ਸਕੀਆਂ ਭੈਣਾਂ ਲਈ ਕਾਲ ਬਣ ਕੇ ਆਇਆ ਕਾਲਾ ਸੱਪ, ਇੱਕ ਦੀ ਹੋਈ ਮੋਤ ਦੂਜੀ ਹਸਪਤਾਲ ਚ ਭਰਤੀ

ਕਈ ਵਾਰ ਇਨਸਾਨ ਖ਼ੁਸ਼ੀ ਨਾਲ ਉੱਡਿਆ ਫਿਰਦਾ ਹੈ ਪਰ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ ਕੋਈ ਨਹੀਂ ਜਾਣਦਾ। ਆਦਮੀ ਸਦਾ ਚੰਗੇ ਦਾ ਹੀ ਅੰਦਾਜ਼ਾ ਲਗਾਉਂਦਾ ਹੈ ਅਤੇ ਜ਼ਰੂਰੀ ਨਹੀਂ ਕਿ ਹਰ ਵਾਰ ਅੰਦਾਜ਼ਾ ਸਹੀ ਹੋਵੇ। ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਰੋਪੜ ਦੇ ਨਾਲ ਲੱਗ ਦੇ ਪਿੰਡ ਬਿਭੋਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਦੋ ਸਕੀਆਂ ਭੈਣਾਂ ਨੂੰ ਜ਼ ਹਿ ਰੀ ਲੇ ਸੱਪ ਨੇ ਡੰਗ ਮਾਰ ਲਿਆ। ਜਿਸ ਕਰਕੇ 10 ਸਾਲਾ ਬੱਚੀ ਦੀ ਮੋਤ ਹੋ ਗਈ ਅਤੇ 4 ਸਾਲਾ ਬੱਚੀ ਚੰਡੀਗੜ੍ਹ ਪੀ.ਜੀ.ਆਈ ਵਿੱਚ ਦਾਖ਼ਲ ਹੈ।

ਪਿੰਡ ਦੇ ਇੱਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੋਵੇਂ ਬੱਚੀਆਂ ਆਪਣੇ ਮਾਤਾ ਪਿਤਾ ਨਾਲ ਰਾਤ ਸਮੇਂ ਸੌਂ ਰਹੀਆਂ ਸੀ। ਇਸੇ ਦੌਰਾਨ 10 ਸਾਲਾ ਬੱਚੀ ਅੰਕਿਤਾ ਨੂੰ ਉਸ ਦੇ ਕੁਝ ਲੜਦਾ ਹੋਇਆ ਮਹਿਸੂਸ ਹੋਇਆ ਅਤੇ ਉਸ ਨੇ ਉੱਠ ਕੇ ਆਪਣੇ ਮਾਤਾ ਪਿਤਾ ਨੂੰ ਇਸ ਬਾਰੇ ਦੱਸਿਆ ਅਤੇ ਪਰਿਵਾਰ ਨੂੰ ਉਸ ਸਮੇਂ ਸੱਪ ਵੀ ਦਿਖਾਈ ਦਿੱਤਾ। ਉਸ ਵਿਅਕਤੀ ਅਨੁਸਾਰ ਰਾਤ ਸਮੇਂ ਹੀ ਬੱਚੀ ਨੂੰ ਰੋਪੜ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ

ਪਰ ਬੱਚੀ ਦੀ ਰਸਤੇ ਵਿੱਚ ਹੀ ਮੋਤ ਹੋ ਗਈ ਇਸੇ ਦੌਰਾਨ ਕੁਝ ਸਮੇਂ ਬਾਅਦ ਹੀ ਘਰ ਵਿੱਚ ਚਾਰ ਸਾਲਾ ਬੱਚੀ ਪਰੀ ਦੀ ਵੀ ਹਾਲਤ ਖਰਾਬ ਹੋ ਗਈ। ਜਿਸ ਤੋਂ ਬਾਅਦ ਉਸ ਨੂੰ ਵੀ ਚੰਡੀਗੜ੍ਹ ਪੀ.ਜੀ.ਆਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸ ਦੀ ਹਾਲਤ ਨਾ ਜ਼ੁ ਕ ਦੱਸੀ ਜਾ ਰਹੀ ਹੈ। ਪਰਿਵਾਰ ਇਸ ਸਮੇਂ ਡੂੰ ਘੇ ਸਦਮੇ ਵਿੱਚੋਂ ਲੰਘ ਰਿਹਾ ਹੈ ਅਤੇ ਸਾਰੇ ਬੱਚੀ ਦੀ ਸਲਾਮਤੀ ਦੀ ਅਰਦਾਸ ਕਰ ਰਹੇ ਹਨ।

Leave a Reply

Your email address will not be published.