ਕਨੇਡਾ ਚ ਲਾਪਤਾ ਹੋਇਆ ਸਿੱਖ ਨੌਜਵਾਨ, ਲੱਭਣ ਲਈ ਪੁਲਿਸ ਨੇ ਲਾਇਆ ਅੱਡੀ ਚੋਟੀ ਦਾ ਜ਼ੋਰ

ਕੈਨੇਡਾ ਦੇ ਓਂਟਾਰੀਓ ਸੂਬੇ ਦੀ ਪ੍ਰੋਵਿੰਸ਼ੀਅਲ ਪੁਲਿਸ ਬੜੀ ਸਰਗਰਮੀ ਨਾਲ ਇਕ ਵਿਅਕਤੀ ਦੀ ਭਾਲ ਕਰ ਰਹੀ ਹੈ। ਇਸ ਵਿਅਕਤੀ ਦਾ ਨਾਂ ਰਾਜਵੀਰ ਸਿੰਘ ਹੈ ਅਤੇ ਉਸ ਦੀ ਉਮਰ 33 ਸਾਲ ਹੈ। ਪੁਲਿਸ ਨੇ ਸੋਸ਼ਲ ਮੀਡੀਆ ਤੇ ਇਸ ਵਿਅਕਤੀ ਦਾ ਹੁਲੀਆ ਦੱਸਿਆ ਹੈ ਅਤੇ ਲਾਪਤਾ ਹੋਣ ਸਮੇਂ ਰਾਜਵੀਰ ਸਿੰਘ ਨੇ ਜੋ ਪਹਿਰਾਵਾ ਪਹਿਨਿਆ ਹੋਇਆ ਸੀ ਉਸ ਬਾਰੇ ਵੀ ਜਾਣਕਾਰੀ ਦਿੱਤੀ ਹੈ। ਪੁਲਿਸ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਰਾਜਵੀਰ ਸਿੰਘ 22 ਅਗਸਤ 2022 ਤੋਂ ਕੈਲੇਡਨ ਤੋਂ ਲਾਪਤਾ ਹੈ।

ਇਸ ਤੋਂ ਬਾਅਦ ਉਹ ਦਿਖਾਈ ਨਹੀਂ ਦਿੱਤਾ। ਉਸ ਸਮੇਂ ਉਸ ਨੇ ਸਫੈਦ ਰੰਗ ਦੀ ਪੈਂਟ ਅਤੇ ਪੂਰੀਆਂ ਬਾਹਵਾਂ ਵਾਲੀ ਗੂੜ੍ਹੇ ਹਰੇ ਰੰਗ ਦੀ ਕਮੀਜ਼ ਪਹਿਨੀ ਹੋਈ ਸੀ। ਉਸ ਦੀ ਜੀਨ ਦੀ ਜੈਕਟ ਦਾ ਰੰਗ ਨੀਲਾ ਸੀ। ਇਹ ਵੀ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਹੋ ਸਕਦਾ ਹੈ ਉਸ ਨੇ ਉਸ ਸਮੇਂ ਸੰਤਰੀ ਰੰਗ ਦਾ ਪਰਨਾ ਬੰਨ੍ਹਿਆ ਹੋਵੇ। ਉਸ ਦੇ ਹੁਲੀਏ ਬਾਰੇ ਪੁਲਿਸ ਨੇ ਦੱਸਿਆ ਹੈ ਕਿ ਰਾਜਵੀਰ ਸਿੰਘ ਦਾ ਕੱਦ ਸਾਢੇ 5 ਫੁੱਟ ਹੈ। ਉਸ ਦਾ ਵਜ਼ਨ ਡੇਢ ਸੌ ਪੌਂਡ ਦੇ ਲਗਭਗ ਹੈ।

ਉਸ ਦੇ ਦਾੜ੍ਹੀ ਕੇਸ ਰੱਖੇ ਹੋਏ ਹਨ। ਜਿਨ੍ਹਾਂ ਦਾ ਰੰਗ ਕਾਲਾ ਹੈ। ਉਸ ਦੇ ਕੇਸਾਂ ਦੀ ਲੰਬਾਈ ਮੋਢਿਆਂ ਤੱਕ ਹੈ। ਉਸ ਦੀਆਂ ਅੱਖਾਂ ਦਾ ਰੰਗ ਭੂਰਾ ਹੈ। ਇਸ ਤਰ੍ਹਾਂ ਪੁਲਿਸ ਨੇ ਉਸ ਦਾ ਪੂਰਾ ਹੁਲੀਆ ਅਤੇ ਪਹਿਰਾਵਾ ਬਿਆਨ ਕੀਤਾ ਹੈ ਤਾਂ ਕਿ ਉਸ ਨੂੰ ਸੌਖਾ ਪਹਿਚਾਣਿਆ ਜਾ ਸਕੇ। ਪੁਲਿਸ ਨੇ ਆਮ ਜਨਤਾ ਤੋਂ ਮੰਗ ਕੀਤੀ ਹੈ ਕਿ ਇਸ ਵਿਅਕਤੀ ਦੀ ਭਾਲ ਕਰਨ ਵਿਚ ਪੁਲਿਸ ਨੂੰ ਸਹਿਯੋਗ ਦਿੱਤਾ ਜਾਵੇ। ਜੇਕਰ ਕਿਸੇ ਨੂੰ ਇਸ ਵਿਅਕਤੀ ਬਾਰੇ ਕੁਝ ਪਤਾ ਲੱਗਦਾ ਹੈ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।

Leave a Reply

Your email address will not be published.