ਕਿਸੇ ਹੋਰ ਦੇ ਇਸ਼ਕ ਚ ਅੰਨੀ ਹੋਈ ਜਨਾਨੀ ਨੇ ਹੱਥੀਂ ਉਜਾੜਿਆ ਆਪਣਾ ਹੱਸਦਾ ਵੱਸਦਾ ਘਰ

ਲੁਧਿਆਣਾ ਦੇ ਥਾਣਾ ਹਠੂਰ ਦੇ ਪਿੰਡ ਝੋਰੜਾਂ ਵਿੱਚ ਪ੍ਰੇਮੀ ਦੇ ਪਿਆਰ ਵਿੱਚ ਕ ਮ ਲੀ ਹੋਈ ਇਕ ਔਰਤ ਨੇ ਆਪਣਾ ਹੀ ਘਰ ਉਜਾੜ ਲਿਆ। ਉਸ ਨੇ ਆਪਣੇ ਮਾਮੇ ਸਹੁਰੇ ਦੇ ਪੁੱਤਰ ਨਾਲ ਮਿਲ ਕੇ ਆਪਣੇ ਪਤੀ ਨੂੰ ਸਦਾ ਦੀ ਨੀਂਦ ਦੇ ਦਿੱਤੀ। ਹਠੂਰ ਪੁਲਿਸ ਨੇ 2 ਦਿਨਾਂ ਵਿੱਚ ਮਾਮਲਾ ਟਰੇਸ ਕਰਕੇ ਮਿ੍ਤਕ ਦੀ ਪਤਨੀ ਕਿਰਨਪ੍ਰੀਤ ਕੌਰ ਅਤੇ ਮਿ੍ਤਕ ਦੇ ਮਾਮੇ ਦੇ ਪੁੱਤਰ ਹਰਦੀਪ ਸਿੰਘ ਪੁੱਤਰ ਨਾਜ਼ਰ ਸਿੰਘ ਪਿੰਡ ਅਬਦੁੱਲਾ ਪੁਰ ਚੁਹਾਨੇ ਕਲਾਂ ਥਾਣਾ ਸੰਦੌੜ (ਮਲੇਰਕੋਟਲਾ) ਨੂੰ ਕਾਬੂ ਕਰ ਲਿਆ ਹੈ।

ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 7 ਸਤੰਬਰ ਦੀ ਰਾਤ ਨੂੰ ਪਿੰਡ ਝੋਰੜਾਂ ਵਿੱਚ 36 ਸਾਲਾ ਪਾਠੀ ਸਿੰਘ ਇੰਦਰਜੀਤ ਸਿੰਘ ਦੀ ਜਾਨ ਜਾਣ ਦਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਸੀ। ਮ੍ਰਿਤਕ ਦੀ ਪਤਨੀ ਕਿਰਨਪ੍ਰੀਤ ਕੌਰ ਇਸ ਨੂੰ ਕੁਦਰਤੀ ਮਾਮਲਾ ਦੱਸ ਰਹੀ ਸੀ। ਜਿਸ ਕਰਕੇ ਪੁਲਿਸ ਨੇ ਮਿ੍ਤਕ ਇੰਦਰਜੀਤ ਸਿੰਘ ਦੀ ਮਾਂ ਬਲਵੀਰ ਕੌਰ ਦੇ ਬਿਆਨਾਂ ਦੇ ਅਧਾਰ ਤੇ 174 ਦੀ ਕਾਰਵਾਈ ਕਰ ਦਿੱਤੀ ਸੀ ਪਰ

ਜਦੋਂ ਪੁਲਿਸ ਨੇ ਫੋਨ ਕਾਲਾਂ ਦੇ ਅਧਾਰ ਤੇ ਮਿ੍ਤਕ ਦੀ ਪਤਨੀ ਕਿਰਨਪ੍ਰੀਤ ਕੌਰ ਪੁੱਤਰੀ ਅਜੀਤ ਸਿੰਘ ਵਾਸੀ ਸੱਦਾ ਸਿੰਘ ਵਾਲਾ (ਮੋਗਾ) ਤੋਂ ਆਪਣੇ ਤਰੀਕੇ ਨਾਲ ਪੁੱਛਗਿੱਛ ਕੀਤੀ ਤਾਂ ਸਾਰਾ ਮਾਮਲਾ ਸਾਫ ਹੋ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ ਕਿਰਨਪ੍ਰੀਤ ਕੌਰ ਦਾ ਆਪਣੇ ਮਾਮੇ ਸਹੁਰੇ ਦੇ ਪੁੱਤਰ ਹਰਦੀਪ ਸਿੰਘ ਪੁੱਤਰ ਨਾਜ਼ਰ ਸਿੰਘ ਨਾਲ ਪ੍ਰੇਮ ਚੱਕਰ ਚੱਲਦਾ ਸੀ। ਜਿਸ ਦੇ ਚੱਲਦੇ ਦੋਵਾਂ ਨੇ ਇੰਦਰਜੀਤ ਸਿੰਘ ਨੂੰ ਆਪਣੇ ਰਸਤੇ ਵਿੱਚੋਂ ਹਟਾਉਣ ਲਈ ਉਸ ਦਾ ਗਲਾ ਦਬਾ ਕੇ ਉਸ ਦੀ ਜਾਨ ਲੈ ਲਈ।

ਇਨ੍ਹਾਂ ਦਾ ਖਿਆਲ ਸੀ ਕਿ ਉਹ ਦੋਵੇਂ ਬਾਅਦ ਵਿਚ ਵਿਆਹ ਕਰਵਾ ਲੈਣਗੇ ਪਰ ਉਨ੍ਹਾ ਨੂੰ ਨਹੀਂ ਸੀ ਪਤਾ ਕਿ ਪੁਲਿਸ ਤੋਂ ਬਚਣਾ ਸੌਖਾ ਨਹੀਂ ਹੈ। ਪੁਲਿਸ ਨੇ ਦੋਵਾਂ ਤੇ ਮਾਮਲਾ ਦਰਜ ਕਰਕੇ ਇਨ੍ਹਾਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਔਰਤ ਦੀਆਂ ਕਰਤੂਤਾਂ ਨੇ 2 ਘਰ ਉਜਾੜ ਦਿੱਤੇ। ਉਸ ਦੇ ਮਨ ਵਿੱਚ ਭੁਲੇਖਾ ਸੀ ਕਿ ਉਹ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਜਾਣਗੇ।

Leave a Reply

Your email address will not be published. Required fields are marked *