6 ਕਨਾਲ ਜ਼ਮੀਨ ਦਾ ਚਲਦਾ ਸੀ ਰੌਲਾ, ਖੇਤ ਚ 2 ਜਾਣਿਆਂ ਨੂੰ ਮਿਲੀ ਮੋਤ

ਫ਼ਿਰੋਜ਼ਪੁਰ ਦੇ ਪਿੰਡ ਫਤਹਿਗੜ੍ਹ ਸਭਰਾਅ ਵਿੱਚ ਜ਼ਮੀਨ ਨੂੰ ਲੈ ਕੇ ਹੋਏ ਟਕਰਾਅ ਦੌਰਾਨ 2 ਵਿਅਕਤੀਆਂ ਦੀ ਜਾਨ ਚਲੀ ਗਈ ਹੈ ਅਤੇ 2 ਦੇ ਸੱ ਟਾਂ ਲੱਗੀਆਂ ਹਨ। ਇਹ ਘਟਨਾ ਸਿਰਫ਼ 6 ਕਨਾਲ ਜ਼ਮੀਨ ਪਿੱਛੇ ਵਾਪਰੀ ਹੈ। ਇਸੇ ਜ਼ਮੀਨ ਤੇ ਇੱਕ ਧਿਰ ਦਾ ਕਬਜ਼ਾ ਸੀ ਅਤੇ ਦੂਸਰੀ ਧਿਰ ਜ਼ਮੀਨ ਵਾਹੁਣ ਆਈ ਸੀ। ਹਸਪਤਾਲ ਵਿੱਚ ਪਏ ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਦੂਜੀ ਧਿਰ ਵਾਲੇ ਉਨ੍ਹਾਂ ਦੇ ਵਿੱਚੋਂ ਹੀ ਹਨ। ਉਨ੍ਹਾਂ ਨੇ ਸਾਂਝੀ 4 ਕਿੱਲੇ ਜ਼ਮੀਨ ਖਰੀਦੀ ਸੀ।

ਜਿਸ ਵਿੱਚੋਂ 2 ਕਿੱਲੇ ਉਨ੍ਹਾਂ ਦੇ ਹਿੱਸੇ ਆਉਂਦੀ ਸੀ ਅਤੇ 2 ਕਿੱਲੇ ਦੂਜੀ ਧਿਰ ਦੇ ਹਿੱਸੇ ਆਉਂਦੀ ਸੀ ਪਰ ਖਰੀਦੀ ਹੋਈ ਜ਼ਮੀਨ ਵਿਚੋਂ ਤਿੰਨ ਕਿੱਲੇ ਉਨ੍ਹਾਂ ਦੇ ਹਿੱਸੇ ਪਾ ਦਿੱਤੀ ਗਈ ਅਤੇ ਸਾਂਝੇ ਖਾਤੇ ਦੀ ਜ਼ਮੀਨ ਦੂਜੀ ਧਿਰ ਨੂੰ ਪਾ ਦਿੱਤੀ ਗਈ। ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਦਾ ਐੱਸ.ਡੀ.ਐੱਮ ਦੇ ਕੇਸ ਚੱਲ ਰਿਹਾ ਹੈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਦੂਜੀ ਧਿਰ ਵਾਲੇ ਉਨ੍ਹਾਂ ਦੀ ਜ਼ਮੀਨ ਵਾਹੁਣ ਆ ਗਏ। ਇਸ ਜ਼ਮੀਨ ਵਿਚ ਉਹਨਾਂ ਦੀ 10-10 ਫੁੱਟ ਚਰੀ ਖੜ੍ਹੀ ਹੈ। 10 ਸਾਲਾਂ ਤੋਂ ਉਨ੍ਹਾਂ ਦਾ ਇਸ ਜ਼ਮੀਨ ਤੇ ਕਬਜ਼ਾ ਹੈ

