ਕੁੜੀ ਦੇ ਚੱਕਰ ਚ ਪੈ ਕੇ ਮੁੰਡਿਆਂ ਨੇ ਕਰਤਾ ਵੱਡਾ ਕਾਂਡ, ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ

ਅੱਜ ਕੱਲ੍ਹ ਫਿਰੋਜ਼ਪੁਰ ਜ਼ਿਲ੍ਹਾ ਕਾਫ਼ੀ ਚਰਚਾ ਵਿੱਚ ਹੈ। ਇੱਥੋਂ ਕੋਈ ਨਾ ਕੋਈ ਘਟਨਾ ਮੀਡੀਆ ਵਿੱਚ ਆਉਂਦੀ ਰਹਿੰਦੀ ਹੈ। ਅਜੇ ਇਕ ਦਿਨ ਪਹਿਲਾਂ ਹੀ ਜ਼ਮੀਨੀ ਵਿਵਾਦ ਨੂੰ ਲੈ ਕੇ ਪਿੰਡ ਫਤਹਿਗੜ੍ਹ ਸਭਰਾਅ ਵਿੱਚ 2 ਜਾਨਾਂ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਫਿਰੋਜ਼ਪੁਰ ਦੀ ਗੋਲਬਾਗ ਬਸਤੀ ਵਿੱਚ ਇਕ ਨੌਜਵਾਨ ਤੇ ਆਪਣੇ 20-25 ਸਾਥੀਆ ਸਮੇਤ ਇਕ ਘਰ ਵਿਚ ਵੜ ਕੇ ਇਸ ਪਰਿਵਾਰ ਦੇ ਜੀਆਂ ਦੀ ਖਿੱਚ ਧੂਹ ਕਰਨ, ਘਰ ਦੀ ਭੰ ਨ ਤੋ ੜ ਕਰਨ ਅਤੇ ਉਨ੍ਹਾਂ ਦੀਆਂ ਗੱਡੀਆਂ ਦਾ ਨੁ ਕ ਸਾ ਨ ਕਰਨ ਦੇ ਦੋਸ਼ ਲੱਗੇ ਹਨ।

ਪਰਿਵਾਰ ਦੇ 7-8 ਜੀਅ ਹਸਪਤਾਲ ਵਿੱਚ ਭਰਤੀ ਹਨ। ਸਿਵਲ ਹਸਪਤਾਲ ਤੋਂ ਦੋਵੇਂ ਧਿਰਾਂ ਦੀਆਂ ਐੱਮ.ਐੱਲ.ਆਰਜ਼ ਥਾਣੇ ਪਹੁੰਚ ਗਈਆਂ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਪੁਰਾਣੀ ਖੁੰ ਦ ਕ ਕਾਰਨ ਵਾਪਰੀ ਹੈ। ਪਿਛਲੇ ਸਮੇਂ ਦੌਰਾਨ ਇੱਕ ਨੌਜਵਾਨ ਨੇ ਇਕ ਲੜਕੀ ਨੂੰ ਛੇ ੜਿ ਆ ਸੀ। ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਨੇ ਇਸ ਨੌਜਵਾਨ ਤੇ ਪਰਚਾ ਦਰਜ ਕਰਵਾ ਦਿੱਤਾ ਸੀ। ਉਸ ਸਮੇਂ ਕੁਝ ਮੋਹਤਬਰ ਵਿਅਕਤੀਆਂ

ਨੇ ਵਿੱਚ ਪੈ ਕੇ ਇਨ੍ਹਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਸੀ ਅਤੇ ਨੌਜਵਾਨ ਨੇ ਮੁਆਫ਼ੀ ਮੰਗ ਲਈ ਸੀ। ਇਸ ਨੌਜਵਾਨ ਨੇ ਉਸ ਸਮੇਂ ਤਾਂ ਮੁ ਆ ਫੀ ਮੰਗ ਲਈ ਪਰ ਉਸ ਨੂੰ ਇਹ ਮੁ ਆ ਫੀ ਚੁਭਦੀ ਜ਼ਰੂਰ ਸੀ। ਜਿਸ ਕਰਕੇ ਉਹ ਲੜਕੀ ਦੇ ਪਰਿਵਾਰ ਵਾਲਿਆਂ ਨਾਲ ਆਨੇ ਬਹਾਨੇ ਪੰਗੇ ਲੈਂਦਾ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਆਪਣੇ 20-25 ਸਾਥੀਆਂ ਸਮੇਤ ਇਸ ਲੜਕੀ ਦੀ ਮਾਸੀ ਦੇ ਘਰ ਪਹੁੰਚ ਗਿਆ। ਇਨ੍ਹਾਂ ਨੌਜਵਾਨਾਂ ਕੋਲ ਡੰ ਡੇ ਸੋ ਟੇ ਅਤੇ ਤਿੱਖੀਆਂ ਚੀਜ਼ਾਂ ਸਨ।

ਇਨ੍ਹਾਂ ਨੇ ਘਰ ਵਿੱਚ ਵੜ ਕੇ ਪਰਿਵਾਰ ਦੀ ਖਿੱਚ ਧੂਹ ਕੀਤੀ। ਘਰ ਦੇ ਸਾਮਾਨ ਦੀ ਤੋ ਡ਼ ਭੰ ਨ ਕੀਤੀ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ। ਇੱਥੋਂ ਤਕ ਕਿ ਔਰਤ ਮੈਂਬਰਾਂ ਦੇ ਵੀ ਸੱ ਟਾਂ ਲਗਾ ਦਿੱਤੀਆਂ। ਜਿਸ ਕਰਕੇ ਇਸ ਪਰਿਵਾਰ ਦੇ 7-8 ਜੀਅ ਹਸਪਤਾਲ ਵਿੱਚ ਭਰਤੀ ਹਨ। ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਪੁਲਿਸ ਵੱਲੋਂ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਦੋਵੇਂ ਧਿਰਾਂ ਦੀਆਂ ਐੱਮ.ਐੱਲ.ਆਰਜ਼ ਹਸਪਤਾਲ ਤੋਂ ਥਾਣੇ ਪਹੁੰਚ ਗਈਆਂ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published.