ਗੱਡੀਆਂ ਵਾਲੇ ਚੰਗੀ ਤਰ੍ਹਾਂ ਪੜ੍ਹ ਲਵੋ ਇਹ ਜਾਣਕਾਰੀ, ਸਰਕਾਰ ਨੇ ਬਣਾ ਦਿੱਤਾ ਨਵਾਂ ਰੂਲ

ਅੱਜ ਕੱਲ੍ਹ ਸੜਕਾਂ ਤੇ ਵਾਹਨ ਬਹੁਤ ਜ਼ਿਆਦਾ ਵਧ ਗਏ ਹਨ। ਸਮੇਂ ਦੀ ਘਾਟ ਕਾਰਨ ਹਰ ਕੋਈ ਤੇਜ਼ੀ ਨਾਲ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੁੰਦਾ ਹੈ। ਇਸ ਲਈ ਹਰ ਕੋਈ ਆਪਣੇ ਵਾਹਨ ਨੂੰ ਤੇਜ਼ ਰਫ਼ਤਾਰ ਨਾਲ ਚਲਾਉਂਦਾ ਹੈ ਅਤੇ ਸਰਕਾਰ ਦੁਆਰਾ ਬਣਾਏ ਗਏ ਆਵਾਜਾਈ ਦੇ ਨਿਯਮਾਂ ਦੀ ਉ ਲੰ ਘ ਣਾ ਕਰਦਾ ਹੈ। ਹੁਣ ਸਰਕਾਰ ਆਵਾਜਾਈ ਦੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਵੱਲ ਤੁਰ ਪਈ ਹੈ। ਸਰਕਾਰ ਚਾਹੁੰਦੀ ਹੈ ਕਿ ਘੱਟ ਤੋਂ ਘੱਟ ਵਾਹਨ ਹਾਦਸੇ ਵਾਪਰਨ ਅਤੇ ਇਸ ਦੌਰਾਨ ਕਿਸੇ ਦੀ ਜਾਨ ਨਾ ਜਾਵੇ।

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਕ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਹੁਣ ਗੱਡੀ ਦੀ ਪਿਛਲੀ ਸੀਟ ਤੇ ਬੈਠਣ ਵਾਲਿਆਂ ਨੂੰ ਵੀ ਸੀਟ ਬੈਲਟ ਲਗਾਉਣਾ ਲਾਜ਼ਮੀ ਹੋਵੇਗਾ। ਜੇਕਰ ਕੋਈ ਇਸ ਫੈਸਲੇ ਦੀ ਉ ਲੰ ਘ ਣਾ ਕਰੇਗਾ ਤਾਂ ਉਸ ਤੇ ਕਾਰਵਾਈ ਕੀਤੀ ਜਾਵੇਗੀ। ਉਸ ਦਾ ਚਲਾਨ ਕੀਤਾ ਜਾਵੇਗਾ। ਸਰਕਾਰ ਤੇ ਇਸ ਫੈਸਲੇ ਨਾਲ ਵਾਹਨਾਂ ਦੇ ਹੋਣ ਵਾਲੇ ਹਾਦਸੇ ਘਟਣਗੇ। ਪਿਛਲੀ ਸੀਟ ਛੱਡੋ, ਕੁਝ ਲੋਕ ਤਾਂ ਅਗਲੀ ਸੀਟ ਤੇ ਵੀ ਬੈਠ ਕੇ ਸੀਟ ਬੈਲਟ ਨਹੀਂ ਲਾਉਂਦੇ ਅਤੇ ਆਪਣੀ

ਅਤੇ ਦੂਜੇ ਦੀ ਜ਼ਿੰਦਗੀ ਨਾਲ ਖਿ ਲ ਵਾ ੜ ਕਰਦੇ ਹਨ। ਸਰਕਾਰ ਹੁਣ ਆਵਾਜਾਈ ਦੇ ਨਿਯਮਾਂ ਪ੍ਰਤੀ ਸਖ਼ਤ ਹੋ ਗਈ ਹੈ। ਜੇਕਰ ਗੱਡੀ ਦੀ ਪਿਛਲੀ ਸੀਟ ਤੇ ਬੈਠਣ ਵਾਲੇ ਨੇ ਸੀਟ ਬੈਲਟ ਨਾ ਲਗਾਈ ਹੋਈ ਤਾਂ ਉਸ ਦਾ ਚਲਾਨ ਕੀਤਾ ਜਾਵੇਗਾ। ਇਹ ਫ਼ੈਸਲਾ ਜਾਣਕਾਰੀ ਮੁਤਾਬਿਕ ਤਿੰਨ ਦਿਨ ਬਾਅਦ ਲਾਗੂ ਹੋ ਜਾਵੇਗਾ। ਹਾਲੇ ਕੁਝ ਦਿਨ ਪਹਿਲਾਂ ਹੀ ਮੁਲਕ ਵਿੱਚ ਸਾਇਰਸ ਮਿਸਤਰੀ ਦੀ ਸੜਕ ਹਾਦਸੇ ਦੌਰਾਨ ਜਾਨ ਚਲੀ ਗਈ। ਇਹ ਸਭ ਉਸ ਸਮੇਂ ਵਾਪਰਿਆ। ਜਦੋਂ ਉਹ ਆਪਣੀ ਗੱਡੀ ਵਿੱਚ ਪਿਛਲੀ ਸੀਟ ਤੇ ਬੈਠੇ ਸਨ।

Leave a Reply

Your email address will not be published. Required fields are marked *