ਕਨੇਡਾ ਚ ਹੋਇਆ ਵੱਡਾ ਐਲਾਨ, ਹੁਣ ਖਰਚਣੇ ਪੈਣਗੇ ਵੱਧ ਡਾਲਰ

ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਕਿਰਾਏ ਤੇ ਮਕਾਨ ਦਿੱਤੇ ਹਨ ਉਹ ਸਾਲ 2023 ਵਿਚ ਕਿਰਾਏ ਵਿਚ 2 ਫ਼ੀਸਦੀ ਤੱਕ ਹੀ ਵਾਧਾ ਕਰ ਸਕਦੇ ਹਨ। ਇਸ ਫੈਸਲੇ ਪਿੱਛੇ ਕਾਰਨ ਹੈ ਕਿ ਮਹਿੰਗਾਈ ਪਿਛਲੇ 40 ਸਾਲਾਂ ਦੌਰਾਨ ਉੱਚਤਮ ਸਥਾਨ ਤੇ ਪਹੁੰਚ ਗਈ ਹੈ। ਇਸ ਵਾਰ ਮਹਿੰਗਾਈ ਵਿਚ 8.1 ਫ਼ੀਸਦੀ ਵਾਧਾ ਹੋਇਆ ਹੈ। ਕੋਵਿਡ ਕਾਰਨ 2021 ਵਿੱਚ ਸਰਕਾਰ ਨੇ ਕਿਰਾਏ ਵਿਚ ਵਾਧਾ ਕਰਨ ਦੀ ਆਗਿਆ ਨਹੀਂ ਸੀ ਦਿੱਤੀ।

ਸਾਲ 2022 ਵਿਚ ਡੇਢ ਫੀਸਦੀ ਕਿਰਾਇਆ ਵਧਾਉਣ ਦੀ ਆਗਿਆ ਦਿੱਤੀ ਗਈ ਸੀ। ਜੋ 2023 ਵਿੱਚ 2 ਫ਼ੀਸਦੀ ਕਰ ਦਿੱਤੀ ਗਈ ਹੈ। ਕੋਵਿਡ ਕਾਲ ਦੌਰਾਨ ਕਿਰਾਏਦਾਰਾਂ ਨੂੰ ਸਬਸਿਡੀ ਦੇ ਰੂਪ ਵਿੱਚ ਕੁਝ ਰਕਮ ਦਿੱਤੀ ਗਈ ਸੀ ਪਰ ਅਜੇ ਵੀ ਲਗਭਗ ਤੀਜਾ ਹਿੱਸਾ ਅਜਿਹੇ ਕਿਰਾਏਦਾਰ ਹਨ ਜੋ ਇਸ ਸਹਾਇਤਾ ਤੋਂ ਵਾਂਝੇ ਰਹਿ ਗਏ ਹਨ। ਸਰਕਾਰ ਨੇ ਇਹ ਵੀ ਫੈਸਲਾ ਲਿਆ ਹੈ ਕਿ ਕਲਾਈਮੇਟ ਐਕਸ਼ਨ ਟੈਕਸ ਕ੍ਰੈਡਿਟ ਪੇਮੈਂਟ ਦੇ ਤੌਰ ਤੇ ਬਾਲਗਾਂ ਨੂੰ ਵੱਧ ਤੋਂ ਵੱਧ 164 ਡਾਲਰ

ਅਤੇ ਪ੍ਰਤੀ ਬੱਚੇ ਦੇ ਪਿੱਛੇ 41 ਡਾਲਰ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਵਧਦੀ ਮਹਿੰਗਾਈ ਅਤੇ ਪਿਛਲੇ ਸਮੇਂ ਦੌਰਾਨ ਕੋਵਿਡ ਕਾਰਨ ਪੈਦਾ ਹੋਏ ਹਾਲਾਤਾਂ ਨੂੰ ਦੇਖਦੇ ਹੋਏ ਹੀ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਉਪਰੋਕਤ ਐਲਾਨ ਕੀਤਾ ਹੈ। ਕੋਰੋਨਾ ਕਾਲ ਦੌਰਾਨ ਸਾਰੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਸਨ ਅਤੇ ਜਨਤਾ ਨੂੰ ਬੁਰੇ ਦੌਰ ਵਿੱਚੋਂ ਗੁਜ਼ਰਨਾ ਪਿਆ ਸੀ।

Leave a Reply

Your email address will not be published. Required fields are marked *