ਪੰਜਾਬ ਚ ਮੱਚ ਗਈ ਹਲਚਲ, ਆਪ ਸਰਕਾਰ ਨੇ ਆਹ ਕੀ ਕਹਿ ਦਿੱਤਾ

ਸਾਡੇ ਮੁਲਕ ਵਿੱਚ ਲੀਡਰਾਂ ਦਾ ਪਾਰਟੀਆਂ ਬਦਲਣਾ ਹੁਣ ਆਮ ਜਿਹੀ ਗੱਲ ਬਣ ਗਈ ਹੈ। ਅੱਜ ਜਿਹੜੇ ਲੀਡਰ ਆਪਣੀ ਪਾਰਟੀ ਦੀ ਤੁਲਨਾ ਮਾਂ ਨਾਲ ਕਰਦੇ ਹਨ। ਉਹ ਲੀਡਰ ਕੱਲ੍ਹ ਨੂੰ ਦੂਜੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਆਪਣੀ ਮਾਂ ਪਾਰਟੀ ਕਹੀ ਜਾਣ ਵਾਲੀ ਪਾਰਟੀ ਨੂੰ ਮੰਦਾ ਚੰਗਾ ਬੋਲਦੇ ਹਨ। ਜਨਤਾ ਸਰਕਾਰ ਪਾਰਟੀ ਦੇਖਕੇ ਬਣਾਉਂਦੀ ਹੈ ਪਰ ਕਈ ਵਾਰ ਜਿੱਤੇ ਹੋਏ ਲੀਡਰ ਸਰਕਾਰ ਬਣਾਉਣ ਲਈ ਪਾਰਟੀ ਬਦਲ ਲੈਂਦੇ ਹਨ ਅਤੇ ਫਿਰ ਬਿਆਨਬਾਜ਼ੀ ਸ਼ੁਰੂ ਹੋ ਜਾਂਦੀ ਹੈ। ਕੁਝ ਅਜਿਹਾ ਹੀ ਮਾਮਲਾ

ਪੰਜਾਬ ਦੀ ਸਿਆਸਤ ਤੋਂ ਵੀ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਤੇ ਦੋਸ਼ ਲਗਾਏ ਹਨ। ਹਰਪਾਲ ਚੀਮਾ ਦਾ ਕਹਿਣਾ ਹੈ ਕਿ ਭਾਜਪਾ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਨੂੰ ਤੋੜਨਾ ਚਾਹੁੰਦੀ ਹੈ। ਇਸ ਦੇ ਲਈ ਪੰਜਾਬ ਵਿੱਚ ਲੋਟਸ ਅਪਰੇਸ਼ਨ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਆਮ ਆਦਮੀ ਪਾਰਟੀ ਦੇ 7 ਤੋਂ 10 ਵਿਧਾਇਕਾਂ ਨੂੰ ਖ਼ਰੀਦਣ ਲਈ 25-25 ਕਰੋਡ਼ ਰੁਪਏ

ਪ੍ਰਤੀ ਵਿਧਾਇਕ ਬੋਲੀ ਲਗਾਈ ਗਈ ਹੈ। ਚੀਮਾ ਨੇ ਕਿਹਾ ਕਿ ਇਸ ਕੰਮ ਲਈ ਤਕਰੀਬਨ 1375 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਚੀਮਾ ਦਾ ਕਹਿਣਾ ਹੈ ਕਿ ਭਾਜਪਾ ਆਪ ਵਿਧਾਇਕਾਂ ਤੇ ਸੀ ਬੀ ਆਈ ਅਤੇ ਹੋਰ ਏਜੰਸੀਆਂ ਦਾ ਦਬਾਅ ਬਣਾ ਰਹੀ ਹੈ। ਹੁਣ ਇਸ ਮਾਮਲੇ ਵਿਚ ਵਿਰੋਧੀਆਂ ਨੇ ਆਮ ਆਦਮੀ ਪਾਰਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ, ਜਿੱਥੇ ਲੀਡਰ ਇੱਕ ਦੂਜੇ ਤੇ ਬਿਆਨਬਾਜ਼ੀ ਕਰ ਰਹੇ ਹਨ। ਉਥੇ ਹੀ ਪੰਜਾਬ ਵਿੱਚ ਹੁਣ ਵੱਡੀ ਹਲਚਲ ਪੈਦਾ ਹੋ ਗਈ ਹੈ।

Leave a Reply

Your email address will not be published.