ਚਲਦੀ ਕਾਰ ਚ ਮਿਲੀ ਪੂਰੇ ਟੱਬਰ ਨੂੰ ਮੋਤ, ਪੰਜਾਬ ਚ ਇਸ ਜਗ੍ਹਾ ਵਾਪਰਿਆ ਵੱਡਾ ਭਾਣਾ

ਗੁਰਦਾਸਪੁਰ ਦੇ ਇਕ ਪਰਿਵਾਰ ਦੇ 3 ਜੀਆਂ ਦੀ ਸੜਕ ਹਾਦਸੇ ਵਿੱਚ ਜਾਨ ਜਾਣ ਦੀ ਮੰ ਦ ਭਾ ਗੀ ਖ਼ਬਰ ਸੁਣਨ ਨੂੰ ਮਿਲੀ ਹੈ। ਇਨ੍ਹਾਂ ਵਿੱਚ 46 ਸਾਲਾ ਵਿਅਕਤੀ, 40 ਸਾਲਾ ਉਸ ਦੀ ਪਤਨੀ ਅਤੇ 17 ਸਾਲਾ ਇਨ੍ਹਾਂ ਦਾ ਪੁੱਤਰ ਸ਼ਾਮਲ ਹਨ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਮ੍ਰਿਤਕ ਵਿਅਕਤੀ ਦੇ ਭਰਾ ਨੇ ਜਾਣਕਾਰੀ ਦਿੱਤੀ ਹੈ ਕਿ ਹਾਦਸੇ ਤੋਂ ਬਾਅਦ ਗੱਡੀ ਵਿੱਚੋਂ ਪੁਲਿਸ ਨੂੰ ਡਾਕਟਰ ਚਾਵਲਾ ਦਾ ਕਾਰਡ ਮਿਲਿਆ। ਜਿਸ ਕਰਕੇ ਪੁਲਿਸ ਨੇ ਡਾ ਚਾਵਲਾ ਨੂੰ ਫੋਨ ਕੀਤਾ।

ਡਾ ਚਾਵਲਾ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਭਰਾ ਨਾਲ ਹਾਦਸਾ ਵਾਪਰ ਗਿਆ ਹੈ। ਜਿਸ ਕਰਕੇ ਉਨ੍ਹਾਂ ਨੇ ਆਪਣੇ ਭਰਾ ਦੇ ਮੋਬਾਈਲ ਤੇ ਫੋਨ ਕੀਤਾ। ਇਹ ਕਾਲ ਥਾਣੇਦਾਰ ਨੇ ਰਿਸੀਵ ਕੀਤੀ। ਥਾਣੇਦਾਰ ਨੇ ਉਨ੍ਹਾਂ ਦੀ ਪਛਾਣ ਪੁੱਛੀ। ਸਾਈਡ ਤੇ ਹੋ ਕੇ ਗੱਲ ਸੁਣਨ ਲਈ ਕਿਹਾ। ਉਨ੍ਹਾਂ ਨੇ ਹਾਦਸਾ ਹੋਣ ਦੀ ਗੱਲ ਕਰਦੇ ਹੋਏ ਇੰਨਾ ਹੀ ਕਿਹਾ ਕਿ ਤੁਸੀਂ ਧਿਆਨ ਨਾਲ ਆਇਓ ਅਤੇ ਹੌਸਲਾ ਰੱਖਿਓ। ਥਾਣੇਦਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਸਾਰੇ ਜੀਆਂ ਨੂੰ ਹਸਪਤਾਲ ਭੇਜ ਦਿੱਤਾ ਹੈ।

ਇਸ ਵਿਅਕਤੀ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਭਰਾ ਨੇ ਉਨ੍ਹਾਂ ਨੂੰ ਡੇਢ ਵਜੇ ਫੋਨ ਕਰਕੇ ਜਾਣਕਾਰੀ ਦਿੱਤੀ ਸੀ ਕਿ ਪਹਿਲਾਂ ਉਨ੍ਹਾਂ ਨੇ ਆਪਣੀ ਬੇਟੀ ਨੂੰ ਕਾਲਜ ਛੱਡਣਾ ਹੈ ਅਤੇ ਫਿਰ ਬੇਟੇ ਨੂੰ ਗੜ੍ਹਸ਼ੰਕਰ ਛੱਡਣਾ ਹੈ। ਇਸ ਲਈ ਉਨ੍ਹਾਂ ਨੇ ਲੇਟ ਆਉਣ ਬਾਰੇ ਕਿਹਾ ਸੀ ਪਰ ਉਨ੍ਹਾਂ ਨਾਲ ਇਹ ਭਾਣਾ ਵਾਪਰ ਗਿਆ। ਇਕ ਹੋਰ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਮਿ੍ਤਕ ਉਨ੍ਹਾਂ ਦੀ ਮਾਸੀ ਦਾ ਪੁੱਤਰ ਹੋਣ ਦੇ ਨਾਲ ਨਾਲ ਤਾਏ ਦਾ ਵੀ ਪੁੱਤਰ ਸੀ। ਉਹ ਆਪਣੀ ਬੇਟੀ ਨੂੰ ਕਾਲਜ ਦੇ ਹੋਸਟਲ ਛੱਡਣ

ਮਗਰੋਂ ਗੜ੍ਹਸ਼ੰਕਰ ਕਿਸੇ ਕੰਮ ਜਾ ਰਹੇ ਸੀ। ਉਹ 3 ਜੀਅ ਸਨ। ਉਨ੍ਹਾਂ ਦੇ ਭਰਾ ਦੀ ਉਮਰ 46 ਸਾਲ, ਭਰਜਾਈ ਦੀ ਉਮਰ 40 ਸਾਲ ਅਤੇ ਭਤੀਜੇ ਦੀ ਉਮਰ 17 ਸਾਲ ਸੀ। ਉਨ੍ਹਾਂ ਨੂੰ ਪੁਲਿਸ ਦਾ ਫੋਨ ਆਇਆ ਸੀ ਕਿ ਹਾਦਸਾ ਵਾਪਰ ਗਿਆ ਹੈ ਪਰ ਸਾਰੀ ਕਹਾਣੀ ਦਾ ਉੱਥੇ ਪਹੁੰਚ ਕੇ ਹੀ ਪਤਾ ਲੱਗਾ। ਇਸ ਹਾਦਸੇ ਵਿੱਚ ਪਰਿਵਾਰ ਦੇ ਤਿੰਨੇ ਜੀਆਂ ਦੀ ਜਾਨ ਚਲੀ ਗਈ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.