ਮੁੰਡੇ ਕੁੜੀ ਨੇ ਕਰਾਈ ਸੀ ਲਵ ਮੈਰਿਜ਼, ਹੁਣ ਦੋਵਾਂ ਨੇ ਇੱਕਠੇ ਮਾਰ ਦਿੱਤੀ ਨਹਿਰ ਚ ਛਾਲ

ਇਕ ਨੌਜਵਾਨ ਅਤੇ ਉਸਦੀ ਪਤਨੀ ਦੁਆਰਾ ਫਰੀਦਕੋਟ ਨਹਿਰ ਵਿਚ ਛਾਲ ਲਗਾ ਦੇਣ ਕਾਰਨ ਕਈ ਨੌਜਵਾਨਾਂ ਨੇ ਛਾਲ ਲਗਾ ਕੇ ਇਨ੍ਹਾਂ ਨੂੰ ਬਾਹਰ ਕੱਢਿਆ। ਇਸ ਨੌਜਵਾਨ ਅਤੇ ਲੜਕੀ ਨੇ ਪ੍ਰੇਮ ਵਿਆਹ ਕਰਵਾਇਆ ਹੈ। ਇਸ ਨੌਜਵਾਨ ਦੁਆਰਾ ਆਪਣੇ ਰਿਸ਼ਤੇਦਾਰਾਂ ਤੇ ਉਨ੍ਹਾਂ ਨਾਲ ਗਲਤ ਸਲੂਕ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਲੜਕਾ ਜ਼ਿਲ੍ਹਾ ਬਠਿੰਡਾ ਨਾਲ ਸਬੰਧਤ ਹੈ ਜਦਕਿ ਲੜਕੀ ਦੇ ਪੇਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਹਨ। ਇਸ ਨੌਜਵਾਨ ਨੇ ਆਪਣਾ ਨਾਮ ਗੱਗੂ ਦੱਸਿਆ ਹੈ।

ਉਸ ਦੇ ਦੱਸਣ ਮੁਤਾਬਕ ਉਹ ਜ਼ਿਲ੍ਹਾ ਬਠਿੰਡਾ ਦੇ ਪਿੰਡ ਗੰਗਾ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਪਤਨੀ ਦੇ ਪੇਕੇ ਪਿੰਡ ਭੁੱਲਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਹਨ। ਗੁੱਗੂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਰਿਸ਼ਤੇਦਾਰ ਹੀ ਉਨ੍ਹਾਂ ਨੂੰ ਟਿਕਣ ਨਹੀਂ ਦਿੰਦੇ। ਜਿਨ੍ਹਾਂ ਵਿੱਚ ਉਸ ਦੇ 2 ਮਾਮੇ ਅਤੇ ਇਕ ਮਾਮੇ ਦਾ ਪੁੱਤਰ ਹੈ। ਜੋ ਕਿ ਉਨ੍ਹਾਂ ਦੇ ਪਿੰਡ ਹੀ ਰਹਿੰਦੇ ਹਨ। ਇਹ ਲੋਕ ਉਨ੍ਹਾਂ ਦੀ ਮਾਂ ਨੂੰ ਜਾਨ ਲੈਣ ਤਕ ਦੀਆਂ ਗੱਲਾਂ ਆਖਦੇ ਹਨ। ਜਿਸ ਕਰਕੇ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਘਰ ਆਉਣ ਤੋਂ ਰੋਕਦੀ ਹੈ।

ਗੱਗੂ ਨੇ ਦੱਸਿਆ ਹੈ ਕਿ ਉਹ ਆਪਣੇ ਹੀ ਘਰ ਤੋਂ ਬੇਘਰ ਹੋਏ ਫਿਰਦੇ ਹਨ। ਕਾਫੀ ਸਮਾਂ ਪਹਿਲਾਂ ਉਨ੍ਹਾਂ ਦੋਵੇਂ ਧਿਰਾਂ ਦਾ ਟਕਰਾਅ ਹੋ ਗਿਆ ਸੀ। ਦੂਜੀ ਧਿਰ ਨੇ ਉਨ੍ਹਾਂ ਦਾ ਮੋਟਰਸਾਈਕਲ ਭੰ ਨ ਦਿੱਤਾ ਸੀ। ਉਸ ਸਮੇਂ ਮਾਮਲਾ ਨਿਪਟ ਗਿਆ ਸੀ ਪਰ ਉਹ ਲੋਕ ਅਜੇ ਵੀ ਉਨ੍ਹਾਂ ਨਾਲ ਖੁੰ ਦ ਕ ਰੱਖ ਰਹੇ ਹਨ। ਗੁੱਗੂ ਨੇ ਦੱਸਿਆ ਹੈ ਕਿ ਉਸ ਦੇ ਵਿਆਹ ਨੂੰ 6-7 ਮਹੀਨੇ ਹੋ ਚੁੱਕੇ ਹਨ। ਪਹਿਲਾਂ ਤਾਂ ਉਸ ਦੀ ਪਤਨੀ ਦੇ ਪਰਿਵਾਰ ਵਾਲੇ ਕਹਿ ਰਹੇ ਸਨ ਕਿ ਉਨ੍ਹਾਂ ਨੇ ਇਸ ਨੂੰ ਬੇ ਦ ਖ ਲ ਕਰ ਦਿੱਤਾ ਹੈ

