ਮੋਬਾਈਲ ਵਰਤਣ ਵਾਲਿਆਂ ਲਈ ਖੁਸ਼ਖਬਰੀ, ਹੁਣ ਲੱਗਣਗੀਆਂ ਮੌਜਾਂ

ਅੱਜ ਦੇ ਸਮੇਂ ਵਿਚ ਮੋਬਾਇਲ ਹਰ ਕਿਸੇ ਦੀ ਜ਼ਰੂਰਤ ਬਣ ਗਿਆ ਹੈ। ਮੋਬਾਇਲ ਤੋਂ ਬਿਨਾਂ ਜ਼ਿੰਦਗੀ ਅਧੂਰੀ ਜਾਪਦੀ ਹੈ। ਅੱਜ ਕੱਲ੍ਹ ਤਾਂ ਇਹ ਹਾਲ ਹੈ ਕਿ ਪਰਿਵਾਰ ਵਿਚ ਜਿੰਨੇ ਮੈਂਬਰ ਹਨ। ਓਨੇ ਹੀ ਮੋਬਾਇਲ ਫੋਨ ਹਨ। ਹਰ ਕੋਈ ਆਪਣੇ ਆਪਣੇ ਮੋਬਾਇਲ ਫੋਨ ਵਿਚ ਰੁੱਝਿਆ ਪਿਆ ਹੈ। ਮੋਬਾਈਲ ਫੋਨ ਨੈੱਟਵਰਕ ਵਾਲੀਆਂ ਕੰਪਨੀਆਂ ਵੀ ਲੋਕਾਂ ਤੋਂ ਖ਼ੂਬ ਪੈਸੇ ਕਮਾ ਰਹੀਆਂ ਹਨ। ਇਨ੍ਹਾਂ ਕੰਪਨੀਆਂ ਨੇ ਮੋਬਾਈਲ ਨੂੰ ਰੋਜ਼ਾਨਾ ਜ਼ਿੰਦਗੀ ਦੀ ਜ਼ਰੂਰਤ ਬਣਾ ਦਿੱਤਾ ਹੈ।

ਹੁਣ ਇੱਕ ਚੰਗੀ ਖ਼ਬਰ ਮੋਬਾਇਲ ਰਿਚਾਰਜ ਨਾਲ ਜੁੜੀ ਹੋਈ ਸਾਹਮਣੇ ਆਈ ਹੈ, ਜਿਸ ਦੇ ਤਹਿਤ ਇਹ ਪਤਾ ਲੱਗਾ ਹੈ ਕਿ ਭਾਰਤੀ ਦੂਰ ਸੰਚਾਰ ਰੈਗੂਲੇਟਰੀ ਅਥਾਰਟੀ ਨੇ ਮੁਲਕ ਵਿੱਚ ਸਾਰੀਆਂ ਹੀ ਦੂਰਸੰਚਾਰ ਕੰਪਨੀਆਂ ਨੂੰ ਆਪਣੇ ਰੀਚਾਰਜ ਦੀ ਵੈਲੀਡਿਟੀ 28 ਤੋਂ ਵਧਾ ਕੇ 30 ਦਿਨ ਕਰਨ ਲਈ ਕਿਹਾ ਹੈ। ਅਕਸਰ ਅਜਿਹਾ ਹੁੰਦਾ ਸੀ ਕਿ ਮਹੀਨਾ ਪੂਰਾ ਹੋਣ ਤੋਂ ਪਹਿਲਾਂ ਹੀ ਇੱਕ ਮਹੀਨੇ ਵਾਲਾ ਰੀ ਚਾਰਜ ਖ਼ਤਮ ਹੋ ਜਾਂਦਾ ਸੀ ਪਰ ਹੁਣ ਟਰਾਈ ਦੇ ਨਵੇਂ ਨਿਯਮਾਂ ਮੁਤਾਬਕ ਗਾਹਕਾਂ ਨੂੰ ਰੀਚਾਰਜ ਦੀ ਵੈਲਡਿਟੀ 30 ਦਿਨ ਦੀ ਮਿਲੇਗੀ।

ਹਾਲਾਂਕਿ ਟਰਾਈ ਨੇ ਕੁਝ ਸਮਾਂ ਪਹਿਲਾਂ ਵੀ ਇਹ ਦਿਸ਼ਾ ਨਿਰਦੇਸ਼ ਦੂਰਸੰਚਾਰ ਕੰਪਨੀਆਂ ਲਈ ਜਾਰੀ ਕੀਤੇ ਸਨ ਪਰ ਕੰਪਨੀਆਂ ਨੇ ਇਸ ਉੱਤੇ ਕੋਈ ਠੋਸ ਕਦਮ ਨਹੀਂ ਚੁੱਕਿਆ। ਜਿਸ ਤੋਂ ਬਾਅਦ ਹੁਣ ਟਰਾਈ ਨੇ ਦੁਬਾਰਾ ਫਿਰ ਸਾਰੀਆਂ ਦੂਰਸੰਚਾਰ ਕੰਪਨੀਆਂ ਨੂੰ ਇਹ ਨਿਰਦੇਸ਼ ਦਿੱਤੇ ਹਨ ਅਤੇ 60 ਦਿਨਾਂ ਦੇ ਅੰਦਰ ਅੰਦਰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਨੂੰ ਕਿਹਾ ਹੈ। ਪਹਿਲਾਂ ਜਿਥੇ ਗਾਹਕਾਂ ਨੂੰ ਇਕ ਸਾਲ ਵਿਚ 13 ਵਾਰ ਰਿਚਾਰਜ ਕਰਾਉਣਾ ਪੈਂਦਾ ਸੀ। ਹੁਣ ਇਹ ਨਿਯਮ ਲਾਗੂ ਹੋਣ ਨਾਲ 12 ਵਾਰ ਰੀਚਾਰਜ ਕਰਵਾਉਣਾ ਪਵੇਗਾ।

Leave a Reply

Your email address will not be published.