14 ਸਾਲ ਦੇ ਮੁੰਡੇ ਕੁੜੀ ਦਾ ਚੋਰੀ ਚੱਲ ਰਿਹਾ ਸੀ ਵਿਆਹ, ਮੌਕੇ ਤੇ ਪੈਲਸ ਪਹੁੰਚੀ ਪੁਲਿਸ ਨੇ ਰੋਕ ਦਿੱਤਾ ਸਾਰਾ ਵਿਆਹ

ਗੁਰਦਾਸਪੁਰ ਵਿਖੇ ਇਕ ਵਿਆਹ ਸਮਾਰੋਹ ਵਿੱਚ ਉਸ ਸਮੇਂ ਅਜੀਬ ਜਿਹਾ ਮਾਹੌਲ ਬਣ ਗਿਆ ਜਦੋਂ ਵਿਆਹ ਵਿੱਚ ਪੁਲਿਸ ਪਹੁੰਚ ਗਈ ਅਤੇ ਵਿਆਹ ਰੋਕ ਦੇਣ ਦਾ ਆਦੇਸ਼ ਦੇ ਦਿੱਤਾ। ਜਿਸ ਦਾ ਕਾਰਨ ਬਾਲ ਵਿਆਹ ਸੀ। ਬਾਲ ਸੁ ਰੱ ਖਿ ਆ ਅਫਸਰ ਨੇ ਜਾਣਕਾਰੀ ਦਿੱਤੀ ਹੈ ਕਿ ਕਿਸੇ ਨੇ ਉਨ੍ਹਾਂ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਸੀ ਕਿ ਗੁਰਦਾਸਪੁਰ ਵਿੱਚ ਇੱਕ ਬਾਲ ਵਿਆਹ ਹੋ ਰਿਹਾ। ਜਿਸ ਕਰਕੇ ਉਹ ਸਦਰ ਅਤੇ ਸਿਟੀ ਥਾਣੇ ਦੀ ਪੁਲਿਸ ਨੂੰ ਲੈ ਕੇ ਮੌਕੇ ਤੇ ਪਹੁੰਚੇ।

ਅਫ਼ਸਰ ਦੇ ਦੱਸਣ ਮੁਤਾਬਕ ਲੜਕੀ ਗੁਰਦਾਸਪੁਰ ਸ਼ਹਿਰ ਦੀ ਰਹਿਣ ਵਾਲੀ ਹੈ ਅਤੇ ਲੜਕਾ ਗੁਰਦਾਸਪੁਰ ਦੇ ਨੇੜਲੇ ਕਿਸੇ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਦੋਂ ਉਨ੍ਹਾਂ ਨੇ ਜਾ ਕੇ ਪਤਾ ਕੀਤਾ ਤਾਂ ਲੜਕੀ ਦੀ ਉਮਰ 14 ਸਾਲ ਸੀ। ਦੇਖਣ ਨੂੰ ਲੜਕਾ ਵੀ ਨਾ ਬਾ ਲ ਗ ਲੱਗਦਾ ਸੀ ਪਰ ਉਨ੍ਹਾਂ ਨੂੰ ਕਿਸੇ ਨੇ ਲੜਕੇ ਦੀ ਉਮਰ ਘੱਟ ਹੋਣ ਬਾਰੇ ਨਹੀਂ ਸੀ ਦੱਸਿਆ। ਇਸ ਅਫ਼ਸਰ ਦੇ ਦੱਸਣ ਮੁਤਾਬਕ ਜਦੋਂ ਉਨ੍ਹਾਂ ਨੇ ਵਿਆਹ ਰੋਕ ਦੇਣ ਲਈ ਕਿਹਾ ਤਾਂ ਪਹਿਲਾਂ ਤਾਂ ਇਹ ਲੋਕ ਮੰਨਣ ਲਈ ਤਿਆਰ ਨਹੀਂ ਸੀ

ਪਰ ਬਾਅਦ ਵਿੱਚ ਮੰਨ ਗਏ। ਉਨ੍ਹਾਂ ਨੇ ਦੋਵੇਂ ਬੱਚਿਆਂ ਨੂੰ ਸੀ ਡਬਲਯੂ ਸੀ ਅੱਗੇ ਪੇਸ਼ ਕੀਤਾ ਜਿਨ੍ਹਾਂ ਨੇ ਬੱਚਿਆਂ ਨੂੰ ਉਨ੍ਹਾਂ ਦੇ ਆਪਣੇ ਆਪਣੇ ਘਰ ਭੇਜ ਦਿੱਤਾ। ਇਸ ਤਰ੍ਹਾਂ ਇਹ ਵਿਆਹ ਰੁਕ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਸਾਡੇ ਮੁਲਕ ਵਿੱਚ ਬਾਲ ਵਿਆਹ ਅਤੇ ਬਾਲ ਮਜ਼ਦੂਰੀ ਦੀ ਆਗਿਆ ਨਹੀਂ ਹੈ। ਵਿਆਹ ਲਈ ਮੁੰਡੇ ਅਤੇ ਕੁੜੀ ਦੀ ਉਮਰ ਨਿਸ਼ਚਿਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵਿਆਹ ਨਹੀਂ ਹੋ ਸਕਦਾ। ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੈ

ਤਾਂ ਉਸ ਤੇ ਕਾਰਵਾਈ ਹੋ ਸਕਦੀ ਹੈ। ਛੋਟੀ ਉਮਰ ਵਿੱਚ ਵਿਆਹ ਕਰ ਦੇਣ ਨਾਲ ਬੱਚਿਆਂ ਦਾ ਸਰੀਰਕ ਵਿਕਾਸ ਰੁਕ ਜਾਂਦਾ ਹੈ। ਉਹ ਛੋਟੀ ਉਮਰ ਵਿੱਚ ਹੀ ਜ਼ਿੰਮੇਵਾਰੀਆਂ ਵਿੱਚ ਫਸ ਜਾਂਦੇ ਹਨ। ਬੱਚਿਆਂ ਦੀ ਪੜ੍ਹਾਈ ਵੀ ਰੁਕ ਜਾਂਦੀ ਹੈ। ਪੜ੍ਹਾਈ ਨਾ ਹੋਣ ਕਾਰਨ ਬੱਚੇ ਸਮਾਜਿਕ ਗਿਆਨ ਤੋਂ ਵਾਂਝੇ ਰਹਿ ਜਾਂਦੇ ਹਨ। ਜਿਨ੍ਹਾਂ ਦਾ ਬਾਲ ਉਮਰ ਵਿੱਚ ਵਿਆਹ ਹੋ ਜਾਂਦਾ ਹੈ, ਉਹ ਸਮਾਜ ਪ੍ਰਤੀ ਆਪਣੇ ਫਰਜ਼ ਨਹੀਂ ਨਿਭਾ ਸਕਦੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.