ਟੈਂਕੀਆਂ ਫੁੱਲ ਕਰਵਾਉਣ ਦੀਆਂ ਕਰ ਲਓ ਤਿਆਰੀਆਂ, ਇੰਨੇ ਘਟ ਜਾਣਗੇ ਪੈਟਰੋਲ ਦੇ ਰੇਟ

ਮਾਹਿਰ ਅੰਦਾਜ਼ੇ ਲਗਾ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਕੁਝ ਘਟ ਸਕਦੀਆਂ ਹਨ। ਇਹ ਕਮੀ 2 ਤੋਂ 3 ਰੁਪਏ ਪ੍ਰਤੀ ਲਿਟਰ ਹੋ ਸਕਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸਾਡੇ ਮੁਲਕ ਵਿੱਚ ਜਿੰਨੀ ਤੇਲ ਦੀ ਖਪਤ ਹੁੰਦੀ ਹੈ, ਉਸ ਦਾ 85 ਫ਼ੀਸਦੀ ਹਿੱਸਾ ਵਿਦੇਸ਼ਾਂ ਤੋਂ ਮੰਗਵਾਇਆ ਜਾਂਦਾ ਹੈ। ਇਸ ਲਈ ਜਿਸ ਤਰ੍ਹਾਂ ਵਿਦੇਸ਼ਾਂ ਤੋਂ ਕੱਚਾ ਤੇਲ ਆਉੰਦਾ ਹੈ ਉਸੇ ਦਰ ਨਾਲ ਇਸ ਦੇ ਰੇਟ ਤੈਅ ਹੁੰਦੇ ਹਨ। 26 ਜੂਨ 2010 ਤੋਂ ਬਾਅਦ ਸਰਕਾਰ ਦੀ ਬਜਾਏ

ਤੇਲ ਕੰਪਨੀਆਂ ਪੈਟਰੋਲ ਦੀ ਕੀਮਤਾਂ ਤੈਅ ਕਰਦੀਆਂ ਹਨ ਜਦਕਿ ਪਹਿਲਾਂ ਇਹ ਕੰਮ ਸਰਕਾਰ ਦੁਆਰਾ ਕੀਤਾ ਜਾਂਦਾ ਸੀ। ਇਸ ਤਰ੍ਹਾਂ ਹੀ 19 ਅਕਤੂਬਰ 2014 ਤੋਂ ਬਾਅਦ ਡੀਜ਼ਲ ਦੀ ਕੀਮਤ ਵੀ ਤੇਲ ਕੰਪਨੀਆਂ ਹੀ ਤੈਅ ਕਰਨ ਲੱਗੀਆਂ ਹਨ। ਵਿਦੇਸ਼ਾਂ ਤੋਂ ਕੱਚਾ ਤੇਲ ਮੰਗਵਾ ਕੇ ਉਸ ਵਿਚ ਇੱਥੇ ਸੋਧ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਇਹ ਪੈਟਰੋਲ, ਡੀਜ਼ਲ ਅਤੇ ਮਿੱਟੀ ਦੇ ਤੇਲ ਦੇ ਰੂਪ ਵਿੱਚ ਬਦਲ ਜਾਂਦਾ ਹੈ। ਵਿਦੇਸ਼ਾਂ ਤੋਂ ਕੱਚਾ ਤੇਲ ਲੈਣ ਸਮੇਂ ਇਸ ਦੀ ਕੀਮਤ

ਪ੍ਰਤੀ ਬੈਰਲ ਡਾਲਰ ਦੇ ਰੂਪ ਵਿੱਚ ਹੁੰਦੀ ਹੈ। ਇਕ ਬੈਰਲ ਵਿੱਚ 159 ਡਾਲਰ ਹੁੰਦੇ ਹਨ। ਇਸ ਸਮੇਂ ਪੈਟਰੋਲ ਦੀ ਕੀਮਤ ਪ੍ਰਤੀ ਲਿਟਰ 100 ਰੁਪਏ ਤੋਂ ਕੁਝ ਵੱਧ ਅਤੇ ਡੀਜ਼ਲ ਦੀ ਕੀਮਤ 100 ਰੁਪਏ ਤੋਂ ਕੁਝ ਘੱਟ ਹੈ। ਇਸ ਸਮੇਂ ਕੱਚੇ ਤੇਲ ਦੀ ਕੀਮਤ 92 ਡਾਲਰ ਪ੍ਰਤੀ ਬੈਰਲ ਹੈ। ਮਾਹਿਰ ਮੰਨਦੇ ਹਨ ਕਿ ਆਉਣ ਵਾਲੇ ਸਮੇਂ ਵਿਚ ਕੱਚੇ ਤੇਲ ਦੀ ਕੀਮਤ ਲਗਭਗ 85 ਡਾਲਰ ਪ੍ਰਤੀ ਬੈਰਲ ਤੇ ਪਹੁੰਚ ਜਾਵੇਗੀ। ਜੇਕਰ ਕੱਚੇ ਤੇਲ ਦੇ ਰੇਟ ਪ੍ਰਤੀ ਬੈਰਲ ਇੱਕ ਡਾਲਰ ਘਟਦੇ ਵਧਦੇ ਹਨ

ਤਾਂ ਡੀਜ਼ਲ ਅਤੇ ਪੈਟਰੋਲ ਦੇ ਰੇਟ ਵਿਚ ਪ੍ਰਤੀ ਲਿਟਰ 2 ਤੋਂ 3 ਰੁਪਏ ਦਾ ਉਤਰਾਅ ਚੜ੍ਹਾਅ ਆਉਂਦਾ ਹੈ। ਇਸੇ ਫਾਰਮੂਲੇ ਦੇ ਆਧਾਰ ਤੇ ਡੀਜ਼ਲ ਅਤੇ ਪੈਟਰੋਲ ਦੇ ਰੇਟ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਕੁਝ ਮੁਲਕਾਂ ਦੀ ਅਰਥਵਿਵਸਥਾ ਦੇ ਅਧਾਰ ਤੇ ਅੰਦਾਜੇ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ ਸਮੇਂ ਵਿਚ ਕੱਚੇ ਤੇਲ ਦੀ ਮੰਗ ਵਿੱਚ ਕਮੀ ਆਵੇਗੀ। ਜਿਸ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ ਕਮੀ ਦਿਖਾਈ ਦੇਵੇਗੀ। ਜਨਤਾ ਉਡੀਕ ਕਰ ਰਹੀ ਹੈ ਕਿ ਇਨ੍ਹਾਂ ਰੇਟਾਂ ਵਿੱਚ ਕਮੀ ਕਦੋਂ ਹੁੰਦੀ ਹੈ?

Leave a Reply

Your email address will not be published. Required fields are marked *