ਪਰ ਹੁਣ ਇਹ ਲੋਕ ਧ ਮ ਕੀ ਆਂ ਦੇ ਰਹੇ ਹਨ। ਉਹ ਗੋਨਿਆਣਾ ਥਾਣੇ ਗਿਆ ਸੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਕਿਉਂਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ। ਉਨ੍ਹਾਂ ਦੀ ਫਾਈਲ ਅਜੇ ਵੀ ਉਥੇ ਹੀ ਪਈ ਹੈ। ਫ਼ਰੀਦਕੋਟ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ ਹਨ। ਜਿਸ ਕਰਕੇ ਉਹ ਫ਼ਰੀਦਕੋਟ ਆ ਕੇ ਰਹਿਣ ਲੱਗ ਪਏ ਪਰ ਉਨ੍ਹਾਂ ਨੂੰ ਇੱਥੇ ਵੀ ਟਿਕਣ ਨਹੀਂ ਦਿੱਤਾ ਜਾ ਰਿਹਾ। ਉਹ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਨ। ਗੱਗੂ ਨੇ ਸਪਸ਼ਟ ਕੀਤਾ ਕਿ ਜੇਕਰ ਉਨ੍ਹਾਂ ਦੇ ਪਰਿਵਾਰ ਨੂੰ ਕੁਝ ਵੀ ਹੋਇਆ

ਤਾਂ ਇਹ ਲੋਕ ਜ਼ਿੰਮੇਵਾਰ ਹੋਣਗੇ। ਇਕ ਨੌਜਵਾਨ ਨੇ ਦੱਸਿਆ ਹੈ ਕਿ ਉਹ ਇੱਥੇ ਪਾਣੀ ਪੀਣ ਆਇਆ ਸੀ। ਪਹਿਲਾਂ ਕੁੜੀ ਨੇ ਨਹਿਰ ਵਿੱਚ ਛਾਲ ਲਗਾ ਦਿੱਤੀ ਅਤੇ ਉਸ ਦੇ ਪਿੱਛੇ ਹੀ ਉਸ ਦੇ ਪਤੀ ਨੇ। ਇਸ ਨੌਜਵਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਤੀ ਪਤਨੀ ਦੋਵਾਂ ਨੂੰ ਬਾਹਰ ਕੱਢਿਆ ਹੈ। ਇਕ ਬਜ਼ੁਰਗ ਵਿਅਕਤੀ ਦੇ ਦੱਸਣ ਮੁਤਾਬਕ ਲੜਕੀ ਉਲਟੀਆਂ ਕਰਦੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਥੜ੍ਹੇ ਤੇ ਪਾ ਦੇਵੇ। ਉਨ੍ਹਾਂ ਨੇ ਆਪਣੇ ਕੋਲੋਂ ਕੱਪੜਾ ਦਿੱਤਾ। ਪਹਿਲਾਂ ਲੜਕੀ ਨੇ ਨਹਿਰ ਵਿੱਚ ਛਾਲ ਲਗਾ ਦਿੱਤੀ

ਅਤੇ ਮਗਰ ਹੀ ਮੁੰਡੇ ਨੇ ਲਗਾ ਦਿੱਤੀ। ਬਜ਼ੁਰਗ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਦੇ ਪਿੱਛੇ ਹੀ ਸੋਨੂ ਨਹਿਰ ਵਿੱਚ ਕੁੱਦ ਪਿਆ। ਸੋਨੂੰ ਦੇ ਪਿੱਛੇ 2-3 ਹੋਰ ਮੁੰਡਿਆਂ ਨੇ ਨਹਿਰ ਵਿੱਚ ਛਾਲਾਂ ਲਗਾ ਦਿੱਤੀਆਂ। ਇਨ੍ਹਾਂ ਦੋਵਾਂ ਨੂੰ ਰੱਸਾ ਪਾ ਕੇ ਬਾਹਰ ਕੱਢ ਲਿਆ ਗਿਆ ਹੈ। ਬਜ਼ੁਰਗ ਨੇ ਦੱਸਿਆ ਹੈ ਕਿ ਉਹ ਨਹੀਂ ਜਾਣਦੇ ਕਿ ਪਤੀ ਪਤਨੀ ਨੇ ਨਹਿਰ ਵਿੱਚ ਛਾਲ ਕਿਉਂ ਲਗਾਈ ਹੈ? ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.