ਰੇਡ ਦੌਰਾਨ ਘਰੋਂ ਮਿਲੇ ਨੋਟਾਂ ਦੇ ਢੇਰ, ਪੈਸੇ ਗਿਣਦੇ ਮੁਲਾਜਮਾਂ ਨੂੰ ਆਏ ਪਸੀਨੇ

ਈਡੀ ਭਾਵ ਇਨਫੋਰਸਮੈਂਟ ਡਾਇਰੈਕਟੋਰੇਟ ਪਿਛਲੇ ਕੁਝ ਸਮੇਂ ਤੋਂ ਬਹੁਤ ਸਰਗਰਮ ਹੈ।ਇਸ ਏਜੰਸੀ ਵੱਲੋਂ ਥਾਂ ਥਾਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਕਾਰਵਾਈ ਦੌਰਾਨ ਵੱਡੀ ਮਾਤਰਾ ਵਿੱਚ ਕਰੰਸੀ ਮਿਲ ਰਹੀ ਹੈ। ਇਸ ਤਰ੍ਹਾਂ ਜਿਨ੍ਹਾਂ ਲੋਕਾਂ ਨੇ ਗਲਤ ਤਰੀਕੇ ਨਾਲ ਧਨ ਇਕੱਠਾ ਕੀਤਾ ਹੋਇਆ ਹੈ ਉਹ ਈਡੀ ਦੇ ਅੜਿੱਕੇ ਆ ਰਹੇ ਹਨ। ਜਿਸ ਤੋਂ ਬਾਅਦ ਇਨ੍ਹਾਂ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ। ਜਿਸ ਖ਼ਬਰ ਦੀ ਅਸੀਂ ਗੱਲ ਕਰ ਰਹੇ ਹਾਂ ਇਹ ਕੋਲਕਾਤਾ ਨਾਲ ਜੁੜੀ ਹੋਈ ਹੈ।

ਜਿੱਥੇ ਮੋਬਾਈਲ ਗੇਮਿੰਗ ਐਪ ਕੰਪਨੀ ਦੇ ਪ੍ਰਮੋਟਰਾਂ ਦੀ ਤਲਾਸ਼ੀ ਲੈਣ ਗਈ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੂੰ ਇੰਨੀ ਵੱਡੀ ਰਕਮ ਮਿਲੀ ਕਿ ਇਸ ਨੂੰ ਗਿਣਨ ਲਈ 5 ਮਸ਼ੀਨਾਂ ਲਿਆਉਣੀਆਂ ਪੈ ਗਈਆਂ। ਜਾਣਕਾਰੀ ਮਿਲੀ ਹੈ ਕਿ 17 ਕਰੋਡ਼ ਰੁਪਏ ਤਾਂ ਗਿਣੇ ਜਾ ਚੁੱਕੇ ਹਨ ਜਦਕਿ ਗਿਣਤੀ ਅਜੇ ਵੀ ਜਾਰੀ ਹੈ। ਇਸ ਰਕਮ ਨੂੰ ਟਿਕਾਣੇ ਪੁਚਾਉਣ ਲਈ ਇੱਕ ਵਿਸ਼ੇਸ਼ ਟਰੱਕ ਦਾ ਪ੍ਰਬੰਧ ਕੀਤਾ ਗਿਆ ਹੈ। 2000, 500 ਅਤੇ 200 ਦੇ ਨੋਟਾਂ ਦੇ ਬੰਡਲਾਂ ਦੇ ਢੇਰ ਦੇਖ ਕੇ ਹਰ ਕਿਸੇ ਦਾ ਸਿਰ ਚਕਰਾ ਸਕਦਾ ਹੈ

ਕਿਉੰਕਿ ਇੰਨੇ ਨੋਟ ਤਾਂ ਕਿਸੇ ਬੈਂਕ ਵਿਚ ਹੀ ਦੇਖੇ ਜਾ ਸਕਦੇ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੂਰੇ ਮੁਲਕ ਵਿਚ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਜਿੱਥੇ ਕਿਤੇ ਵੀ ਏਜੰਸੀ ਨੂੰ ਸੂਹ ਮਿਲਦੀ ਹੈ, ਉੱਥੇ ਹੀ ਰੇਡ ਕੀਤੀ ਜਾਂਦੀ ਹੈ। ਹੁਣ ਤਕ ਕਿੰਨੇ ਹੀ ਥਾਵਾਂ ਤੋਂ ਕੇਂਦਰੀ ਏਜੰਸੀਆਂ ਨੂੰ ਵੱਡੀ ਮਾਤਰਾ ਵਿੱਚ ਕਰੰਸੀ ਮਿਲ ਚੁੱਕੀ ਹੈ।

Leave a Reply

Your email address will not be published.