ਇਹ ਬੰਦਾ ਬਣਾ ਰੱਖਿਆ ਸੀ ਬੰਦੀ, ਛੁਡਾਉਣ ਗਏ ਸੀ ਨਿਹੰਗ ਪੁਲਿਸ ਨੂੰ ਲੈ ਗਏ ਨਾਲ

ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰੱਤਾ ਵਿੱਚ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਇਕ ਜ਼ਿਮੀਂਦਾਰ ਪਰਿਵਾਰ ਦੇ ਘਰ ਵਿੱਚ ਫਤਹਿ ਟਰੱਸਟ ਬਿਰਧ ਆਸ਼ਰਮ ਦੀ ਟੀਮ ਦੇ ਕੁਝ ਮੈਂਬਰ ਪਹੁੰਚ ਗਏ। ਇਨ੍ਹਾਂ ਦੇ ਨਾਲ ਪੁਲਿਸ ਅਧਿਕਾਰੀ ਵੀ ਸਨ। ਅਸਲ ਵਿੱਚ ਇਸ ਜ਼ਿਮੀਂਦਾਰ ਪਰਿਵਾਰ ਤੇ ਦੋਸ਼ ਲੱਗ ਰਹੇ ਹਨ ਕਿ ਇਨ੍ਹਾਂ ਨੇ ਇਕ ਨੌਜਵਾਨ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਇਹ ਪਰਿਵਾਰ ਇਸ ਨੌਜਵਾਨ ਤੋਂ ਘਰ ਦਾ ਸਾਰਾ ਕੰਮ ਕਰਵਾਉਂਦਾ ਹੈ।

ਇਸ ਨੌਜਵਾਨ ਦੇ ਫਟੇ ਹੋਏ ਕੱਪੜੇ ਦੱਸਦੇ ਹਨ ਕਿ ਉਸ ਦੀ ਇਸ ਘਰ ਵਿਚ ਕੀ ਮਹੱਤਤਾ ਹੈ। ਇੰਨਾ ਇਕੱਠ ਹੋਣ ਦੇ ਬਾਵਜੂਦ ਵੀ ਇਹ ਨੌਜਵਾਨ ਆਪਣਾ ਪੱਖ ਨਹੀਂ ਰੱਖ ਰਿਹਾ। ਜਿਸ ਦਾ ਭਾਵ ਹੈ ਕਿ ਉਹ ਕਿਸੇ ਦਬਾਅ ਹੇਠ ਰਹਿ ਰਿਹਾ ਹੈ। ਇਸ ਸਮੇਂ ਜ਼ਿਮੀਂਦਾਰ ਪਰਿਵਾਰ ਨੇ ਫਤਹਿ ਟਰੱਸਟ ਬਿਰਧ ਆਸ਼ਰਮ ਦੀ ਟੀਮ ਨਾਲ ਤੂੰ ਤੂੰ ਮੈਂ ਮੈਂ ਵੀ ਕੀਤੀ ਅਤੇ ਸਪੱਸ਼ਟ ਆਖ ਦਿੱਤਾ ਕਿ ਉਹ ਇਸ ਨੌਜਵਾਨ ਨੂੰ ਇਸ ਟੀਮ ਦੇ ਹਵਾਲੇ ਨਹੀਂ ਕਰਨਗੇ।

ਮੌਕੇ ਤੇ ਹਾਜ਼ਰ ਪੁਲਿਸ ਅਧਿਕਾਰੀਆਂ ਨੇ ਮਾਮਲਾ ਸ਼ਾਂਤ ਕਰਵਾਇਆ। ਫਤਹਿ ਟਰੱਸਟ ਬਿਰਧ ਆਸ਼ਰਮ ਦੀ ਟੀਮ ਨੂੰ ਬਿਨਾਂ ਨੌਜਵਾਨ ਤੋਂ ਹੀ ਵਾਪਸ ਜਾਣਾ ਪਿਆ। ਇਸ ਟੀਮ ਦਾ ਉਦੇਸ਼ ਹੈ ਕਿ ਇਸ ਨੌਜਵਾਨ ਨੂੰ ਜ਼ਿਮੀਂਦਾਰਾਂ ਦੇ ਚੁੰਗਲ ਚੋਂ ਛੁਡਾਇਆ ਜਾਵੇ ਅਤੇ ਉਸ ਨੂੰ ਉਸਦਾ ਬਣਦਾ ਹੱਕ ਦਿਵਾਇਆ ਜਾਵੇ। ਸੁਣਨ ਵਿੱਚ ਇਹ ਵੀ ਆਇਆ ਹੈ ਕਿ ਜ਼ਿੰਮੀਦਾਰ ਪਰਿਵਾਰ ਨੇ ਇਸ ਨੌਜਵਾਨ ਨੂੰ ਉਥੋਂ ਲਾਪਤਾ ਕਰ ਦਿੱਤਾ ਹੈ ਪਰ ਦੂਜੇ ਪਾਸੇ ਫਤਹਿ ਟਰੱਸਟ ਬਿਰਧ ਆਸ਼ਰਮ ਦੀ ਟੀਮ ਨੌਜਵਾਨ ਨੂੰ ਬਰਾਮਦ ਕਰਨ ਲਈ ਕਾਨੂੰਨੀ ਕਾਰਵਾਈ ਦਾ ਸਹਾਰਾ ਲੈਣ ਲਈ ਵੀ ਤਿਆਰ ਹੈ।

ਹੁਣ ਦੇਖਣਾ ਹੋਵੇਗਾ ਕਿ ਇਸ ਨੌਜਵਾਨ ਦਾ ਕਦੋਂ ਛੁਟਕਾਰਾ ਹੁੰਦਾ ਹੈ। ਇਕ ਪਾਸੇ ਤਾਂ ਸਾਡੇ ਮੁਲਕ ਵਿੱਚ ਕਾ ਨੂੰ ਨ ਬਣਿਆ ਹੋਇਆ ਹੈ ਕਿ ਕਿਸੇ ਤੋਂ ਧੱਕੇ ਨਾਲ ਕੰਮ ਨਹੀਂ ਕਰਵਾਇਆ ਜਾ ਸਕਦਾ ਪਰ ਦੂਜੇ ਪਾਸੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀ ਜਾ ਰਹੀਆਂ ਹਨ। ਅੱਜ ਜ਼ਰੂਰਤ ਹੈ ਹਰ ਕਿਸੇ ਦੇ ਮਨੁੱਖੀ ਅਧਿਕਾਰਾਂ ਦੀ ਰਾ ਖੀ ਕਰਨ ਦੀ। ਤਾਂ ਹੀ ਹਰ ਕੋਈ ਆਜ਼ਾਦੀ ਦਾ ਨਿੱਘ ਮਾਣ ਸਕਦਾ ਹੈ। ਪੁਲਿਸ ਨੂੰ ਵੀ ਚਾਹੀਦਾ ਹੈ ਕਿ ਮਾਮਲੇ ਦੀ ਜਾਂਚ ਕਰਕੇ ਸੱਚਾਈ ਸਭ ਦੇ ਸਾਹਮਣੇ ਲਿਆਂਦੀ ਜਾਵੇ।

Leave a Reply

Your email address will not be published.