ਅੱਧੀ ਰਾਤੀ ਪਿੰਡ ਚ ਹੋ ਗਿਆ ਵੱਡਾ ਕਾਂਡ, ਤੜਕੇ ਉੱਠੇ ਲੋਕ ਤਾਂ ਉੱਡ ਗਏ ਹੋਸ਼

ਕਈ ਵਿਅਕਤੀ ਕੋਈ ਕੰਮ ਧੰਦਾ ਨਾ ਕਰਨ ਦੀ ਬਜਾਏ ਗਲਤ ਤਰੀਕਿਆਂ ਨਾਲ ਧਨ ਇਕੱਠਾ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨ। ਕਈ ਵਾਰ ਤਾਂ ਇਹ ਵਿਅਕਤੀ ਏ.ਟੀ.ਐਮ ਵਿੱਚੋਂ ਪੈਸੇ ਕੱਢਣ ਤਕ ਚਲੇ ਜਾਂਦੇ ਹਨ। ਕੁਝ ਦਿਨ ਪਹਿਲਾਂ ਹੀ ਅਬੋਹਰ ਵਿਚ 3 ਨੌਜਵਾਨਾਂ ਨੇ ਏ.ਟੀ.ਐਮ ਨੂੰ ਗੈਸ ਕਟਰ ਨਾਲ ਕੱਟ ਦਿੱਤਾ ਸੀ। ਇਹ ਨੌਜਵਾਨ ਨਕਦੀ ਕੱਢਣ ਵਿੱਚ ਸਫ਼ਲ ਨਹੀਂ ਸੀ ਹੋਏ। ਮੌਕੇ ਤੇ ਪਹੁੰਚੀ ਪੁਲਿਸ ਨੇ ਤਿੰਨਾਂ ਵਿਚੋਂ ਇਕ ਨੂੰ ਕਾਬੂ ਕਰ ਲਿਆ ਸੀ। ਹੁਣ ਇੱਕ ਅਜਿਹੀ ਹੀ ਘਟਨਾ

ਟਾਂਡਾ ਦੇ ਪਿੰਡ ਚੌਟਾਲਾ ਵਿੱਚ ਵਾਪਰੀ ਹੈ। ਜਿੱਥੇ ਪਿੰਡ ਵਿਚ ਲੱਗੇ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐਮ ਨੂੰ ਕੁਝ ਨਾਮਲੂਮ ਵਿਅਕਤੀਆਂ ਦੁਆਰਾ ਗੈਸ ਕ ਟ ਰ ਦੀ ਮਦਦ ਨਾਲ ਕੱ ਟ ਦਿੱਤਾ ਗਿਆ ਹੈ ਅਤੇ ਵਿੱਚੋਂ ਨਕਦੀ ਕੱਢ ਲਈ ਗਈ ਹੈ। ਹਾਲਾਂਕਿ ਪਿੰਡ ਵਿੱਚ ਰਾਤ ਸਮੇਂ ਠੀਕਰੀ ਪਹਿਰਾ ਲਗਾਇਆ ਜਾਂਦਾ ਹੈ। ਪਿੰਡ ਕਾਫ਼ੀ ਵੱਡਾ ਹੈ। ਹੋ ਸਕਦਾ ਹੈ ਜਦੋਂ ਪਹਿਰੇ ਵਾਲੇ ਦੂਜੇ ਪਾਸੇ ਚੱਕਰ ਲਗਾਉਣ ਗਏ ਹੋਣ ਉਸ ਸਮੇਂ ਨਾਮਲੂਮ ਵਿਅਕਤੀਆਂ ਘਟਨਾ ਨੂੰ ਅੰਜਾਮ ਦੇ ਦਿੱਤਾ ਹੋਵੇ।

ਇਹ ਕਿਸੇ ਦੇ ਘਰ ਵਿੱਚ ਏ.ਟੀ.ਐਮ ਲੱਗਾ ਹੋਇਆ ਹੈ। ਦਿਨ ਸਮੇਂ ਤਾਂ ਪਰਿਵਾਰ ਦੀ ਨਜ਼ਰ ਰਹਿੰਦੀ ਹੈ ਪਰ ਜਦੋਂ ਰਾਤ ਸਾਰੇ ਸੌਂ ਜਾਂਦੇ ਹਨ ਤਾਂ ਇਹ ਘਟਨਾ ਵਾਪਰ ਗਈ। ਪਿੰਡ ਦੇ ਚਾਰੇ ਪਾਸੇ ਰੌਸ਼ਨੀ ਦਾ ਪ੍ਰਬੰਧ ਹੈ। ਜਦੋਂ ਤੋਂ ਪੰਚਾਇਤਾਂ ਨੂੰ ਪਿੰਡਾਂ ਵਿੱਚ ਸੀ.ਸੀ.ਟੀ.ਵੀ ਲਗਾਉਣ ਲਈ ਕਿਹਾ ਗਿਆ ਹੈ ਤਾਂ ਇਸ ਪਿੰਡ ਵੱਲੋਂ ਵੀ ਕੁਟੇਸ਼ਨਾਂ ਮੰਗਵਾਈਆਂ ਗਈਆਂ ਹਨ। ਕੁਝ ਦਿਨਾਂ ਵਿੱਚ ਹੀ ਇੱਥੇ ਸੀ.ਸੀ.ਟੀ.ਵੀ ਲੱਗ ਜਾਣੇ ਸਨ ਪਰ ਇਸ ਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਗਈ।

ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਏ.ਟੀ.ਐਮ ਵਿਚ ਕਿੰਨੀ ਰਕਮ ਸੀ। ਇਸ ਦੀ ਜਾਣਕਾਰੀ ਬੈਂਕ ਵਾਲੇ ਹੀ ਦੇ ਸਕਦੇ ਹਨ। ਸਵੇਰੇ ਇਹ ਖ਼ਬਰ ਸਾਰੇ ਪਿੰਡ ਵਿੱਚ ਫੈਲ ਗਈ। ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਕੀਤੀ ਗਈ। ਸੀਨੀਅਰ ਪੁਲਿਸ ਅਧਿਕਾਰੀ, ਸੀ.ਆਈ.ਏ ਸਟਾਫ਼ ਵਾਲੇ ਅਤੇ ਫਾਰੈਂਸਿਕ ਅਧਿਕਾਰੀ ਮੌਕੇ ਤੇ ਪਹੁੰਚੇ ਹਨ। ਮਾਮਲੇ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.