ਮਾੜੇ ਚੱਕਰਾਂ ਚ ਫਸੀ ਚੂੜੇ ਵਾਲੀ ਮੁਟਿਆਰ, ਹੁਣ ਤਾਂ ਰੱਬ ਹੀ ਕਰੇ ਪੰਜਾਬ ਦਾ ਭਲਾ

ਸੂਬੇ ਵਿੱਚ ਚੱਲ ਰਿਹਾ ਅਮਲ ਦੀ ਵਿਕਰੀ ਦਾ ਦੌਰ ਬੰਦ ਨਹੀਂ ਹੋ ਰਿਹਾ। ਭਾਵੇਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਸੰਤੋਸ਼ ਜਨਕ ਨਤੀਜੇ ਦੇਖਣ ਨੂੰ ਨਹੀਂ ਮਿਲ ਰਹੇ। ਇਹ ਹਾਲਾਤ ਸੂਬੇ ਵਿਚ ਲੰਬੇ ਸਮੇਂ ਤੋਂ ਚੱਲ ਰਹੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਨਤਾ ਨਾਲ ਇਹ ਹੀ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਪੰਜਾਬ ਵਿੱਚ ਅਮਲ ਦੀ ਹੋ ਰਹੀ ਵਿਕਰੀ ਨੂੰ ਠੱਲ੍ਹ ਪਾ ਦੇਣਗੇ

ਪਰ ਨਤੀਜੇ ਸਾਡੇ ਸਾਹਮਣੇ ਹਨ। ਹੁਣ ਤਾਂ ਸਰਕਾਰ ਵੀ ਬਦਲ ਚੁੱਕੀ ਹੈ। ਪੰਜਾਬ ਦੀ ਕਿੰਨੀ ਹੀ ਨੌਜਵਾਨੀ ਅਮਲ ਦੀ ਵਰਤੋਂ ਦੀ ਭੇਟ ਚੜ੍ਹ ਚੁੱਕੀ ਹੈ। ਜਿਨ੍ਹਾਂ ਪੁੱਤਰਾਂ ਨੇ ਆਪਣੇ ਪਿਤਾ ਨੂੰ ਮੋਢਿਆਂ ਤੇ ਲੈ ਕੇ ਜਾਣਾ ਸੀ, ਉਹ ਪੁੱਤਰ ਆਪਣੇ ਬਜ਼ੁਰਗ ਪਿਤਾ ਦੇ ਮੋਢਿਆਂ ਤੇ ਗਏ ਹਨ। ਇਸ ਤੋਂ ਵੱਧ ਨਿ ਰਾ ਸ਼ ਕਰਨ ਵਾਲੀ ਹੋਰ ਕਿਹੜੀ ਗੱਲ ਹੋ ਸਕਦੀ ਹੈ? ਕਿਸੇ ਸਮੇਂ ਪੰਜਾਬ ਦਾ ਖੇਡਾਂ ਵਿੱਚ ਨਾਮ ਬੋਲਦਾ ਸੀ। ਮਿਲਖਾ ਸਿੰਘ, ਧਿਆਨ ਚੰਦ, ਸੁਰਜੀਤ ਸਿੰਘ ਅਤੇ ਦਾਰਾ ਸਿੰਘ ਵਰਗੇ ਕਿੰਨੇ ਹੀ ਸਖਸ਼ ਹਨ

ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਵੀ ਸਾਡੇ ਮੁਲਕ ਦਾ ਨਾਮ ਚਮਕਾਇਆ ਹੈ। ਦਿਲੋਂ ਹਰ ਪੰਜਾਬੀ ਚਾਹੁੰਦਾ ਹੈ ਕਿ ਸੂਬੇ ਵਿੱਚ ਅਮਲ ਦੀ ਵਿਕਰੀ ਬੰਦ ਹੋਣੀ ਚਾਹੀਦੀ ਹੈ ਪਰ ਅਮਲ ਦੇ ਸੁਦਾਗਰ ਕਿਸੇ ਦੀ ਪੇਸ਼ ਨਹੀਂ ਜਾਣ ਦਿੰਦੇ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਇਕ ਨੌਜਵਾਨ ਲੜਕੀ ਖੜ੍ਹੀ ਦਿਖਾਈ ਦਿੰਦੀ ਹੈ। ਉਸ ਤੋਂ ਤੁਰਿਆ ਨਹੀਂ ਜਾ ਰਿਹਾ ਅਤੇ ਨਾ ਹੀ ਉਹ ਕੋਈ ਹਰਕਤ ਕਰਦੀ ਹੈ ਸਗੋਂ ਇੱਕ ਥਾਂ ਤੇ ਹੀ ਖੜ੍ਹੀ ਹੈ। ਇਸ ਦੇ ਨਾਲ ਹੀ ਇੱਕ ਆਵਾਜ਼ ਸੁਣਨ ਨੂੰ ਮਿਲਦੀ ਹੈ। ਜਿਸ ਵਿੱਚ ਕਿਹਾ ਜਾ ਰਿਹਾ ਹੈ

ਕਿ ਇਹ ਅੰਮ੍ਰਿਤਸਰ ਦਾ ਮਕਬੂਲਪੁਰਾ ਦਾ ਇਲਾਕਾ ਹੈ। ਇਹ ਉਹ ਸੜਕ ਹੈ ਜਿੱਥੇ ਪਹਿਲਾਂ ਗੰਦਾ ਨਾਲਾ ਹੁੰਦਾ ਸੀ। ਵੀਡੀਓ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਨੌਜਵਾਨ ਲੜਕੀ ਨੇ ਹੁਣੇ ਹੀ ਅਮਲ ਪਦਾਰਥ ਦੀ ਖੁਰਾਕ ਲਈ ਹੈ। ਸੋਚਣ ਵਾਲੀ ਗੱਲ ਹੈ ਕਿ ਜੇਕਰ ਨੌਜਵਾਨਾਂ ਦੇ ਨਾਲ ਨਾਲ ਮੁਟਿਆਰਾਂ ਵੀ ਇਸ ਰਸਤੇ ਤੇ ਚੱਲਣ ਲੱਗੀਆਂ ਹਨ ਤਾਂ ਪੰਜਾਬ ਦਾ ਅੱਗੇ ਅੱਗੇ ਕੀ ਬਣੇਗਾ? ਕੁਝ ਨੌਜਵਾਨ ਵਿਦੇਸ਼ਾਂ ਨੂੰ ਜਾਈ ਜਾ ਰਹੇ ਹਨ। ਕੁਝ ਅਮਲ ਪਦਾਰਥ ਦੇ ਚੱਕਰ ਵਿਚ ਪੈ ਗਏ ਹਨ। ਬਜ਼ੁਰਗ ਮਾਤਾ ਪਿਤਾ ਆਪਣੀ ਕਿਸਮਤ ਨੂੰ ਕੋਸ ਰਹੇ ਹਨ।

Leave a Reply

Your email address will not be published.