ਕਨੇਡਾ ਚ 2 ਧਿਰਾਂ ਵਿੱਚਕਾਰ ਹੋ ਗਿਆ ਵੱਡਾ ਕਾਂਡ, 10 ਦੀ ਹੋਈ ਮੋਤ, ਕਈਆਂ ਦੀ ਹਾਲਤ ਖਰਾਬ

ਕੈਨੇਡਾ ਦੇ ਸੂਬੇ ਸਸਕੈਚੇਵਨ ਵਿੱਚ 10 ਜਾਨਾਂ ਜਾਣ ਦੀ ਵਾਪਰੀ ਘਟਨਾ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮਨ ਤੇ ਡੂੰਘਾ ਅਸਰ ਹੋਇਆ ਹੈ। ਇੱਥੇ 2 ਭਾਈਚਾਰਿਆਂ ਜੇਮਸ ਸਮਿੱਥ ਕਰੀਨੇਸ਼ਨ ਅਤੇ ਸਸਕੈਚੇਵਨ ਸੂਬੇ ਦੇ ਵੈਲਡਿਨ ਕਸਬੇ ਦੇ ਇਕ ਭਾਈਚਾਰੇ ਵਿਚਕਾਰ ਕਿਸੇ ਗੱਲੋਂ ਟਕਰਾਅ ਹੋਇਆ ਹੈ। ਜਿਸ ਵਿੱਚ 10 ਮਨੁੱਖੀ ਜਾਨਾਂ ਚਲੀਆਂ ਗਈਆਂ ਅਤੇ 15 ਵਿਅਕਤੀਆਂ ਦੇ ਸੱ ਟਾਂ ਲੱਗੀਆਂ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੱ ਟਾਂ ਲੱਗਣ ਵਾਲੇ ਵਿਅਕਤੀਆਂ

ਅਤੇ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨਾਲ ਡੂੰਘੀ ਹ ਮ ਦ ਰ ਦੀ ਪ੍ਰਗਟਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ ਤਾਂ ਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਸਕੇ। ਇਹ ਟਕਰਾਅ ਵੱਖ ਵੱਖ 13 ਸਥਾਨਾਂ ਤੇ ਹੋਇਆ ਹੈ। ਜਿਸ ਵਿੱਚ ਤਿੱਖੀਆਂ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ। ਜਿਸ ਸਦਕਾ 10 ਜਾਨਾਂ ਚਲੀਆਂ ਗਈਆਂ ਅਤੇ 15 ਵਿਅਕਤੀਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ।

ਇਨ੍ਹਾਂ ਦੋਵੇਂ ਭਾਈਚਾਰਿਆਂ ਦੇ ਟਕਰਾਅ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਸਸਕੈਚੇਵਨ ਦੁਆਰਾ ਲਗਾਤਾਰ ਹਾਲਾਤਾਂ ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਮਾਮਲੇ ਵਿਚ 2 ਵਿਅਕਤੀਆਂ ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਸਕੈੱਚ ਵੀ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿਅਕਤੀਆਂ ਦੇ ਨਾਮ ਡੇਮਿਨ ਸੈਂਡਰਸਨ ਅਤੇ ਮਾਈਲ ਸੈਂਡਰਸਨ ਦੱਸੇ ਜਾ ਰਹੇ ਹਨ। ਪਤਾ ਲੱਗਾ ਹੈ

ਕਿ ਦੋਵੇਂ ਕਾਲੇ ਰੰਗ ਦੀ ਕਾਰ ਵਿੱਚ ਦੌੜੇ ਹਨ। ਇਨ੍ਹਾਂ ਨੂੰ ਆਖ਼ਰੀ ਵਾਰ ਰੇਜਿਨਾ ਸ਼ਹਿਰ ਵਿਚ ਦੇਖਿਆ ਗਿਆ ਸੀ ਪਰ ਇਹ ਉੱਥੋਂ ਵੀ ਜਾ ਚੁੱਕੇ ਹਨ। ਇਨ੍ਹਾਂ ਦੀ ਕੈਨੇਡਾ ਦੇ ਕਈ ਸੂਬਿਆਂ ਵਿਚ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦੇ ਨਾਲ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਨੂੰ ਟ੍ਰੇਸ ਕਰਨ ਵਿਚ ਪੁਲਿਸ ਨੂੰ ਸਹਿਯੋਗ ਦਿੱਤਾ ਜਾਵੇ।

Leave a Reply

Your email address will not be published.