5 ਮਹੀਨੇ ਦੇ ਬੱਚੇ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਨਹਿਰ ਕੰਢੇ ਮਿਲੀ 25 ਸਾਲਾ ਮੁੰਡੇ ਦੀ ਲਾਸ਼

ਅਮਲ ਦੀ ਵਰਤੋਂ ਨੇ ਕਿੰਨੇ ਹੀ ਨੌਜਵਾਨਾਂ ਦੀਆਂ ਜਾਨਾਂ ਲੈ ਲਈਆਂ ਹਨ ਅਤੇ ਇਹ ਸਿਲਸਿਲਾ ਅਜੇ ਵੀ ਲਗਾਤਾਰ ਜਾਰੀ ਹੈ। ਗੁਰਦਾਸਪੁਰ ਦੇ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਪੱਡਾ ਦੀ ਨਹਿਰ ਦੇ ਕਿਨਾਰੇ ਤੋਂ 25 ਸਾਲਾ ਇਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿਚ ਮ੍ਰਿਤਕ ਦੇਹ ਮਿਲੀ ਹੈ। ਮ੍ਰਿਤਕ ਦੀ ਜੇਬ੍ਹ ਵਿੱਚੋਂ ਉਸ ਦਾ ਮੋਬਾਈਲ ਫੋਨ ਮਿਲਿਆ ਹੈ। ਨੇੜੇ ਹੀ ਬੁਲੇਟ ਮੋਟਰਸਾਈਕਲ ਲਾਇਆ ਹੋਇਆ ਸੀ। ਜਦੋਂ ਪਿੰਡ ਵਾਸੀਆਂ ਨੇ ਇਸ ਮਾਮਲੇ ਦੀ ਪੁਲਿਸ ਨੂੰ ਇਤਲਾਹ ਦਿੱਤੀ

ਤਾਂ ਪੁਲਿਸ ਮੌਕੇ ਤੇ ਪਹੁੰਚ ਗਈ। ਮ੍ਰਿਤਕ ਬਾਰੇ ਪਤਾ ਲੱਗਾ ਕਿ ਉਹ ਥਾਣਾ ਕਲਾਨੌਰ ਦੇ ਪਿੰਡ ਰੋਸਾ ਦਾ ਰਹਿਣ ਵਾਲਾ ਹੈ। ਉਸ ਦਾ ਨਾਮ ਸ਼ਮਸ਼ੇਰ ਸਿੰਘ ਪੁੱਤਰ ਪ੍ਰਗਟ ਸਿੰਘ ਹੈ। ਪੁਲਿਸ ਨੇ ਇਸ ਪਿੰਡ ਦੀ ਪੰਚਾਇਤ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਮ੍ਰਿਤਕ ਦਾ ਪਿਤਾ ਪਰਗਟ ਸਿੰਘ ਘਟਨਾ ਸਥਾਨ ਤੇ ਪਹੁੰਚ ਗਿਆ ਅਤੇ ਆਪਣੇ ਪੁੱਤਰ ਦੀ ਪਛਾਣ ਕੀਤੀ। ਸੁਣਨ ਵਿੱਚ ਆਇਆ ਹੈ ਕਿ ਮ੍ਰਿਤਕ ਕਈ ਸਾਲਾਂ ਤੋਂ ਅਮਲ ਦੀ ਵਰਤੋਂ ਦਾ ਆਦੀ ਸੀ ਅਤੇ ਕਪੂਰਥਲਾ ਦੇ ਅਮਲ ਛੁਡਾਊ ਕੇਂਦਰ

ਤੋਂ ਇਕ ਦਿਨ ਪਹਿਲਾਂ ਹੀ ਘਰ ਆਇਆ ਸੀ। ਉਹ ਘਰ ਤੋਂ ਕਿਧਰੇ ਚਲਾ ਗਿਆ ਸੀ। ਜਿਸ ਕਰਕੇ ਪਰਿਵਾਰ ਉਸ ਨੂੰ ਲੱਭ ਰਿਹਾ ਸੀ। ਪਰਿਵਾਰ ਨੇ ਕੋਈ ਵੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲਿਸ ਨੂੰ ਕੁਝ ਵੀ ਨਹੀਂ ਦੱਸਿਆ। ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ ਅਤੇ ਮਿ੍ਤਕ ਦੇਹ ਬਟਾਲਾ ਦੇ ਸਰਕਾਰੀ ਹਸਪਤਾਲ ਦੀ ਮੋ ਰ ਚ ਰੀ ਵਿਚ ਰਖਵਾ ਦਿੱਤੀ ਹੈ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਮਿ੍ਤਕ ਦੀ ਜਾਨ ਜਾਣ ਦੇ ਕੀ ਕਾਰਨ ਹਨ?

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਸ਼ਮਸ਼ੇਰ ਸਿੰਘ ਸ਼ਾਦੀਸ਼ੁਦਾ ਸੀ। ਉਹ 5 ਮਹੀਨੇ ਦੇ ਇਕ ਬੱਚੇ ਦਾ ਪਿਤਾ ਵੀ ਸੀ। ਮ੍ਰਿਤਕ ਦੀ ਪਤਨੀ ਅਤੇ ਪਰਿਵਾਰ ਦੇ ਹੋਰ ਜੀਆਂ ਦੇ ਹੰਝੂ ਨਹੀਂ ਰੁਕ ਰਹੇ। ਪਰਿਵਾਰ ਨੇ ਤਾਂ ਉਸ ਦੀ ਇਹ ਆਦਤ ਛੁਡਵਾਉਣ ਲਈ ਉਸ ਨੂੰ ਅਮਲ ਛੁਡਾਊ ਕੇਂਦਰ ਵਿਚ ਵੀ ਭਰਤੀ ਕਰਵਾਇਆ ਸੀ। ਸ਼ਮਸ਼ੇਰ ਸਿੰਘ ਦੀ ਜਾਨ ਜਾਣ ਦਾ ਅਸਲੀ ਕਾਰਨ ਤਾਂ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.