ਇਕੱਠੀਆਂ ਰਹਿਣ ਲਈ 2 ਸਹੇਲੀਆਂ ਨੇ ਲਾਇਆ ਜੁਗਾੜ, ਇੱਕੋ ਬੰਦੇ ਨਾਲ ਦੋਵਾਂ ਨੇ ਕਰਾਇਆ ਵਿਆਹ

2 ਸਹੇਲੀਆਂ ਦੇ ਪਿਆਰ ਦੀ ਇੱਕ ਅਜਿਹੀ ਉਦਾਹਰਣ ਦੇਖਣ ਨੂੰ ਮਿਲੀ ਹੈ, ਜਿਸ ਦੀ ਹਰ ਕੋਈ ਚਰਚਾ ਕਰ ਰਿਹਾ ਹੈ। ਇਹ ਕਹਾਣੀ ਪਾਕਿਸਤਾਨ ਦੇ ਮੁਜ਼ੱਫ਼ਰਗੜ੍ਹ ਦੀ ਦੱਸੀ ਜਾਂਦੀ ਹੈ। ਜਿੱਥੇ 2 ਪੱਕੀਆਂ ਸਹੇਲੀਆਂ ਨੇ ਸਾਰੀ ਉਮਰ ਇਕੱਠੇ ਰਹਿਣ ਲਈ ਇਕ ਅਜਿਹਾ ਫੈਸਲਾ ਕੀਤਾ ਜਿਸ ਦੀ ਉਮੀਦ ਆਮ ਤੌਰ ਤੇ ਘੱਟ ਹੀ ਹੁੰਦੀ ਹੈ। ਸ਼ਹਿਨਾਜ਼ ਅਤੇ ਨੂਰ ਨਾਪ ਦੀਆਂ ਦੋਵੇਂ ਸਹੇਲੀਆਂ ਨੇ ਇਕ ਹੀ ਵਿਅਕਤੀ ਨਾਲ ਵਿਆਹ ਕਰਵਾ ਲਿਆ ਹੈ। ਇਸ ਵਿਅਕਤੀ ਦਾ ਨਾਮ ਏਜਾਜ਼ ਹੈ

ਅਤੇ ਉਹ ਦਰਜੀ ਦਾ ਕੰਮ ਕਰਦਾ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਹਿਨਾਜ ਅਤੇ ਨੂਰ ਦੋਵੇਂ ਪੱਕੀਆਂ ਸਹੇਲੀਆਂ ਸਨ। ਸ਼ਹਿਨਾਜ਼ ਦਾ ਏਜਾਜ਼ ਨਾਲ ਵਿਆਹ ਹੋ ਗਿਆ। ਜਿਸ ਤੋਂ ਬਾਅਦ ਦੋਵੇਂ ਸਹੇਲੀਆਂ ਅਲੱਗ ਅਲੱਗ ਹੋ ਗਈਆਂ ਪਰ ਉਨ੍ਹਾਂ ਨੂੰ ਇੱਕ ਦੂਜੀ ਦਾ ਵਿਛੋੜਾ ਚੁਭਦਾ ਸੀ। ਜਿਸ ਕਰਕੇ ਨੂਰ ਆਪਣੀ ਸਹੇਲੀ ਸ਼ਹਿਨਾਜ਼ ਦੇ ਸਹੁਰੇ ਘਰ ਉਸ ਨੂੰ ਮਿਲਣ ਆਉਂਦੀ ਜਾਂਦੀ ਰਹਿੰਦੀ ਸੀ। ਇਸ ਤੋਂ ਬਾਅਦ ਇਨ੍ਹਾਂ ਨੇ ਸਦਾ ਲਈ ਇਕੱਠੇ ਰਹਿਣ ਦੀ ਯੋਜਨਾ ਬਣਾ ਲਈ।

ਨੂਰ ਨੇ ਆਪਣੀ ਸਹੇਲੀ ਸ਼ਹਿਨਾਜ਼ ਨਾਲ ਮਸ਼ਵਰਾ ਕੀਤਾ ਕਿ ਕਿਉਂ ਨਾ ਨੂਰ ਉਸਦੇ ਪਤੀ ਏਜਾਜ਼ ਨਾਲ ਵਿਆਹ ਕਰਵਾ ਲਵੇ ਤਾਂ ਕਿ ਉਹ ਦੋਵੇਂ ਸਹੇਲੀਆਂ ਸਦਾ ਲਈ ਇਕੱਠੀਆਂ ਰਹਿ ਸਕਣ। ਸ਼ਹਿਨਾਜ਼ ਨੇ ਇਸ ਲਈ ਹਾਮੀ ਭਰ ਦਿੱਤੀ। ਏਜਾਜ਼ ਵੀ ਇਸ ਲਈ ਸਹਿਮਤ ਹੋ ਗਿਆ। ਇਸ ਤਰ੍ਹਾਂ ਨੂਰ ਦਾ ਵੀ ਏਜਾਜ਼ ਨਾਲ ਵਿਆਹ ਹੋ ਗਿਆ। ਸ਼ਹਿਨਾਜ਼ 2 ਬੱਚਿਆਂ ਦੀ ਮਾਂ ਹੈ ਜਦਕਿ ਨੂਰ ਦਾ ਇਕ ਬੱਚਾ ਹੈ। ਇਹ 6 ਜੀਆਂ ਦਾ ਪਰਿਵਾਰ ਇਕ ਹੀ ਘਰ ਵਿੱਚ ਮਿਲਜੁਲ ਕੇ ਰਹਿ ਰਿਹਾ ਹੈ।

ਕਿਸੇ ਨੂੰ ਵੀ ਇੱਕ ਦੂਜੇ ਪ੍ਰਤੀ ਕੋਈ ਸ਼ਿਕਵਾ ਨਹੀਂ ਹੈ। ਸ਼ਹਿਨਾਜ ਅਤੇ ਨੂਰ ਦੇ ਆਪਸੀ ਪ੍ਰੇਮ ਦੀਆਂ ਮੁਹੱਲੇ ਵਾਲੇ ਗੱਲਾਂ ਕਰਦੇ ਹਨ। ਏਜਾਜ਼ ਵੀ ਆਪਣੀਆਂ ਦੋਵੇਂ ਪਤਨੀਆਂ ਤੋਂ ਬਹੁਤ ਖੁਸ਼ ਹੈ। ਜਿਸ ਤਰ੍ਹਾਂ ਦੀ ਉਦਾਹਰਨ ਸ਼ਹਿਨਾਜ ਅਤੇ ਨੂਰ ਨੇ ਪੇਸ਼ ਕੀਤੀ ਹੈ ਉਸ ਦੀ ਘੱਟ ਹੀ ਉਮੀਦ ਹੁੰਦੀ ਹੈ। ਸ਼ਹਿਨਾਜ਼ ਦਾ ਮੰਨਣਾ ਹੈ ਕਿ ਉਹ ਨੂਰ ਨੂੰ ਕਦੇ ਵੀ ਆਪਣੇ ਤੋਂ ਅਲੱਗ ਨਹੀਂ ਕਰੇਗੀ ਕਿਉਂਕਿ ਉਹ ਖ਼ੁਦ ਨੂਰ ਨੂੰ ਲੈ ਕੇ ਆਈ ਹੈ।

Leave a Reply

Your email address will not be published.