰਦ ਕਰ ਕੇ ਅਤੇ ਬਾਹਰੋਂ ਕੁੰਡਾ ਲਗਾ ਕੇ ਚਲੇ ਗਏ। ਬਾਅਦ ਵਿਚ ਕਿਸਾਨ ਨੇ ਗੁਆਂਢੀਆਂ ਨੂੰ ਫੋਨ ਕੀਤਾ। ਜਿਨ੍ਹਾਂ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਅਤੇ ਕਿਸਾਨ ਦੇ ਪਰਿਵਾਰ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਕਿਸਾਨ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਆਪਣੇ ਨਾਲ ਵਾਪਰੀ ਸਾਰੀ ਕਹਾਣੀ ਦੱਸੀ।

ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸੀ.ਸੀ.ਟੀ.ਵੀ ਚੈੱਕ ਕਰਨੇ ਸ਼ੁਰੂ ਕਰ ਦਿੱਤੇ। ਪਤਾ ਲੱਗਾ ਹੈ ਕਿ ਇਹ ਚਾਰੇ ਵਿਅਕਤੀ 5 ਵਜੇ ਆਏ ਅਤੇ 5-29 ਵਜੇ ਚਲੇ ਗਏ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਨੇ ਆਪਣੀ ਜ਼ਮੀਨ ਵੇਚਣ ਤੋਂ ਬਾਅਦ ਪੈਸੇ ਇਸ ਕਰਕੇ ਘਰ ਰੱਖ ਲਏ ਕਿ ਉਸ ਨੇ ਕੋਈ ਹੋਰ ਜ਼ਮੀਨ ਖਰੀਦਣ ਲਈ ਬਿਆਨਾ ਦੇਣਾ ਸੀ। ਇਸ ਦੌਰਾਨ ਹੀ ਕਿਸਾਨ ਦਾ ਆਪਣੀ ਪਤਨੀ ਨਾਲ ਕੋਈ ਵਿਵਾਦ ਹੋ ਗਿਆ ਅਤੇ ਪਤਨੀ ਨੇ ਕੇਸ ਲਗਾ ਦਿੱਤਾ। ਜਿਸ ਕਰਕੇ ਕਿਸਾਨ ਇਸ ਪਾਸੇ ਉਲਝ ਗਿਆ

ਅਤੇ ਬਿਆਨਾ ਲੇਟ ਹੋ ਗਿਆ। ਕਿਸਾਨ ਨੇ ਸੋਮਵਾਰ ਨੂੰ ਬਿਆਨਾ ਦੇਣਾ ਸੀ ਪਰ ਇੱਕ ਦਿਨ ਪਹਿਲਾਂ ਹੀ ਐਤਵਾਰ ਨੂੰ ਇਹ ਘਟਨਾ ਵਾਪਰ ਗਈ। ਕਿਸਾਨ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਕਾਬੂ ਕੀਤਾ ਜਾਵੇ। ਪੁਲਿਸ ਵੱਲੋਂ ਮਾਮਲੇ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published.