ਨਹਿਰ ਚ ਤੈਰਦੀ ਆ ਰਹੀ ਸੀ ਲਾਸ਼, ਪੁਲਿਸ ਨੇ ਕੱਢੀ ਬਾਹਰ ਤਾਂ ਉੱਡ ਗਏ ਹੋਸ਼

ਨਵਾਂ ਸ਼ਹਿਰ ਤੋਂ ਨਹਿਰ ਵਿਚੋਂ ਇਕ ਵਿਅਕਤੀ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਮਿ੍ਤਕ ਦੇਹ ਕਈ ਦਿਨ ਪੁਰਾਣੀ ਜਾਪਦੀ ਹੈ। ਇਸ ਦੀ ਪਛਾਣ ਨਹੀਂ ਹੋ ਸਕੀ। ਜਿਸ ਕਰਕੇ ਇਸ ਨੂੰ ਸ਼ਨਾਖਤ ਲਈ ਮੁਕੰਦਪੁਰ ਦੇ ਸਿਵਲ ਹਸਪਤਾਲ ਵਿਚ ਰਖਵਾਇਆ ਗਿਆ ਹੈ। ਪੁਲਿਸ ਵੱਲੋਂ ਇਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਇਥੇ ਨਹਿਰ ਵਿੱਚੋਂ ਇਕ ਪਾਈਪ ਦੇ ਵਿਚੋਂ ਟੈਲੀਫੋਨ ਦੀਆਂ ਤਾਰਾਂ ਲੰਘਦੀਆਂ ਹਨ।

ਜਿਸ ਕਰਕੇ ਹਰ ਰੋਜ਼ ਕੋਈ ਨਾ ਕੋਈ ਮ੍ਰਿਤਕ ਪਸ਼ੂ ਇਸ ਪਾਈਪ ਨਾਲ ਲੱਗ ਕੇ ਅਟਕ ਜਾਂਦਾ ਹੈ। ਲੋਕ ਮ੍ਰਿਤਕ ਪਸ਼ੂਆਂ ਨੂੰ ਨਹਿਰ ਵਿੱਚ ਸੁੱ ਟ ਦਿੰਦੇ ਹਨ। ਉਹ ਚਾਹੁੰਦੇ ਹਨ ਕਿ ਇਸ ਪਾਈਪ ਨੂੰ ਜ਼ਮੀਨ ਨਾਲ ਲਗਾਇਆ ਜਾਵੇ ਤਾਂ ਕਿ ਨਹਿਰ ਵਿੱਚ ਡਿੱਗੀ ਕੋਈ ਵੀ ਚੀਜ਼ ਇਸ ਪਾਈਪ ਨਾਲ ਲੱਗ ਕੇ ਨਾ ਰੁਕੇ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਇਹ ਮਾਮਲਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਹੈ। ਇਸ ਵਿਅਕਤੀ ਦੀ ਮਿ੍ਤਕ ਦੇਹ ਵੀ 2 ਘੰਟੇ ਤੋਂ ਇੱਥੇ ਅਟਕੀ ਹੋਈ ਸੀ। ਇਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਗਈ।

20-25 ਮਿੰਟ ਬਾਅਦ ਪੁਲਿਸ ਆ ਗਈ ਅਤੇ ਮ੍ਰਿਤਕ ਦੇਹ ਨੂੰ ਬਾਹਰ ਕੱਢਿਆ ਗਿਆ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਨਹਿਰ ਵਿਚੋਂ ਇਕ ਬਜ਼ੁਰਗ ਵਿਅਕਤੀ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਜਿਸ ਦੀ ਉਮਰ 70 ਸਾਲ ਤੋਂ ਵਧੇਰੇ ਜਾਪਦੀ ਹੈ। ਉਸ ਨੇ ਚਿੱਟਾ ਕੁੜਤਾ ਪਜਾਮਾ ਪਹਿਨਿਆ ਹੋਇਆ ਹੈ ਅਤੇ ਉਸ ਦੀ ਜੇਬ ਵਿੱਚੋਂ 10 ਰੁਪਏ ਦਾ ਨੋਟ ਮਿਲਿਆ ਹੈ। ਉਸ ਕੋਲੋਂ ਹੋਰ ਕੋਈ ਦਸਤਾਵੇਜ਼ ਬਰਾਮਦ ਨਹੀਂ ਹੋਇਆ। ਜਿਸ ਕਰਕੇ ਅਜੇ ਤੱਕ ਉਸ ਦੀ ਪਛਾਣ ਨਹੀਂ ਹੋਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਵੱਖ ਵੱਖ ਥਾਣਿਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ

ਕਿ ਕਿਸੇ ਥਾਣੇ ਵਿੱਚ ਕਿਸੇ ਬਜ਼ੁਰਗ ਵਿਅਕਤੀ ਦੇ ਲਾਪਤਾ ਹੋਣ ਦੀ ਦਰਖਾਸਤ ਤਾਂ ਨਹੀਂ ਆਈ ਹੋਈ? ਉਨ੍ਹਾਂ ਵੱਲੋਂ ਮ੍ਰਿਤਕ ਦੇਹ ਦੀ ਸ਼ਨਾਖਤ ਕਰਵਾਉਣ ਲਈ ਇਸ ਨੂੰ 72 ਘੰਟੇ ਲਈ ਮੁਕੰਦਪੁਰ ਦੇ ਸਿਵਲ ਹਸਪਤਾਲ ਵਿਚ ਰਖਵਾਇਆ ਜਾ ਰਿਹਾ ਹੈ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾਵੇਗਾ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮਿ੍ਤਕ ਦੇਹ 3-4 ਦਿਨ ਪੁਰਾਣੀ ਜਾਪਦੀ ਹੈ। ਜੋ ਕਿ ਆਕੜੀ ਹੋਈ ਹੈ। ਪੁਲਿਸ ਮਿ੍ਤਕ ਦੇਹ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.