ਕਾਲੀ ਵੇਈ ਨਦੀ ਚ ਇਸ ਨੌਜਵਾਨ ਨੂੰ ਮਿਲੀ ਮੋਤ, ਅਗਲੇ ਮਹੀਨੇ ਸੀ ਮੁੰਡੇ ਦਾ ਵਿਆਹ

ਪ੍ਰਸ਼ਾਸਨ ਦੁਆਰਾ ਵਾਰ ਵਾਰ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਨਦੀਆਂ, ਨਹਿਰਾਂ ਅਤੇ ਸੂਇਆਂ ਆਦਿ ਵਿੱਚ ਨਹਾਉਣ ਤੋਂ ਪਰਹੇਜ਼ ਕੀਤਾ ਜਾਵੇ। ਇਸ ਦੇ ਬਾਵਜੂਦ ਵੀ ਕਈ ਨੌਜਵਾਨ ਨਦੀਆਂ ਜਾਂ ਨਹਿਰਾਂ ਆਦਿ ਵਿੱਚ ਨਹਾਉਂਦੇ ਦੇਖੇ ਜਾ ਸਕਦੇ ਹਨ। ਕਈ ਵਾਰ ਇਹ ਨੌਜਵਾਨ ਪਾਣੀ ਵਿਚ ਹੀ ਰੁੜ੍ਹ ਜਾਂਦੇ ਹਨ। ਅਜੇ ਕੁਝ ਸਮਾਂ ਪਹਿਲਾਂ ਹੀ ਬਨੂੜ ਤੋਂ ਹਿਮਾਚਲ ਪ੍ਰਦੇਸ਼ ਸਥਿਤ ਧਾਰਮਿਕ ਸਥਾਨਾਂ ਤੇ ਮੱਥਾ ਟੇਕਣ ਗਏ ਕਈ ਨੌਜਵਾਨ ਪਾਣੀ ਵਿਚ ਡੁੱਬ ਗਏ ਸਨ।

ਇਹ ਸਾਰੇ ਇੱਕ ਹੀ ਮੁਹੱਲੇ ਦੇ ਰਹਿਣ ਵਾਲੇ ਸਨ। ਇਸ ਤਰ੍ਹਾਂ ਹੀ ਨੈਣਾਂ ਦੇਵੀ ਮੱਥਾ ਟੇਕ ਕੇ ਵਾਪਸ ਆ ਰਹੇ 2 ਨੌਜਵਾਨ ਨਹਿਰ ਵਿਚ ਨਹਾਉਂਦਿਆਂ ਡੁੱ ਬ ਗਏ ਸਨ। ਇਨ੍ਹਾਂ ਵਿੱਚੋਂ ਇਕ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਤਹਿਸੀਲ ਬਸੀ ਪਠਾਣਾਂ ਦਾ ਰਹਿਣ ਵਾਲਾ ਸੀ ਅਤੇ ਦੂਸਰਾ ਜਲੰਧਰ ਦਾ। ਇਹ ਦੋਵੇਂ ਦੋਸਤ ਸਨ। ਹੁਣ ਇੱਕ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ। ਜਿੱਥੇ ਕਾਲੀ ਵੇਈਂ ਵਿੱਚ ਧੀਰਜ ਨਾਮ ਦਾ ਨੌਜਵਾਨ ਡੁੱ ਬ ਗਿਆ ਹੈ।

ਇਸ ਨੌਜਵਾਨ ਦੀ ਉਮਰ 20 ਸਾਲ ਸੀ ਅਤੇ ਉਸ ਦਾ 14-15 ਅਕਤੂਬਰ ਨੂੰ ਵਿਆਹ ਹੋਣ ਵਾਲਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ। ਧੀਰਜ ਵੈਲਡਿੰਗ ਦਾ ਕੰਮ ਕਰਦਾ ਸੀ। ਆਰ.ਸੀ.ਐੱਫ ਦੇ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਬਾਹਰਲੇ ਪਾਸੇ ਉਸ ਦੀ ਦੁਕਾਨ ਹੈ। ਧੀਰਜ ਦਾ ਪਿਤਾ ਇਸੇ ਨਿੱਜੀ ਸਕੂਲ ਵਿੱਚ ਵਾਚਮੈਨ ਵਜੋਂ ਨੌਕਰੀ ਕਰਦਾ ਹੈ। ਮਿਲੀ ਜਾਣਕਾਰੀ ਮੁਤਾਬਕ ਧੀਰਜ ਆਪਣੇ 2 ਦੋਸਤਾਂ ਨੂੰ ਲੈ ਕੇ ਇੱਥੇ ਕਿਸੇ ਠੇਕੇਦਾਰ ਤੋਂ ਪੈਸੇ ਲੈਣ ਆਇਆ ਸੀ।

ਅਜੇ ਉਹ ਠੇਕੇਦਾਰ ਕੋਲ ਗਏ ਨਹੀਂ ਸੀ। ਇਸ ਤੋਂ ਪਹਿਲਾਂ ਹੀ ਕਾਲੀ ਵੇਈਂ ਵਿੱਚ ਨਹਾਉਣ ਲੱਗ ਪਏ। ਜਿੱਥੇ ਧੀਰਜ ਪਾਣੀ ਦੇ ਵਿੱਚ ਹੀ ਰਹਿ ਗਿਆ। ਪਹਿਲਾਂ ਤਾਂ ਉਸ ਦੇ ਦੋਸਤ ਨੇ ਉਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਜਦੋਂ ਸਫ਼ਲਤਾ ਨਾ ਮਿਲੀ ਤਾਂ ਉਸ ਨੇ ਪੁਲਿਸ ਨੂੰ ਇਤਲਾਹ ਕੀਤੀ। ਪੁਲਿਸ ਨੇ ਗੋਤਾਖੋਰਾਂ ਨੂੰ ਧੀਰਜ ਦੀ ਭਾਲ ਵਿੱਚ ਲਗਾਇਆ ਹੈ। ਸੰਤ ਸੀਚੇਵਾਲ ਦੇ ਸੇਵਾਦਾਰ ਵੀ ਧੀਰਜ ਨੂੰ ਲੱਭ ਰਹੇ ਹਨ ਪਰ ਅਜੇ ਤਕ ਧੀਰਜ ਦਾ ਕੋਈ ਪਤਾ ਨਹੀਂ ਲੱਗਾ।

Leave a Reply

Your email address will not be published.