ਰੱਬ ਨੇ ਕੀਤਾ ਚਮਤਕਾਰ ਉਪਰੋਂ ਲੰਘੀ ਰੇਲ ਗੱਡੀ, ਥੱਲੇ ਤੋਂ ਸਹੀ ਸਲਾਮਤ ਨਿਕਲਿਆ ਇਹ ਨੌਜਵਾਨ

ਕਈ ਵਾਰ ਬਹੁਤ ਸਾਰੇ ਅਣ ਸੁਖਾਵੇਂ ਹਾਦਸੇ ਵਾਪਰ ਜਾਂਦੇ ਹਨ ਪਰ ਫੇਰ ਇਨਸਾਨ ਇਨ੍ਹਾਂ ਹਾਦਸਿਆਂ ਵਿੱਚੋ  ਇਨਸਾਨ ਸਹੀ ਸਲਾਮਤ ਬਾਹਰ ਨਿਕਲ ਆਉਂਦਾ ਹੈ। ਕਿਸੇ ਲਈ ਤਾਂ ਕਿਹਾ ਜਾਂਦਾ ਹੈ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ, ਇਹ ਕਹਾਵਤ ਉਸ ਸਮੇ ਸੱਚੀ ਹੋ ਗਈ, ਜਦੋਂ ਇੱਕ ਯਾਤਰੀ ਰੇਲ ਦੀ ਪਟੜੀ ਤੇ ਡਿੱਗ ਗਿਆ ਅਤੇ  ਰੇਲ ਗੱਡੀ ਪੂਰੀ ਰਫਤਾਰ ਨਾਲ ਉਸ ਦੇ ਉਪਰੋਂ ਲੰਘ ਗਈ ਅਤੇ ਰੇਲ ਗੱਡੀ ਲੰਘਣ ਤੋਂ ਬਾਅਦ ਦੇਖਿਆ ਗਿਆ ਇਹ ਵਿਅਕਤੀ ਦੇ ਕੋਈ ਸੱ ਟ ਫੇਟ ਨਹੀਂ ਲੱਗੀ ਉਹ ਪੂਰੀ ਤਰ੍ਹਾਂ ਸਹੀ ਸਲਾਮਤ ਹੈ।

ਗੱਡੀ ਲੰਘਣ ਤੋਂ ਬਾਅਦ ਇਸ ਵਿਅਕਤੀ ਨੇ ਹੱਥ ਜੋੜ ਕੇ ਰੱਬ ਦਾ ਸ਼ੁਕਰਾਨਾ ਵੀ ਕੀਤਾ ਹੈ। ਇਹ ਸਾਰੀ ਘਟਨਾ ਕੈਮਰੇ ਵਿਚ ਰਿਕਾਰਡ ਹੋ ਗਈ। ਇਸੇ ਲਈ ਤਾਂ ਕਹਿੰਦੇ ਹਨ ਜਿਸ ਉੱਤੇ ਪਰਮਾਤਮਾ ਦਾ ਹੱਥ ਹੋਵੇ, ਉਸ ਦਾ ਕੋਈ ਕੁਝ ਨਹੀਂ ਵਿ ਗਾ ੜ ਸਕਦਾ। ਇਹ ਘ ਟ ਨਾ ਉੱਤਰ ਪ੍ਰਦੇਸ਼ ਦੇ ਭਰਥਾਨਾ ਰੇਲਵੇ ਸਟੇਸ਼ਨ ਪਲੇਟਫਾਰਮ ਨੰ 2 ਦੀ ਹੈ। ਜਿਸ ਸਮੇ ਸੁਪਰਫਾਸਟ ਇੰਟਰਸਿਟੀ ਐਕਸਪ੍ਰੈੱਸ ਰੇਲਵੇ ਸਟੇਸ਼ਨ ਤੇ ਪਹੁੰਚੀ ਤਾਂ ਇਹ ਵਿਅਕਤੀ ਡਰ ਕੇ ਥੱਲੇ ਡਿੱਗ ਪਿਆ ਅਤੇ ਰੇਲ ਗੱਡੀ ਉਸ ਦੇ ਉਪਰੋਂ ਲੰਘ ਗਈ

ਪਰ ਰੇਲ ਗੱਡੀ ਲੰਘਣ ਤੋਂ ਬਾਅਦ ਦੇਖਿਆ ਗਿਆ ਕਿ ਯਾਤਰੀ ਜਿੰਦਾਂ ਅਤੇ ਸਹੀ ਸਲਾਮਤ ਹੈ। ਇਸ ਵਿਅਕਤੀ ਦਾ ਨਾਮ ਭੂਰਾ ਸਿੰਘ ਪੁੱਤਰ ਮੰਗਲ ਸਿੰਘ ਪਿੰਡ ਨਸੀਰਪੁਰ ਬੋਜਾ ਬੱਕਬਰ ਹੈ। ਉਹ ਰੇਲ ਗੱਡੀ ਵਿੱਚ ਦਿਵਿਆਪੁਰ ਜਾਣ ਲਈ ਭਰਥਾਣਾ ਸਟੇਸ਼ਨ ਉਤੇ ਆਇਆ ਸੀ। ਇਸੇ ਦੌਰਾਨ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਹੇਠਾਂ ਡਿੱਗ ਪਿਆ। ਰੇਲ ਗੱਡੀ ਆਉਣ ਕਾਰਨ ਪਟੜੀ ਤੇ ਹੀ ਲੇਟ ਗਿਆ ਅਤੇ ਟਰੇਨ ਉੱਪਰੋਂ ਲੰਘ ਗਈ। ਉਹ ਪੂਰੀ ਤਰ੍ਹਾਂ ਸੁਰੱਖਿਅਤ ਬਾਹਰ ਨਿਕਲ ਆਇਆ। ਉਹ ਪਰਮਾਤਮਾ ਦਾ ਸ਼ੁਕਰ ਕਰਦਾ ਹੈ ਕਿ ਪਰਮਾਤਮਾ ਨੇ ਉਸ ਨੂੰ ਬਚਾ ਲਿਆ। ਇਹ ਵੀਡੀਓ ਸ਼ੋਸਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ।

Leave a Reply

Your email address will not be published.