ਮਾਂ ਦੀ ਰਿਪੋਰਟ ਲਿਖਵਾਉਣ ਬੱਚਾ ਪਹੁੰਚਿਆ ਥਾਣੇ, ਕਹਿੰਦਾ ਰੋਟੀ ਮੰਗਣ ਤੇ ਮਾਂ..

ਵਿੱਦਿਆ ਦਾ ਪਸਾਰਾ ਹੋ ਰਿਹਾ ਹੈ। ਜਿਸ ਕਰਕੇ ਹਰ ਕੋਈ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਰਿਹਾ ਹੈ। ਸਮੇਂ ਸਮੇਂ ਤੇ ਅਦਾਲਤਾਂ ਵੱਲੋਂ ਵੀ ਇਸ ਸੰਬੰਧ ਵਿਚ ਜਨਤਾ ਨੂੰ ਜਾਗਰੂਕ ਕੀਤਾ ਜਾਂਦਾ ਹੈ। ਹੁਣ ਤਾਂ ਵਿਕਸਤ ਮੁਲਕਾਂ ਦੀ ਤਰਜ਼ ਤੇ ਸਾਡੇ ਮੁਲਕ ਦੇ ਬੱਚੇ ਵੀ ਚੇਤੰਨ ਹੋ ਗਏ ਹਨ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇਕ ਛੋਟਾ ਜਿਹਾ ਬੱਚਾ ਥਾਣੇ ਵਿੱਚ ਕੁਰਸੀ ਤੇ ਬੈਠਾ ਦਿਖਾਈ ਦਿੰਦਾ ਹੈ। ਇਸ ਬੱਚੇ ਦੀ ਉਮਰ 8 ਸਾਲ ਹੈ

ਅਤੇ ਉਹ ਸਕੂਲ ਵਿਚ ਪੜ੍ਹਦਾ ਹੈ। ਇਹ ਬੱਚਾ ਪੁਲਿਸ ਨੂੰ ਦੱਸਦਾ ਹੈ ਕਿ ਉਸ ਦੀ ਮਾਂ ਉਸ ਨੂੰ ਖਾਣਾ ਨਹੀਂ ਦਿੰਦੀ। ਜਦੋਂ ਉਹ ਖਾਣਾ ਮੰਗਦਾ ਹੈ ਤਾਂ ਉਸ ਦੀ ਮਾਂ ਉਸ ਦੀ ਖਿੱਚ ਧੂਹ ਕਰਦੀ ਹੈ। ਉਸ ਤੋਂ ਖਾਣਾ ਲੈ ਕੇ ਸੁੱ ਟ ਦਿੰਦੀ ਹੈ। ਇਹ ਗੱਲਾਂ ਦੱਸਦਾ ਹੋਇਆ ਬੱਚਾ ਭਾਵੁਕ ਹੋ ਜਾਂਦਾ ਹੈ ਅਤੇ ਉੱਚੀ ਉੱਚੀ ਰੋਣ ਲੱਗਦਾ ਹੈ। ਇਹ ਬੱਚਾ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਵੀ ਦੱਸਦਾ ਹੈ। ਬੱਚੇ ਦੇ ਦੱਸਣ ਮੁਤਾਬਕ ਉਸ ਦੀ ਮਾਂ ਦਾ ਨਾਮ ਸੋਨੀ ਦੇਵੀ

ਅਤੇ ਪਿਤਾ ਦਾ ਨਾਮ ਸੰਦੀਪ ਗੁਪਤਾ ਹੈ। ਪੁਲਿਸ ਅਧਿਕਾਰੀ ਉਸ ਦੀ ਗੱਲ ਸੁਣਦੇ ਹਨ। ਪੁਲਿਸ ਨੂੰ ਮਾਮਲੇ ਦੀ ਅਸਲੀਅਤ ਪਤਾ ਕਰਨੀ ਚਾਹੀਦੀ ਹੈ। ਮਾਸੂਮ ਬੱਚੇ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ, ਜਿਸ ਤਰ੍ਹਾਂ ਦਾ ਇਹ ਬੱਚਾ ਬਿਆਨ ਕਰ ਰਿਹਾ ਹੈ। ਬੱਚੇ ਦੀ ਮਾਂ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।

Leave a Reply

Your email address will not be published.