ਮਸ਼ਹੂਰ ਜਿੰਮ ਮਾਲਕ ਨੇ ਦਿੱਤੀ ਆਪਣੀ ਜਾਨ, ਸਦਮੇ ਚ ਪੱਕੇ ਦੋਸਤ ਨੇ ਵੀ ਛੱਡੀ ਦੁਨੀਆਂ

ਅਸੀਂ ਅਕਸਰ ਹੀ ਲੋਕਾਂ ਨੂੰ ਗੱਲਾਂ ਕਰਦੇ ਸੁਣਦੇ ਹਾਂ ਕਿ ਅੱਜ ਕੱਲ੍ਹ ਸੱਚੇ ਦੋਸਤ ਬਹੁਤ ਘੱਟ ਮਿਲਦੇ ਹਨ ਪਰ ਜੇ ਦੇਖਿਆ ਜਾਵੇ ਤਾਂ ਸੱਚੇ ਦੋਸਤਾਂ ਦੀ ਅੱਜ ਵੀ ਕਮੀ ਨਹੀਂ ਹੈ। ਅੱਜ ਵੀ ਕਈ ਅਜਿਹੇ ਇਨਸਾਨ ਹਨ ਜਿਨ੍ਹਾਂ ਨੂੰ ਆਪਣੇ ਦੋਸਤ ਤੋਂ ਬਗ਼ੈਰ ਜ਼ਿੰਦਗੀ ਅਰਥਹੀਣ ਜਾਪਦੀ ਹੈ। ਉਹ ਆਪਣੇ ਦੋਸਤ ਤੋਂ ਬਗੈਰ ਜਿਉਣਾ ਨਹੀਂ ਚਾਹੁੰਦੇ। ਅਜਿਹਾ ਹੀ ਲੁਧਿਆਣਾ ਵਿਚ ਦੇਖਣ ਨੂੰ ਮਿਲਿਆ। ਜਿੱਥੇ ਇੱਕ ਦੋਸਤ ਦੇ ਵਿ ਛੋ ੜਾ ਦੇ ਜਾਣ ਤੋਂ ਬਾਅਦ ਦੂਸਰੇ ਦੋਸਤ ਨੇ ਵੀ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ।

ਇੱਥੇ ਸੰਧੂ ਨਗਰ ਸਥਿਤ ਐੱਚ 21 ਜਿੰਮ ਦੇ ਮਾਲਕ ਹਨੀ ਮਲਹੋਤਰਾ ਨੇ ਕਿਸੇ ਕਾਰਨ ਐਤਵਾਰ ਦੀ ਰਾਤ ਨੂੰ ਖੁਦ ਤੇ ਆਪਣੇ ਰਬਾਲਬਰ ਨਾਲ ਗ ਲੀ ਚਲਾ ਕੇ ਆਪਣੀ ਜਾਨ ਦੇ ਦਿੱਤੀ ਸੀ। ਉਸ ਦੇ ਵਿ ਛੋ ੜੇ ਨੂੰ ਨਾ ਸਹਾਰਦੇ ਹੋਏ ਉਸ ਦੇ ਦੋਸਤ ਨੂੰ ਅਜਿਹਾ ਝ ਟ ਕਾ ਲਗਾ ਕਿ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਵੀ ਜਾਨ ਚਲੀ ਗਈ। ਇੱਥੇ ਦੱਸਣਾ ਬਣਦਾ ਹੈ ਕਿ ਐਤਵਾਰ ਦੀ ਰਾਤ 11 ਵਜੇ ਤਕ ਹਨੀ ਮਲਹੋਤਰਾ ਦੇ ਦੋਸਤ ਉਸ ਦੇ ਨਾਲ ਜਿਮ ਵਿਚ ਮੌਜੂਦ ਸਨ। ਜਦੋਂ ਇਹ ਸਾਰੇ ਦੋਸਤ ਚਲੇ ਗਏ

ਤਾਂ ਹਨੀ ਨੇ ਇਹ ਗਲਤ ਕਦਮ ਚੁੱਕ ਲਿਆ। ਜਦੋਂ ਉਸ ਦੇ ਗੁਆਂਢੀਆਂ ਨੂੰ ਪਤਾ ਲੱਗਾ ਤਾਂ ਰੌਲਾ ਪੈ ਗਿਆ। ਹਨੀ ਨੂੰ ਡੀ.ਐੱਮ.ਸੀ ਲਿਜਾਇਆ ਗਿਆ ਅਤੇ ਥਾਣਾ ਹੈਬੋਵਾਲ ਦੀ ਪੁਲਿਸ ਨੂੰ ਇਤਲਾਹ ਦਿੱਤੀ ਗਈ। ਹਨੀ ਦੀ ਜਾਨ ਨਹੀਂ ਬਚਾਈ ਜਾ ਸਕੀ। ਇਸ ਤੋਂ ਬਾਅਦ ਪੁਲਿਸ ਦੁਆਰਾ ਹਨੀ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਪੁਲਿਸ ਨੇ 174 ਦੀ ਕਾਰਵਾਈ ਕਰਨ ਤੋਂ ਬਾਅਦ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ।

ਜਦੋਂ ਇਹ ਮੰ ਦ ਭਾ ਗੀ ਖ਼ਬਰ ਹਨੀ ਦੇ ਦੋਸਤ ਨੂੰ ਮਿਲੀ ਤਾਂ ਉਹ ਹਨੀ ਦਾ ਵਿਛੋੜਾ ਸਹਿਣ ਨਹੀਂ ਕਰ ਸਕਿਆ। ਦਿਲ ਦਾ ਦੌਰਾ ਪੈਣ ਨਾਲ ਉਸ ਦੀ ਵੀ ਜਾਨ ਚਲੀ ਗਈ। ਦੋਵੇਂ ਦੋਸਤਾਂ ਦੀ ਦੋਸਤੀ ਦੀਆਂ ਗੱਲਾਂ ਹੋ ਰਹੀਆਂ ਹਨ। ਹਰ ਕੋਈ ਕਹਿ ਰਿਹਾ ਹੈ ਕਿ ਇਨ੍ਹਾਂ ਦਾ ਪਿਆਰ ਸੱਚਾ ਸੀ। ਤਾਂ ਹੀ ਤਾਂ ਇੱਕ ਤੋਂ ਬਗੈਰ ਦੂਜੇ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤੀ ਹੈ।

Leave a Reply

Your email address will not be published.