ਬੱਸ ਡਰਾਈਵਰ ਨਾਲ ਵਾਪਰਿਆ ਅੱਤ ਦਾ ਭਾਣਾ, ਪਤਨੀ ਤੇ ਬੱਚਿਆਂ ਦਾ ਰੋ ਰੋ ਬੁਰਾ ਹਾਲ

ਸੰਗਰੂਰ ਦੇ ਪਿੰਡ ਕਲੌਂਦੀ ਦਾ ਇੱਕ ਪਰਿਵਾਰ ਸੰਗਰੂਰ ਦੇ ਬੱਸ ਸਟੈਂਡ ਤੇ ਸਤਗੁਰ ਸਿੰਘ ਨਾਮ ਦੇ ਡਰਾਈਵਰ ਦੀ ਮ੍ਰਿਤਕ ਦੇਹ ਰੱਖ ਕੇ ਪੀ.ਆਰ.ਟੀ.ਸੀ ਅਧਿਕਾਰੀਆਂ ਤੋਂ ਇਨਸਾਫ ਮੰਗ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸਤਗੁਰ ਸਿੰਘ ਪੀ.ਆਰ.ਟੀ.ਸੀ ਵਿਚ ਡਰਾਈਵਰ ਵਜੋਂ ਨੌਕਰੀ ਕਰਦਾ ਸੀ। 25 ਅਗਸਤ ਸ਼ਾਮ ਨੂੰ ਜਦੋਂ ਇਹ ਡਰਾਈਵਰ ਡਿਊਟੀ ਤੋਂ ਛੁੱਟੀ ਕਰਨ ਉਪਰੰਤ ਆਪਣੇ ਪਿੰਡ ਕਲੌਂਦੀ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਨਾਲ ਹਾਦਸਾ ਵਾਪਰ ਗਿਆ।

ਉਸ ਨੇ ਇਸ ਦੀ ਜਾਣਕਾਰੀ ਫੋਨ ਤੇ ਆਪਣੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਪਰ ਅਧਿਕਾਰੀਆਂ ਨੇ ਉਸ ਨੂੰ ਅਗਲੇ ਦਿਨ ਛੁੱਟੀ ਨਹੀਂ ਦਿੱਤੀ। ਅਧਿਕਾਰੀਆਂ ਨੇ ਧੱ ਕੇ ਨਾਲ ਉਸ ਨੂੰ ਦਿੱਲੀ ਦਾ ਗੇੜਾ ਲਾਉਣ ਲਈ ਭੇਜ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਸਤਿਗੁਰ ਸਿੰਘ ਨੂੰ ਆਰਾਮ ਦੀ ਜ਼ਰੂਰਤ ਸੀ ਪਰ ਅਧਿਕਾਰੀਆਂ ਨੇ ਉਸ ਤੋਂ 26 ਅਤੇ 27 ਅਗਸਤ ਨੂੰ ਡਿਊਟੀ ਕਰਵਾਈ। ਜਿਸ ਕਰਕੇ ਲੰਬਾ ਸਮਾਂ ਬੈਠਣ ਕਾਰਨ ਉਸ ਦੇ ਪੇਟ ਵਿੱਚ ਇਨਫੈਕਸ਼ਨ ਫੈਲ ਗਈ।

ਸਤਿਗੁਰ ਸਿੰਘ ਨੂੰ ਡੀ.ਐੱਮ.ਸੀ ਲੁਧਿਆਣਾ ਲਿਜਾਇਆ ਗਿਆ। ਜਿੱਥੇ ਪਰਿਵਾਰ ਦੇ 3 ਲੱਖ ਰੁਪਏ ਖ਼ਰਚ ਹੋ ਗਏ। ਇਸ ਦੇ ਬਾਵਜੂਦ ਵੀ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਪਰਿਵਾਰ ਨੂੰ ਸ਼ਿਕਵਾ ਹੈ ਕਿ ਜੇਕਰ ਸਤਿਗੁਰ ਸਿੰਘ ਨੂੰ ਪੀ.ਆਰ.ਟੀ.ਸੀ ਅਧਿਕਾਰੀ ਧੱ ਕੇ ਨਾਲ ਡਿਊਟੀ ਤੇ ਨਾ ਭੇਜਦੇ ਤਾਂ ਹੋ ਸਕਦਾ ਹੈ ਉਸ ਦੀ ਸਿਹਤ ਖ਼ਰਾਬ ਨਾ ਹੁੰਦੀ ਅਤੇ ਉਸ ਦੀ ਜਾਨ ਬਚ ਜਾਂਦੀ। ਪਰਿਵਾਰ ਸਤਿਗੁਰ ਸਿੰਘ ਦੀ ਮ੍ਰਿਤਕ ਦੇਹ ਸੰਗਰੂਰ ਬੱਸ ਸਟੈਂਡ ਰੱਖ ਕੇ ਪ੍ਰਦਰਸ਼ਨ ਕਰ ਰਿਹਾ ਹੈ।

ਉਨ੍ਹਾਂ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਹੈ। ਪਿੰਡ ਵਾਸੀਆਂ ਦੀ ਦਲੀਲ ਹੈ ਕਿ ਇਸ ਪਰਿਵਾਰ ਦਾ ਕਾਫੀ ਜ਼ਿਆਦਾ ਖ਼ਰਚਾ ਹੋ ਗਿਆ ਹੈ। ਇਸ ਲਈ ਉਹ ਮੰਗ ਕਰ ਰਹੇ ਹਨ ਕਿ ਮ੍ਰਿਤਕ ਦੇ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਉਂਕਿ ਇਸ ਪਰਿਵਾਰ ਵਿੱਚ ਹੋਰ ਕੋਈ ਵੀ ਕਮਾਉਣ ਵਾਲਾ ਨਹੀਂ ਰਿਹਾ। ਮ੍ਰਿਤਕ ਦੇ ਬੱਚੇ ਛੋਟੇ ਹਨ। ਮਾਤਾ ਪਿਤਾ ਬਜ਼ੁਰਗ ਹਨ। ਜਿਸ ਕਰਕੇ ਪਰਿਵਾਰ ਦਾ ਗੁਜ਼ਾਰਾ ਨਹੀਂ ਹੋ ਸਕਦਾ।

Leave a Reply

Your email address will not be published.