ਗੁਰੂ ਕੀ ਨਗਰੀ ਚ ਨਿਹੰਗਾਂ ਦੀ ਵੱਡੀ ਕਾਰਵਾਈ, ਮੁੰਡੇ ਦੀ ਲੈ ਲਈ ਜਾਨ

ਅੰਮ੍ਰਿਤਸਰ ਤੋਂ ਨਿਹੰਗ ਸਿੰਘਾਂ ਦੁਆਰਾ ਇਕ ਨੌਜਵਾਨ ਦੀ ਜਾਨ ਲੈ ਲੈਣ ਦੀ ਖ਼ਬਰ ਮੀਡੀਆ ਦੀ ਸੁਰਖ਼ੀ ਬਣੀ ਹੈ। ਘਟਨਾ ਦਾ ਕਾਰਨ ਨੌਜਵਾਨ ਦੁਆਰਾ ਸਿ ਗ ਰ ਟ ਪੀਣ ਨੂੰ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਹਰਮਨਜੀਤ ਸਿੰਘ ਵਜੋਂ ਹੋਈ ਹੈ। ਉਹ ਚਾਟੀਵਿੰਡ ਦਾ ਰਹਿਣ ਵਾਲਾ ਸੀ। ਨਿਹੰਗ ਸਿੰਘ ਮੌਕੇ ਤੋਂ ਖਿਸਕ ਗਏ ਹਨ। ਪੁਲਿਸ ਨੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਜਿਸ ਤੇ ਨਿਹੰਗ ਸਿੰਘਾਂ ਦਾ ਸਾਥ ਦੇਣ ਦਾ ਦੋਸ਼ ਹੈ। ਸਾਰੀ ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ ਹੈ।

ਪੁਲਿਸ ਨਿਹੰਗ ਸਿੰਘਾਂ ਦੀ ਭਾਲ ਕਰ ਰਹੀ ਹੈ। ਇਹ ਘਟਨਾ ਦਰਬਾਰ ਸਾਹਿਬ ਦੇ ਨੇੜੇ ਪੈਂਦੇ ਇਲਾਕੇ ਵਿਚ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਹੋਟਲ ਦੇ ਅੱਗੇ ਇਕ ਨੌਜਵਾਨ ਅਤੇ ਇਕ ਲੜਕੀ ਖੜ੍ਹੇ ਸਨ। ਇਹ ਦੋਵੇਂ ਅਮਲ ਦੀ ਲੋਰ ਵਿੱਚ ਸਨ। ਨੌਜਵਾਨ ਸਿ ਗ ਰ ਟ ਪੀ ਰਿਹਾ ਸੀ। ਇੰਨੇ ਵਿਚ ਉਥੇ ਨਿਹੰਗ ਸਿੰਘ ਆ ਗਏ ਅਤੇ ਉਨ੍ਹਾਂ ਨੇ ਇਸ ਨੌਜਵਾਨ ਨੂੰ ਅਜਿਹਾ ਕਰਨ ਤੋਂ ਰੋਕਿਆ। ਨਿਹੰਗ ਸਿੰਘਾਂ ਅਤੇ ਨੌਜਵਾਨ ਵਿਚਕਾਰ ਤੂੰ ਤੂੰ ਮੈਂ ਮੈਂ ਹੋ ਗਈ

ਅਤੇ ਇਕ ਨਿਹੰਗ ਸਿੰਘ ਦੀ ਦਸਤਾਰ ਉਤਰ ਗਈ। ਇਸ ਤੋਂ ਬਾਅਦ ਗੱਲ ਵਧ ਗਈ।ਨਿਹੰਗ ਸਿੰਘਾਂ ਨੇ ਤਿੱਖੀ ਚੀਜ਼ ਨਾਲ ਕਈ ਵਾਰ ਕਰ ਕੇ ਨੌਜਵਾਨ ਦੀ ਜਾਨ ਲੈ ਲਈ। ਇਸ ਤੋਂ ਬਾਅਦ ਨਿਹੰਗ ਸਿੰਘ ਉਥੋਂ ਖਿਸਕ ਗਏ। ਇਸ ਵੀਡੀਓ ਵਿਚ ਇਕ ਹੋਰ ਨੌਜਵਾਨ ਵੀ ਨਜ਼ਰ ਆਉਂਦਾ ਹੈ। ਜਿਸ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਇਸ ਨੌਜਵਾਨ ਤੇ ਨਿਹੰਗ ਸਿੰਘਾਂ ਦਾ ਸਾਥ ਦੇਣ ਦੇ ਦੋਸ਼ ਲੱਗੇ ਹਨ ਜਦਕਿ ਇਸ ਨੌਜਵਾਨ ਨੇ ਸਫ਼ਾਈ ਦਿੰਦੇ ਹੋਏ ਆਪਣਾ ਪੱਖ ਰੱਖਿਆ ਹੈ

ਕਿ ਉਹ ਤਾਂ ਦੋਵੇਂ ਧਿਰਾਂ ਨੂੰ ਆਪਸ ਵਿਚ ਟਕਰਾਉਣ ਤੋਂ ਰੋਕ ਰਿਹਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰ ਕਾਰਵਾਈ ਦੀ ਮੰਗ ਕਰ ਰਹੇ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਜਾਂਚ ਦੌਰਾਨ ਕੀ ਸਾਹਮਣੇ ਆਉਂਦਾ ਹੈ? ਇਹ ਤਾਂ ਬਾਅਦ ਦੀ ਗੱਲ ਹੈ ਪਰ ਲੋਕ ਸੋੋਸ਼ਲ ਮੀਡੀਆ ਤੇ ਵੱਖੋ ਵੱਖਰੇ ਕੁਮੈਂਟ ਦੇ ਰਹੇ ਹਨ। ਮਿ੍ਤਕ ਹਰਮਨਜੀਤ ਸਿੰਘ ਦਾ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ।

Leave a Reply

Your email address will not be published.