ਮੇਲਾ ਦੇਖਣ ਗਏ ਪੱਕੇ ਦੋਸਤਾਂ ਨੂੰ ਇਕੱਠੇ ਮਿਲੀ ਮੋਤ, ਸਾਰੇ ਪਿੰਡ ਚ ਛਾਈ ਸੋਗ ਦੀ ਲਹਿਰ

ਜਦੋਂ ਅਸੀਂ ਆਵਾਜਾਈ ਦੇ ਨਿਯਮਾਂ ਨੂੰ ਅਣ ਦੇਖਿਆ ਕਰਦੇ ਹਾਂ ਤਾਂ ਨੁ ਕ ਸਾ ਨ ਹੁੰਦਾ ਹੈ। ਤਰਨ ਤਾਰਨ ਦੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮੇਲਾ ਦੇਖਣ ਗਏ ਨੌਜਵਾਨਾਂ ਦੇ 2 ਮੋਟਰਸਾਈਕਲ ਆਪਸ ਵਿਚ ਟਕਰਾ ਗਏ। ਦੋਵੇਂ ਮੋਟਰਸਾਈਕਲਾਂ ਤੇ 3-3 ਨੌਜਵਾਨ ਸਵਾਰ ਸਨ। ਇਸ ਹਾਦਸੇ ਵਿੱਚ 2 ਜਾਨਾਂ ਚਲੀਆਂ ਗਈਆਂ ਹਨ ਅਤੇ 4 ਨੌਜਵਾਨ ਹਸਪਤਾਲ ਵਿੱਚ ਭਰਤੀ ਹਨ। ਮ੍ਰਿਤਕਾਂ ਦੇ ਸੰਬੰਧ ਵਿਚ ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ। ਗੁਰਮੀਤ ਕੌਰ ਨਾਮ ਦੀ ਔਰਤ ਨੇ ਦੱਸਿਆ ਹੈ

ਕਿ ਹਾਦਸੇ ਵਿੱਚ ਉਸ ਦਾ 17 ਸਾਲਾ ਪੁੱਤਰ ਜਾਨ ਗਵਾ ਗਿਆ ਹੈ। ਉਹ ਆਪ ਅੰਗਹੀਣ ਹੈ ਅਤੇ ਲੋਕਾਂ ਦੇ ਘਰਾਂ ਵਿਚ ਪੋਚੇ ਲਗਾ ਕੇ ਗੁਜ਼ਾਰਾ ਕਰਦੀ ਹੈ। ਉਸ ਦਾ ਪਤੀ 2 ਸਾਲ ਪਹਿਲਾਂ ਅੱਖਾਂ ਮੀਟ ਚੁੱਕਾ ਹੈ। ਗੁਰਮੀਤ ਕੌਰ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਰੇਸ਼ਮ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਨੌਜਵਾਨ ਗੋਇੰਦਵਾਲ ਸਾਹਿਬ ਮੇਲੇ ਤੇ ਗਏ ਸੀ। ਘਸੀਟਪੁਰ ਦੇ ਪੈਟਰੋਲ ਪੰਪ ਦੇ ਸਾਹਮਣੇ ਹਾਦਸਾ ਵਾਪਰਿਆ ਹੈ। ਇਕ ਬੁਲੇਟ ਅਤੇ ਇਕ ਹੋਰ ਮੋਟਰਸਾਈਕਲ ਟਕਰਾਏ ਹਨ।

