ਕਨੇਡਾ ਚ ਹੋਇਆ ਵੱਡਾ ਕਾਂਡ, ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਕਾਬੂ

ਪਿਛਲੇ ਦਿਨੀਂ ਕੈਨੇਡਾ ਦੇ ਸਸਕੈਚੇਵਨ ਸੂਬੇ ਵਿੱਚ ਵਾਪਰੀ ਘਟਨਾ ਕਾਰਨ ਸਸਕੈਚੇਵਨ ਆਰ.ਸੀ.ਐੱਮ.ਪੀ ਵੱਲੋਂ ਜਨਤਾ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਸੀ ਪਰ ਇਸ ਮਾਮਲੇ ਲਈ ਜ਼ਿੰਮੇਵਾਰ ਦੋਵੇਂ ਵਿਅਕਤੀਆਂ ਵਿਚੋਂ ਇਕ ਦੀ ਜਾਨ ਜਾ ਚੁੱਕੀ ਹੈ ਅਤੇ ਦੂਸਰਾ ਪੁਲਿਸ ਦੇ ਕਾਬੂ ਆ ਗਿਆ ਹੈ। ਜਿਸ ਕਰਕੇ ਹੁਣ ਜਨਤਾ ਸਹਿਜ ਮਹਿਸੂਸ ਕਰ ਰਹੀ ਹੈ। ਇਸ ਘਟਨਾ ਲਈ ਜ਼ਿੰਮੇਵਾਰ ਦੋਵੇਂ ਵਿਅਕਤੀ ਮਾਈਲ ਸੈਂਡਰਸਨ ਅਤੇ ਡੇਨੀਅਲ ਸੈਂਡਰਸਨ ਸਕੇ ਭਰਾ ਸਨ।

ਇਸ ਘਟਨਾ ਵਿਚ ਕਿਸੇ ਤਿੱਖੀ ਚੀਜ਼ ਦੀ ਵਰਤੋਂ ਕਰਕੇ ਇਕ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਵਿੱਚੋਂ 10 ਦੀ ਜਾਨ ਲੈ ਲਈ ਗਈ ਸੀ ਅਤੇ ਡੇਢ ਦਰਜਨ ਦੇ ਸੱ ਟਾਂ ਲਾਈਆਂ ਗਈਆਂ ਸਨ। ਜਿਸ ਕਰਕੇ ਇਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਇਨ੍ਹਾਂ ਸਾਰੇ ਲੋਕਾਂ ਦੀ ਉਮਰ 23 ਤੋਂ 78 ਸਾਲ ਦੇ ਵਿਚਕਾਰ ਸੀ। ਜਿਸ ਦਾ ਭਾਵ ਹੈ ਕਿ ਘਟਨਾ ਨੂੰ ਅੰਜ਼ਾਮ ਦੇਣ ਵੇਲੇ ਦੋਵੇਂ ਭਰਾਵਾਂ ਨੇ ਨੌਜਵਾਨ ਜਾਂ ਬਜ਼ੁਰਗ ਕਿਸੇ ਦਾ ਲਿਹਾਜ਼ ਨਹੀਂ ਸੀ ਕੀਤਾ। ਇਸ ਤੋਂ ਬਾਅਦ ਇਹ ਦੋਵੇਂ ਭਰਾ ਖਿਸਕ ਗਏ ਸਨ।

ਪੁਲਿਸ ਨੂੰ ਸੂਹ ਮਿਲੀ ਸੀ ਕਿ ਇਨ੍ਹਾਂ ਨੂੰ ਆਖ਼ਰੀ ਵਾਰ ਰੇਜਿਨਾ ਸ਼ਹਿਰ ਵਿਚ ਦੇਖਿਆ ਗਿਆ ਸੀ ਅਤੇ ਇਹ ਦੋਵੇਂ ਕਾਲੇ ਰੰਗ ਦੀ ਕਾਰ ਵਿਚ ਦੌੜੇ ਸਨ। ਜਿੱਥੇ ਆਰ.ਸੀ.ਐੱਮ.ਪੀ ਨੇ ਜਨਤਾ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਸੀ ਉੱਥੇ ਹੀ ਤੇਜ਼ੀ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਅਗਲੇ ਦਿਨ ਹੀ ਸੋਮਵਾਰ ਨੂੰ ਇਕ ਜੰਗਲੀ ਇਲਾਕੇ ਵਿਚੋਂ ਡੇਨੀਅਲ ਸੈਂਡਰਸਨ ਦੀ ਮ੍ਰਿਤਕ ਦੇਹ ਮਿਲ ਗਈ ਸੀ। ਪੁਲਿਸ ਮਾਈਲ ਸੈਂਡਰਸਨ ਨੂੰ ਬੜੀ ਸਰਗਰਮੀ ਨਾਲ ਲੱਭ ਰਹੀ ਸੀ।

ਬੁੱਧਵਾਰ ਨੂੰ ਦੁਪਹਿਰ 3-30 ਵਜੇ ਦੇ ਲਗਭਗ ਮਾਇਲ ਸੈਂਡਰਸਨ ਪੁਲਿਸ ਦੇ ਧੱਕੇ ਚੜ੍ਹ ਗਿਆ। ਉਸ ਤੇ ਕਈ ਵਿਅਕਤੀਆਂ ਦੀ ਜਾਨ ਲੈਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ ਘਟਨਾ ਲਈ ਜ਼ਿੰਮੇਵਾਰ ਦੋਵੇਂ ਭਰਾਵਾਂ ਵਿਚੋਂ ਇਕ ਦੀ ਜਾਨ ਚਲੀ ਗਈ ਹੈ ਅਤੇ ਦੂਜਾ ਪੁਲਿਸ ਦੇ ਕਾਬੂ ਆ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਦੇ ਨਾਲ ਨਾਲ ਜਨਤਾ ਵੀ ਸਹਿਜ ਮਹਿਸੂਸ ਕਰਨ ਲੱਗੀ ਹੈ।

Leave a Reply

Your email address will not be published.