ਵੱਡੇ ਅਫਸਰ ਤੋਂ ਦੁਖੀ ਹੋ ਥਾਣੇਦਾਰ ਨੇ ਚੁੱਕਿਆ ਗਲਤ ਕਦਮ, ਭਰਾ ਨੇ ਦੱਸੀ ਭਰਾ ਦੀ ਮੋਤ ਦੀ ਕਹਾਣੀ

ਆਮ ਜਨਤਾ ਦੁਆਰਾ ਪੁਲਿਸ ਤੇ ਦੋਸ਼ ਲਗਾਉਣ ਦੀਆਂ ਵੱਖ ਵੱਖ ਖ਼ਬਰਾਂ ਤਾਂ ਸਾਡੇ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਪਰ ਇਸ ਸਮੇਂ ਜੋ ਖ਼ਬਰ ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਤੋਂ ਸਾਹਮਣੇ ਆਈ ਹੈ, ਜੋ ਕਈ ਤਰਾਂ ਦੇ ਸੁਆਲ ਖੜ੍ਹੇ ਕਰਦੀ ਹੈ। ਥਾਣਾ ਟਾਂਡਾ ਦੇ ਮੁਖੀ ਬਰਾੜ ਤੇ ਥਾਣਾ ਹਰਿਆਣਾ ਦੇ ਇੱਕ ਥਾਣੇਦਾਰ ਨਾਲ ਗ ਲ ਤ ਸਲੂਕ ਕਰਨ ਅਤੇ ਮੰ ਦਾ ਬੋਲਣ ਦੇ ਦੋਸ਼ ਲੱਗੇ ਹਨ। ਜਿਸ ਕਰਕੇ ਥਾਣੇਦਾਰ ਸਤੀਸ਼ ਕੁਮਾਰ ਨੇ ਆਪਣੀ ਜਾਨ ਦੇ ਦਿੱਤੀ ਹੈ। ਇਸ ਘਟਨਾ ਨੂੰ ਅੰਜਾਮ ਦੇਣ

ਤੋਂ ਪਹਿਲਾਂ ਮਿ੍ਤਕ ਨੇ ਇੱਕ ਵੀਡੀਓ ਬਣਾਈ। ਵੀਡੀਓ ਵਿੱਚ ਸਾਰੀ ਕਹਾਣੀ ਦੱਸੀ ਗਈ। ਮਿ੍ਤਕ ਦੇ ਭਰਾ ਨੇ ਰੋਂਦੇ ਹੋਏ ਦੱਸਿਆ ਕਿ ਐੱਸ.ਐੱਚ.ਓ ਬਰਾੜ ਨੇ ਉਨ੍ਹਾਂ ਦੇ ਭਰਾ ਨੂੰ ਬਹੁਤ ਜ਼ਿਆਦਾ ਬੇ ਇੱ ਜ਼ ਤ ਕੀਤਾ। ਉਸ ਨੂੰ ਉਹ ਸੁਆਲ ਕੀਤੇ ਜਿਨ੍ਹਾਂ ਦੀ ਜਾਣਕਾਰੀ ਆਮ ਤੌਰ ਤੇ ਮੁਨਸ਼ੀ ਨੂੰ ਹੁੰਦੀ ਹੈ। ਮਿ੍ਤਕ ਦੇ ਭਰਾ ਦੇ ਦੱਸਣ ਮੁਤਾਬਕ ਮਿ੍ਤਕ ਨੇ ਐੱਸ.ਐੱਚ.ਓ ਨੂੰ ਬੇਨਤੀ ਕੀਤੀ ਕਿ ਇੰਨੀ ਬੇ ਇੱ ਜ਼ ਤੀ ਕਰਨ ਨਾਲੋਂ ਤਾਂ ਗ ਲੀ ਚਲਾ ਕੇ ਉਸ ਦੀ ਜਾਨ ਹੀ ਲੈ ਲਈ ਜਾਵੇ

ਪਰ ਐੱਸ.ਐੱਚ.ਓ ਬਰਾੜ ਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਅਤੇ ਉਹ ਮੰਦਾ ਬੋਲਦੇ ਰਹੇ। ਮਿ੍ਤਕ ਦੇ ਭਰਾ ਦ‍ਾ ਕਹਿਣਾ ਹੈ ਕਿ ਇਸ ਤੋਂ ਬਾਅਦ ਸਤੀਸ਼ ਕੁਮਾਰ ਨੇ ਵੀਡੀਓ ਬਣਾਈ ਅਤੇ ਆਪਣੀ ਜਾਨ ਦੇ ਦਿੱਤੀ। ਇਸ ਵਿਅਕਤੀ ਨੇ ਇਹ ਵੀ ਕਿਹਾ ਹੈ ਕਿ ਇਸ ਐੱਸ.ਐੱਚ.ਓ ਕਾਰਨ ਪਹਿਲਾਂ ਵੀ ਇੱਕ ਮੁਲਾਜ਼ਮ ਨੂੰ ਜਾਨ ਗਵਾਉਣੀ ਪੈ ਗਈ ਸੀ ਪਰ ਕੋਈ ਕਾਰਵਾਈ ਨਹੀਂ ਸੀ ਹੋਈ। ਮਿ੍ਤਕ ਦੇ ਭਰਾ ਨੇ 307 ਦਾ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ

ਕਿ ਥਾਣਾ ਹਰਿਆਣਾ ਵਿੱਚ ਇੱਕ ਏ.ਐੱਸ.ਆਈ ਸਤੀਸ਼ ਕੁਮਾਰ ਨੇ 10 ਵਜੇ ਦੇ ਲਗਭਗ ਆਪਣੇ ਸਿਰ ਵਿੱਚ ਗ ਲੀ ਦਾ ਵਾਰ ਕਰਕੇ ਆਪਣੀ ਜਾਨ ਦੇ ਦਿੱਤੀ ਹੈ। ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਵੀਡੀਓ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

Leave a Reply

Your email address will not be published.