ਜਿਸ ਵਿਚ ਦੋ ਨੌਜਵਾਨਾਂ ਦੀ ਜਾਨ ਚਲੀ ਗਈ ਹੈ। ਸਤਨਾਮ ਸਿੰਘ ਦੇ ਦੱਸਣ ਮੁਤਾਬਕ ਉਸ ਦਾ ਪੁੱਤਰ ਨੌਜਵਾਨਾਂ ਨਾਲ ਮੇਲਾ ਦੇਖਣ ਗਿਆ ਸੀ। ਜਿਸ ਦੀ ਹਾਦਸੇ ਵਿੱਚ ਜਾਨ ਚਲੀ ਗਈ ਹੈ। 20-22 ਸਾਲ ਪਹਿਲਾਂ ਉਸ ਦੀ ਪਤਨੀ ਅੱਖਾਂ ਮੀਟ ਗਈ ਸੀ। ਉਸ ਸਮੇਂ ਉਨ੍ਹਾਂ ਦੀ ਧੀ ਦੀ ਉਮਰ ਸਿਰਫ ਡੇਢ ਸਾਲ ਸੀ। ਬੱਚੀ ਨੂੰ ਉਸ ਦੇ ਨਾਨਕੇ ਲੈ ਗਏ ਸਨ ਅਤੇ ਹੁਣ ਵੀ ਉੱਥੇ ਹੀ ਰਹਿੰਦੀ ਹੈ। ਸਤਨਾਮ ਸਿੰਘ ਦਾ ਕਹਿਣਾ ਹੈ ਕਿ ਉਹ ਹੁਣ ਪਰਿਵਾਰ ਵਿਚ ਇਕੱਲਾ ਰਹਿ ਗਿਆ ਹੈ। ਉਸ ਦੀ ਮੰਗ ਹੈ ਕਿ ਸਰਕਾਰੀ ਤੌਰ ਤੇ ਉਸ ਦੀ ਮਦਦ ਕੀਤੀ ਜਾਵੇ। ਇਕ ਮ੍ਰਿਤਕ ਦੇ ਚਾਚੇ ਸਾਹਿਬ ਸਿੰਘ ਨੇ ਦੱਸਿਆ ਹੈ

ਕਿ ਮੇਲੇ ਗਏ ਨੌਜਵਾਨਾਂ ਨਾਲ ਹਾਦਸਾ ਵਾਪਰਿਆ ਹੈ। ਜਿਸ ਨਾਲ 2 ਜਾਨਾਂ ਚਲੀਆਂ ਗਈਆਂ ਹਨ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਗੋਇੰਦਵਾਲ ਸਾਹਿਬ ਦਾ ਮੇਲਾ ਚੱਲਦਾ ਸੀ। ਹੋਰ ਸੰਗਤ ਵਾਂਗ ਇਹ ਨੌਜਵਾਨ ਵੀ ਚਲੇ ਗਏ। ਜੋ ਕਿ 2 ਮੋਟਰਸਾਈਕਲਾਂ ਤੇ 3-3 ਸਵਾਰ ਸਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਤਾ ਲੱਗਾ ਹੈ ਇਨ੍ਹਾਂ ਦੇ ਮੋਟਰਸਾਈਕਲ ਤੇਜ਼ ਸਨ ਅਤੇ ਇਹ ਨੌਜਵਾਨ ਆਪਸ ਵਿੱਚ ਗੱਲਾਂ ਕਰਦੇ ਜਾ ਰਹੇ ਸੀ। ਇਨ੍ਹਾਂ ਦੇ ਮੋਟਰਸਾਈਕਲ ਆਪਸ ਵਿਚ ਟਕਰਾ ਗਏ। ਪੁਲਿਸ ਨੂੰ ਮੌਕੇ ਤੇ ਪਹੁੰਚਣ ਤੇ ਪਤਾ ਲੱਗਾ

ਕਿ ਪ੍ਰਭਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮਾਲਚੱਕ ਅਤੇ ਅਰਸ਼ਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਕੰਗ ਦੋਵੇਂ ਨੌਜਵਾਨਾਂ ਦੀ ਜਾਨ ਜਾ ਚੁੱਕੀ ਹੈ। ਜਗਰੂਪ ਸਿੰਘ ਅਤੇ ਲਵਪ੍ਰੀਤ ਸਿੰਘ ਦੋਵੇਂ ਤਰਨਤਾਰਨ ਹਸਪਤਾਲ ਵਿੱਚ ਭਰਤੀ ਹਨ ਜਦਕਿ ਅਜੇਪਾਲ ਸਿੰਘ ਅਤੇ ਸਾਜਨ ਸਿੰਘ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕਾਂ ਦੇ ਮਾਤਾ ਪਿਤਾ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰਕੇ ਮ੍ਰਿਤਕ ਦੇਹਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਜਿਨ੍ਹਾਂ ਦਾ ਸਸਕਾਰ ਵੀ ਹੋ ਚੁੱਕਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.