ਤੜਕੇ ਤੜਕੇ ਬੰਦਾ ਗਿਆ ਅਨਾਰਾਂ ਦੀਆਂ ਪੇਟੀਆਂ ਲੈਣ, ਜਦ ਪੇਟੀਆਂ ਖੋਲੀਆਂ ਵਿੱਚੋਂ ਨਿਕਲੇ ਨੋਟਾਂ ਦੇ ਟੁਕੜੇ

ਸੰਗਰੂਰ ਦੇ ਭਗਤ ਸਿੰਘ ਚੌਕ ਵਿੱਚ ਫਰੂਟ ਦੀ ਰੇਹੜੀ ਲਗਾਉਣ ਵਾਲੇ ਵਿਅਕਤੀ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਉਸ ਨੇ ਫਰੂਟ ਦੀ ਪੇਟੀ ਖੋਲ੍ਹੀ। ਉਸ ਨੇ ਦੇਖਿਆ ਕਿ ਪੇਟੀ ਵਿੱਚ ਫਰੂਟ ਦੇ ਨਾਲ ਕਰੰਸੀ ਨੋਟਾਂ ਵਾਲੇ ਕਾਗਜ਼ ਦੀ ਟੁਕੜੇ ਭਰੇ ਹੋਏ ਸੀ। ਇਹ 500 ਅਤੇ 100 ਦੇ ਨੋਟਾਂ ਦਾ ਕਾਗਜ਼ ਜਾਪ ਰਿਹਾ ਸੀ। ਜਿਸ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੀਪਕ ਕੁਮਾਰ ਨੇ ਜਾਣਕਾਰੀ ਦਿੱਤੀ ਹੈ

ਕਿ ਸਵੇਰ ਸਮੇਂ ਮੰਡੀ ਵਿੱਚੋਂ ਅਨਾਰ ਲਿਆਂਦੇ ਗਏ ਸਨ। ਜਦੋਂ ਉਨ੍ਹਾਂ ਨੇ ਦੇਖਿਆ ਤਾਂ ਇਸ ਦੇ ਨਾਲ ਨੋਟਾਂ ਦੀ ਕ ਟਿੰ ਗ ਪਈ ਮਿਲੀ। ਦੀਪਕ ਕੁਮਾਰ ਦਾ ਕਹਿਣਾ ਹੈ ਕਿ ਇਹ 500 ਅਤੇ 100 ਦੇ ਨੋਟ ਜਾਪ ਰਹੇ ਹਨ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਇਤਲਾਹ ਮਿਲੀ ਹੈ ਕਿ ਜਦੋਂ ਭਗਤ ਸਿੰਘ ਚੌਕ ਵਿੱਚ ਫਰੂਟ ਦੀ ਰੇਹੜੀ ਵਾਲੇ ਵੱਲੋਂ ਫਰੂਟ ਦੀ ਪੇਟੀ ਖੋਲ੍ਹੀ ਗਈ ਤਾਂ 500 ਅਤੇ 100 ਦੇ ਕਰੰਸੀ ਨੋਟਾਂ ਦੀ ਬਾਊਂਡਰੀ ਦੀ ਕ ਟਿੰ ਗ ਪਈ ਮਿਲੀ। ਇਹ ਕ ਟਿੰ ਗ ਫਰੂਟ ਦੇ ਡੱਬਿਆਂ ਵਿਚ ਭਰੀ ਹੋਈ ਹੈ।

ਉਨ੍ਹਾਂ ਵੱਲੋਂ ਸੈਂਪਲ ਦੇ ਤੌਰ ਤੇ ਕੁਝ ਕਾਗਜ਼ ਲਿਆਂਦਾ ਗਿਆ ਹੈ। ਦੇਖਣ ਨੂੰ ਇਹ ਆਮ ਕਾਗਜ਼ ਨਹੀਂ ਲੱਗਦਾ ਸਗੋਂ ਕਰੰਸੀ ਨੋਟਾਂ ਵਾਲਾ ਕਾਗਜ਼ ਜਾਪਦਾ ਹੈ। ਪੁਲੀਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਤਾ ਕੀਤਾ ਗਿਆ ਕਿ ਇਹ ਫਰੂਟ ਕਿੱਥੋਂ ਲਿਆਂਦਾ ਗਿਆ ਹੈ। ਸਬਜ਼ੀ ਮੰਡੀ ਵਾਲੇ ਨੇ ਉਨ੍ਹਾਂ ਦੀ ਟਰਾਂਸਪੋਰਟਰ ਨਾਲ ਗੱਲ ਕਰਵਾਈ ਹੈ। ਜਦੋਂ ਟਰਾਂਸਪੋਰਟਰ ਤੋਂ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਇਹ ਫਰੂਟ ਮਨਾਲੀ ਤੋਂ ਲਿਆਂਦਾ ਗਿਆ ਹੈ। ਮਨਾਲੀ ਵਾਲੇ ਨੇ ਪੁੱਛੇ ਜਾਣ ਤੇ ਦੱਸਿਆ

ਕਿ ਉਨ੍ਹਾਂ ਨੂੰ ਇਹ ਫਰੂਟ ਪਟਿਆਲਾ ਤੋਂ ਮੰਗਵਾਇਆ ਸੀ। ਇਸ ਤਰ੍ਹਾਂ ਪੁਲਿਸ ਵੱਲੋਂ ਜਾਂਚ ਜਾਰੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਮਾਮਲੇ ਦੇ ਸੰਬੰਧ ਵਿਚ ਜਾਂਚ ਪੂਰੀ ਹੋਣ ਉਪਰੰਤ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਕਾਗਜ਼ ਫਰੂਟ ਦੇ ਡੱਬਿਆਂ ਵਿੱਚ ਪਾਉਣ ਲਈ ਕਿੱਥੋਂ ਹਾਸਲ ਕੀਤਾ ਗਿਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.