ਨਿਹੰਗਾਂ ਦੁਆਰਾ ਨੌਜਵਾਨ ਦੀ ਜਾਨ ਲੈਣ ਦੇ ਮਾਮਲੇ ਚ ਆ ਗਿਆ ਵੱਡਾ ਨਵਾਂ ਮੋੜ

2 ਦਿਨ ਪਹਿਲਾਂ ਅੰਮਿ੍ਤਸਰ ਵਿਖੇ ਨਿਹੰਗ ਸਿੰਘਾਂ ਦੁਆਰਾ ਇੱਕ ਨੌਜਵਾਨ ਦੀ ਜਾਨ ਲੈਣ ਦਾ ਮਾਮਲਾ ਮੀਡੀਆ ਵਿੱਚ ਪੂਰੀ ਤਰਾਂ ਛਾਇਆ ਹੋਇਆ ਹੈ। ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਤੀਜਾ ਵਿਅਕਤੀ 15 ਸਾਲਾ ਇੱਕ ਨਿਹੰਗ ਸਿੰਘ ਨੂੰ ਕਾਬੂ ਕੀਤਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਨਿਹੰਗ ਸਿੰਘਾਂ ਨੇ ਨੌਜਵਾਨ ਤੇ ਦੋਸ਼ ਲਗਾਏ ਸਨ ਕਿ ਉਹ ਅਮਲ ਦੀ ਵਰਤੋਂ ਕਰ ਰਿਹਾ ਹੈ। ਪਹਿਲਾਂ ਨਿਹੰਗ ਸਿੰਘਾਂ ਦੀ ਨੌਜਵਾਨ ਨਾਲ ਤੂੰ ਤੂੰ ਮੈੰ ਮੈਂ ਹੋਈ। ਜਦੋਂ ਨੌਜਵਾਨ ਉੱਥੋਂ ਜਾਣ ਲੱਗਾ ਤਾਂ ਨਿਹੰਗ ਸਿੰਘਾਂ

ਨੇ ਉਸ ਦੇ ਮੋਟਰਸਾਈਕਲ ਦੀ ਚਾਬੀ ਕੱਢ ਲਈ ਅਤੇ ਭਾਣਾ ਵਰਤਾ ਦਿੱਤਾ। ਉਸ ਨੌਜਵਾਨ ਦੇ ਨਾਲ ਇਕ ਲੜਕੀ ਵੀ ਸੀ। ਲੜਕੀ ਦੇ ਹੱਥ ਵਿੱਚ ਵੀ ਕੁਝ ਅਜਿਹਾ ਹੋਣ ਦੀ ਗੱਲ ਆਖੀ ਜਾ ਰਹੀ ਸੀ। ਹਾਲਾਂਕਿ ਅਜੇ ਤਕ ਲੜਕੀ ਬਾਰੇ ਪਤਾ ਨਹੀਂ ਲੱਗ ਸਕਿਆ ਕਿ ਲੜਕੀ ਕੌਣ ਸੀ ਅਤੇ ਕਿੱਥੇ ਗਈ? ਸਭ ਤੋਂ ਪਹਿਲਾਂ ਪੁਲਿਸ ਨੇ ਸੀ.ਸੀ.ਟੀ.ਵੀ ਦੀ ਫੁਟੇਜ ਦੇ ਅਧਾਰ ਤੇ ਰਮਨਦੀਪ ਸਿੰਘ ਨੂੰ ਫੜਿਆ ਸੀ। ਜੋ ਇਸੇ ਹੋਟਲ ਵਿੱਚ ਨੌਕਰੀ ਕਰਦਾ ਸੀ। ਘਟਨਾ ਤੋਂ ਅਗਲੇ ਦਿਨ ਉਹ ਡਿਊਟੀ ਤੇ ਆ ਗਿਆ ਸੀ।

ਸੀ.ਸੀ.ਟੀ.ਵੀ ਦੀ ਫੁਟੇਜ ਮੁਤਾਬਕ ਇਸ ਰਮਨਦੀਪ ਨੇ ਹੀ ਸਭ ਤੋਂ ਜ਼ਿਆਦਾ ਵਾਰ ਕੀਤੇ ਸਨ। ਪੁਲਿਸ ਨੇ ਨਿਹੰਗ ਸਿੰਘ ਚਰਨਜੀਤ ਸਿੰਘ ਨੂੰ ਤਰਨਤਾਰਨ ਤੋਂ ਕਾਬੂ ਕਰ ਲਿਆ ਸੀ। ਨਿਹੰਗ ਸਿੰਘ ਚਰਨਜੀਤ ਸਿੰਘ ਅਤੇ ਹੋਟਲ ਮੁਲਾਜ਼ਮ ਰਮਨਦੀਪ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਗਿਆ। ਜਿਸ ਤੋਂ ਬਾਅਦ ਚਰਨਜੀਤ ਸਿੰਘ ਦੀ ਨਿਸ਼ਾਨ ਦੇਹੀ ਤੇ ਸਾਈਬਰ ਸੈੱਲ ਦੀ ਮਦਦ ਨਾਲ ਇਸ 15 ਸਾਲਾ ਨਿਹੰਗ ਸਿੰਘ ਨੂੰ ਕਾਬੂ ਕਰ ਲਿਆ ਗਿਆ।

ਜੇਕਰ ਨਿਹੰਗ ਸਿੰਘ ਮਿ੍ਤਕ ਨੌਜਵਾਨ ਦੇ ਮੋਟਰਸਾਈਕਲ ਦੀ ਚਾਬੀ ਨਾਂ ਕੱਢਦੇ ਤਾਂ ਉਸ ਨੇ ਚਲਾ ਜਾਣਾ ਸੀ ਅਤੇ ਉਸ ਦੀ ਜਾਨ ਬਚ ਜਾਣੀ ਸੀ। ਸੁਣਨ ਵਿਚ ਆਇਆ ਹੈ ਕਿ ਮ੍ਰਿਤਕ ਨੌਜਵਾਨ ਨੇ ਕੁਝ ਦਿਨਾਂ ਤਕ ਵਿਦੇਸ਼ ਚਲਾ ਜਾਣਾ ਸੀ। ਉਸ ਦੀਆਂ 5 ਭੈਣਾਂ ਅਤੇ ਇੱਕ ਭਰਾ ਹੈ। ਹੁਣ ਤਕ ਇਸ ਮਾਮਲੇ ਵਿਚ 3 ਵਿਅਕਤੀ ਕਾਬੂ ਕੀਤੇ ਜਾ ਚੁੱਕੇ ਹਨ। ਪੁਲਿਸ ਵੱਲੋਂ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

Leave a Reply

Your email address will not be published.