ਟੀਵੀ ਸ਼ੋਅ ਦੇਖ ਮੁੰਡਿਆਂ ਨੇ ਲਾਈ ਏਟੀਐੱਮ ਲੁੱਟਣ ਦੀ ਸਕੀਮ, ਹੋ ਗਈ ਕਲੋਲ ਪੈ ਗਈਆਂ ਭਾਜੜਾਂ

ਜਿੱਥੇ ਟੀ ਵੀ ਸੀਰੀਅਲ ਸਾਡਾ ਮਨ ਪ੍ਰਚਾਵਾ ਕਰਦੇ ਹਨ, ਵੱਖ-ਵੱਖ ਤਰ੍ਹਾਂ ਦੀਆਂ ਜਾਣਕਾਰੀtਆਂ ਦਿੰਦੇ ਹਨ, ਉੱਥੇ ਹੀ ਕਈ ਨੌਜਵਾਨ ਇਨ੍ਹਾਂ ਸੀਰੀਅਲਾਂ ਨੂੰ ਦੇਖ ਕੇ ਇਨ੍ਹਾਂ ਦਾ ਗ਼ਲਤ ਅਸਰ ਵੀ ਕਬੂਲ ਲੈਂਦੇ ਹਨ। ਇਸ ਦੀ ਉਦਾਹਰਨ ਅਬੋਹਰ ਵਿੱਚ ਦੇਖਣ ਨੂੰ ਮਿਲੀ ਹੈ। ਜਿੱਥੇ 3 ਨੌਜਵਾਨ ਟੀਵੀ ਸੀਰੀਅਲ ਤੋਂ ਪ੍ਰਭਾਵਤ ਹੋ ਕੇ ਏ.ਟੀ.ਐਮ ਤੋੜਨ ਪਹੁੰਚ ਗਏ। ਮੌਕੇ ਤੇ ਪਹੁੰਚੀ ਪੁਲਿਸ ਨੇ ਇੱਕ ਨੌਜਵਾਨ ਸਿਮਰਨਜੀਤ ਸਿੰਘ ਨੂੰ ਕਾਬੂ ਕਰ ਲਿਆ, ਜਦ ਕਿ ਉਸ ਦੇ 2 ਸਾਥੀ ਅਨਿਲ ਅਤੇ ਅਜੇ ਭੱਜਣ ਵਿਚ ਕਾਮਯਾਬ ਹੋ ਗਏ।

ਪੁਲਿਸ ਨੂੰ ਸਮੇਂ ਸਿਰ ਮਿਲੀ ਸੂਹ ਕਾਰਨ ਬਚਾਅ ਹੋ ਗਿਆ। ਹਾਲਾਂਕਿ ਇਨ੍ਹਾਂ ਨੌਜਵਾਨਾਂ ਨੇ ਗੈਸਕਟਰ ਦੀ ਮਦਦ ਨਾਲ ਕਾਫ਼ੀ ਹੱਦ ਤੱਕ ਏ.ਟੀ.ਐਮ ਕੱਟ ਦਿੱਤਾ ਸੀ। ਮਿਲੀ ਜਾਣਕਾਰੀ ਮੁਤਾਬਕ ਸਿਮਰਨਜੀਤ ਸਿੰਘ ਸਿਰਸਾ ਦਾ ਰਹਿਣ ਵਾਲਾ ਹੈ। ਉਹ ਟੀ.ਵੀ ਸੀਰੀਅਲ ਦੇਖਦਾ ਰਹਿੰਦਾ ਸੀ। ਉਸਨੇ ਯੂ ਟਿਊਬ ਤੋਂ ਏ.ਟੀ.ਐਮ ਤੋੜਨ ਦੀ ਜਾਣਕਾਰੀ ਲਈ। ਫੇਰ ਉਸ ਨੇ ਅਨਿਲ ਅਤੇ ਅਜੇ ਨਾਲ ਸੰਪਰਕ ਕੀਤਾ। ਅਜੇ ਸਿਰਸਾ ਹੀ ਰਹਿੰਦਾ ਸੀ। ਅਨਿਲ ਅਤੇ ਅਜੇ ਦੋਵੇਂ ਸਕੇ ਭਰਾ ਹਨ। ਜੋ ਕਿ ਅਜ਼ੀਮਗੜ੍ਹ ਦੇ ਰਹਿਣ ਵਾਲੇ ਹਨ।

ਇਹ ਗੈਸਕਟਰ ਅਤੇ ਹੋਰ ਸਮਾਨ ਦਾ ਪ੍ਰਬੰਧ ਕਰਕੇ ਘਟਨਾ ਨੂੰ ਅੰਜਾਮ ਦੇਣ ਲਈ ਸੀਤਾਪੁਰ ਰੋਡ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਏ.ਟੀ.ਐਮ ਤੇ ਪਹੁੰਚ ਗਏ। ਜਦੋਂ ਇਹ ਤਿੰਨੇ ਘਟਨਾ ਨੂੰ ਅੰਜਾਮ ਦੇ ਰਹੇ ਸਨ ਤਾਂ ਕਿਸੇ ਨੇ ਪੁਲਿਸ ਨੂੰ ਇਤਲਾਹ ਕਰ ਦਿੱਤੀ। ਜਿਸ ਕਰਕੇ ਪੁਲਿਸ ਤੁਰੰਤ ਉਥੇ ਪਹੁੰਚ ਗਈ। ਪੁਲਿਸ ਨੂੰ ਦੇਖ ਕੇ ਅਨਿਲ ਅਤੇ ਅਜੇ ਤਾਂ ਦੌੜ ਗਏ ਪਰ ਸਿਮਰਨਜੀਤ ਸਿੰਘ ਪੁਲਿਸ ਦੇ ਧੱਕੇ ਚੜ੍ਹ ਗਿਆ। ਭਾਵੇਂ ਇਹ ਏ.ਟੀ.ਐੱਮ ਵਿਚੋਂ ਰਕਮ ਨਹੀਂ ਕੱਢ ਸਕੇ

ਪਰ ਇਨ੍ਹਾਂ ਨੇ ਏ.ਟੀ.ਐੱਮ ਕਾਫੀ ਹੱਦ ਤੱਕ ਕੱ ਟ ਦਿੱਤਾ। ਅਨਿਲ ਅਤੇ ਅਜੇ ਨੂੰ ਵੀ ਪੁਲਿਸ ਜਲਦੀ ਹੀ ਕਾਬੂ ਕਰ ਲਵੇਗੀ।‌ ਰਾਤੋ-ਰਾਤ ਅਮੀਰ ਬਣਨ ਦੀ ਇੱਛਾ ਨੇ ਇਹਨਾਂ ਨੂੰ ਫਸਾ ਦਿੱਤਾ। ਗ ਲ ਤ ਆਦਤਾਂ ਇਨਸਾਨ ਨੂੰ ਹਮੇਸ਼ਾਂ ਗ਼ ਲ ਤ ਪਾਸੇ ਹੀ ਲੈ ਕੇ ਜਾਂਦੀਆਂ ਹਨ। ਇਸ ਲਈ ਅਜਿਹੇ ਕੰਮਾਂ ਤੋਂ ਬਚਣ ਦੀ ਜ਼ਰੂਰਤ ਹੈ।

Leave a Reply

Your email address will not be published.