ਅਤੇ ਗਿਰਦਾਵਰੀ ਵੀ ਉਨ੍ਹਾਂ ਦੇ ਨਾਮ ਹੈ। ਜਦੋਂ ਦੂਜੀ ਧਿਰ ਵਾਲੇ ਜ਼ਮੀਨ ਵਾਹੁਣ ਆਏ ਤਾਂ ਉਹ ਰੋਕਣ ਲਈ ਅੱਗੇ ਹੋ ਗਏ। ਦੂਜੀ ਧਿਰ ਨੇ ਉਨ੍ਹਾਂ ਦੇ 2 ਜੀਆਂ ਦੀ ਜਾਨ ਲੈ ਲਈ ਅਤੇ ਉਹ ਹਸਪਤਾਲ ਵਿੱਚ ਭਰਤੀ ਹੈ। ਇਕ ਹੋਰ ਵਿਅਕਤੀ ਦੇ ਦੱਸਣ ਮੁਤਾਬਕ ਉਨ੍ਹਾਂ ਦਾ 6 ਕਨਾਲ ਜ਼ਮੀਨ ਦਾ ਰੌਲਾ ਹੈ। ਦੂਜੀ ਧਿਰ ਵਾਲੇ ਜ਼ਮੀਨ ਵਾਹੁਣ ਆਏ। ਜਦੋਂ ਉਨ੍ਹਾਂ ਨੇ ਰੋਕਿਆ ਤਾਂ ਉਨ੍ਹਾਂ ਤੇ ਗ ਲੀ ਚਲਾ ਦਿੱਤੀ ਗਈ। ਜਿਸ ਨਾਲ ਉਨ੍ਹਾਂ ਦੇ 2 ਜੀਆਂ ਦੀ ਜਾਨ ਚਲੀ ਗਈ ਅਤੇ 2 ਦੇ ਸੱਟਾਂ ਲੱਗੀਆਂ ਹਨ।

ਇਸ ਵਿਅਕਤੀ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਭਜਨ ਸਿੰਘ, ਸੁਖਦੇਵ ਸਿੰਘ, ਗੁਰਦੇਵ ਸਿੰਘ ਅਤੇ ਜਸਵੰਤ ਸਿੰਘ ਪੁੱਤਰ ਕਾਬਲ ਸਿੰਘ ਆਦਿ ਨੇ ਅੰਜਾਮ ਦਿੱਤਾ ਹੈ। ਇਹ 15-20 ਬੰਦੇ ਇਕੱਠੇ ਹੋ ਕੇ ਆਏ ਸਨ। ਇਸ ਵਿਅਕਤੀ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਇਹ ਆਦਮੀ ਸਥਾਨਕ ਵਿਧਾਇਕ ਦੇ ਨਜ਼ਦੀਕੀ ਹਨ। ਡਾਕਟਰ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ 3 ਵਿਅਕਤੀ ਲਿਆਂਦੇ ਗਏ ਸਨ। ਇਨ੍ਹਾਂ ਵਿੱਚੋਂ 2 ਦੀ ਛਾਤੀ ਵਿੱਚ ਗ ਲੀ ਆਂ ਲੱਗਣ ਕਾਰਨ ਜਾਨ ਜਾ ਚੁੱਕੀ ਸੀ

ਜਦਕਿ ਤੀਸਰੇ ਦੇ ਪੈਰ ਵਿੱਚੋਂ ਗ ਲੀ ਨਿਕਲ ਚੁੱਕੀ ਸੀ। ਉਨ੍ਹਾਂ ਨੇ ਦੋਵੇਂ ਮ੍ਰਿਤਕ ਦੇਹਾਂ ਰਖਵਾ ਦਿੱਤੀਆਂ ਹਨ ਅਤੇ ਤੀਸਰੇ ਵਿਅਕਤੀ ਨੂੰ ਭਰਤੀ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ 2 ਧਿਰਾਂ ਵਿਚਕਾਰ ਜ਼ਮੀਨ ਦਾ ਮਾਮਲਾ ਸੀ। ਇਕ ਧਿਰ ਨੇ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਵਿੱਚ 2 ਜਾਨਾਂ ਚਲੀਆਂ ਗਈਆਂ ਅਤੇ 2-3 ਦੇ ਸੱ ਟਾਂ ਲੱਗੀਆਂ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.