ਕਨੇਡਾ ਚ ਬਜ਼ੁਰਗਾਂ ਨੇ ਕੀਤਾ ਅਜਿਹਾ ਕੰਮ, ਟੁੱਟ ਗਏ ਰਿਕਾਰਡ ਸਰਕਾਰ ਪਈ ਸੋਚੀ

ਕੈਨੇਡਾ ਵਿੱਚ ਅੱਜ ਕੱਲ੍ਹ ਹੁਨਰਮੰਦ ਕਾਮਿਆਂ ਦੀ ਬਹੁਤ ਜ਼ਿਆਦਾ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਜਿਸ ਦਾ ਕਾਰਨ ਜ਼ਿਆਦਾ ਗਿਣਤੀ ਵਿੱਚ ਕਾਮਿਆਂ ਦਾ ਬਜ਼ੁਰਗ ਹੋਣਾ ਹੈ। ਭਾਵੇਂ ਕੈਨੇਡਾ ਸਰਕਾਰ ਵੱਲੋਂ ਹਰ ਸਾਲ 4 ਲੱਖ ਤੋਂ ਵੱਧ ਪਰਵਾਸੀ ਕਾਮਿਆਂ ਦਾ ਸਵਾਗਤ ਕੀਤੇ ਜਾਣ ਦਾ ਪ੍ਰੋਗਰਾਮ ਹੈ ਪਰ ਇਸ ਦੇ ਬਾਵਜੂਦ ਵੀ ਹੁਨਰਮੰਦ ਕਾਮਿਆਂ ਦੀ ਘਾਟ ਪੂਰੀ ਨਹੀਂ ਹੋ ਰਹੀ। ਇਹ ਘਾਟ ਪੂਰੀ ਹੋਵੇ ਵੀ ਕਿਵੇਂ? ਜਦੋਂ ਇੱਕ ਮਹੀਨੇ ਵਿੱਚ ਹੀ 3 ਲੱਖ ਕਾਮੇ ਸੇਵਾਮੁਕਤ ਹੋ ਗਏ।

ਕੋ ਰੋ ਨਾ ਕਾਲ ਦੌਰਾਨ ਅਜਿਹੇ 6 ਲੱਖ ਵਿਅਕਤੀਆਂ ਦੀ ਗਿਣਤੀ ਕੀਤੀ ਗਈ ਜਿਹੜੇ 65 ਸਾਲ ਦੀ ਉਮਰ ਦੀ ਹੱਦ ਪਾਰ ਕਰ ਗਏ। ਭਾਵੇਂ ਪਿਛਲੇ 3 ਮਹੀਨਿਆਂ ਵਿਚ ਇੱਕ ਲੱਖ 14 ਹਜ਼ਾਰ ਨੌਕਰੀਆਂ ਖ਼ਤਮ ਹੋ ਗਈਆਂ ਪਰ ਫੇਰ ਵੀ ਕਾਮੇ ਨਹੀਂ ਮਿਲ ਰਹੇ। ਆਉਣ ਵਾਲੇ ਸਮੇਂ ਦੌਰਾਨ ਹੁਨਰਮੰਦ ਕਾਮਿਆਂ ਦੀ ਘਾਟ ਹੋਰ ਜ਼ਿਆਦਾ ਮਹਿਸੂਸ ਕੀਤੀ ਜਾਵੇਗੀ। ਇਸ ਦਾ ਕਾਰਨ ਇਹ ਹੈ ਕਿ ਇੱਥੇ 20 ਫ਼ੀਸਦੀ ਕਾਮੇ ਅਜਿਹੇ ਹਨ ਜਿਨ੍ਹਾਂ ਦੀ ਉਮਰ 55 ਸਾਲ ਤੋਂ ਵੱਧ ਹੈ।

ਭਵਿੱਖ ਵਿੱਚ ਇਹ ਵਿਅਕਤੀ ਜਲਦੀ ਸੇਵਾਮੁਕਤ ਹੋ ਜਾਣਗੇ। ਜਿਸ ਨਾਲ ਹੁਨਰਮੰਦ ਕਾਮਿਆਂ ਦੀ ਗਿਣਤੀ ਵਿੱਚ ਕਮੀ ਮਹਿਸੂਸ ਕੀਤੀ ਜਾਵੇਗੀ। ਸਭ ਤੋਂ ਜ਼ਿਆਦਾ ਕਮੀ ਨਰਸਾਂ ਅਤੇ ਟਰੱਕ ਡਰਾਈਵਰਾਂ ਦੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਦਾ ਕਾਰਨ ਵੀ ਸੇਵਾਮੁਕਤੀ ਨੂੰ ਮੰਨਿਆ ਜਾ ਰਿਹਾ ਹੈ। ਜਿੱਥੇ ਹੈਲਥ ਕੇਅਰ ਸੈਕਟਰ ਵਿਚ ਨਰਸਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਉਥੇ ਹੀ ਟਰਾਂਸਪੋਰਟ ਸੈਕਟਰ ਵਿਚ ਬਜ਼ੁਰਗ ਹੋ ਰਹੇ ਟਰੱਕ ਡਰਾਈਵਰਾਂ ਕਾਰਨ ਟਰਾਂਸਪੋਰਟ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ।

ਥਾਂ ਥਾਂ ਸਾਮਾਨ ਪਹੁੰਚਾਉਣ ਦੇ ਕੰਮ ਵਿਚ ਰੁਕਾਵਟ ਆ ਰਹੀ ਹੈ। ਦੂਜੇ ਪਾਸੇ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਿੱਚ ਵੀ ਵਾਧਾ ਕੀਤਾ ਹੈ। ਜਿਸ ਦਾ ਸਿੱਧਾ ਅਰਥ ਅਰਥਚਾਰੇ ਤੇ ਪਵੇਗਾ। ਹੁਣ ਦੇਖਣਾ ਹੋਵੇਗਾ ਕਿ ਕੈਨੇਡਾ ਸਰਕਾਰ ਇਹਨਾਂ ਹਾਲਾਤਾਂ ਨਾਲ ਆਉਣ ਵਾਲੇ ਸਮੇਂ ਦੌਰਾਨ ਕਿਵੇਂ ਨਜਿੱਠਦੀ ਹੈ?

Leave a Reply

Your email address will not be published.