ਹੁਣ ਮਿਲੇਗੀ ਗਰਮੀ ਤੋਂ ਰਾਹਤ, 2 ਦਿਨ ਲਗਾਤਾਰ ਭਾਰੀ ਮੀਂਹ ਦੀ ਚੇਤਾਵਨੀ

ਸਾਡੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿਚ ਮੌਸਮ ਵਿੱਚ ਤਬਦੀਲੀ ਆਉਂਦੀ ਦਿਖਾਈ ਦੇ ਰਹੀ ਹੈ। ਇਸ ਦੇ ਸੰਬੰਧ ਵਿਚ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਅਜੇ ਸੋਮਵਾਰ ਨੂੰ ਹੀ ਸ਼ਿਮਲਾ ਵਿੱਚ ਮੀਂਹ ਦੇ ਨਾਲ ਨਾਲ ਤੂਫਾਨ ਵੀ ਆਇਆ ਸੀ। ਹਾਲਾਂਕਿ ਮੀਂਹ ਬਹੁਤ ਥੋੜ੍ਹੀ ਦੇਰ ਲਈ ਹੀ ਪਿਆ ਸੀ। ਹੁਣ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ 2 ਦਿਨਾਂ ਵਿੱਚ ਭਾਵ 15 ਅਤੇ 16 ਸਤੰਬਰ ਨੂੰ ਮੌਸਮ ਕਰਵਟ ਬਦਲੇਗਾ। ਸੂਬੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ।

ਮੌਸਮ ਮਾਹਿਰਾਂ ਨੇ ਇਹ ਵੀ ਭਵਿੱਖਬਾਣੀ ਕੀਤੀ ਹੈ ਕਿ ਇਸ ਵਾਰ ਸਤੰਬਰ ਦੇ ਮਹੀਨੇ ਵਿੱਚ ਹੀ ਸੂਬੇ ਵਿਚੋਂ ਮੌਨਸੂਨ ਚਲਾ ਜਾਵੇਗਾ। ਉਨ੍ਹਾਂ ਨੇ ਉਮੀਦ ਪ੍ਰਗਟਾਈ ਹੈ ਕਿ 24 ਸਤੰਬਰ ਤੋਂ ਬਾਅਦ ਸੂਬੇ ਵਿੱਚ ਮਾਨਸੂਨ ਨਹੀਂ ਰਹੇਗਾ। ਜੇਕਰ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ 2021ਵਿੱਚ ਹਿਮਾਚਲ ਪ੍ਰਦੇਸ਼ ਵਿਚ 10 ਅਕਤੂਬਰ ਤੱਕ ਮਾਨਸੂਨ ਦੀ ਸਰਗਰਮੀ ਦੇਖੀ ਗਈ ਸੀ। ਹੁਣ 15 ਅਤੇ 16 ਸਤੰਬਰ ਨੂੰ ਸੂਬੇ ਵਿੱਚ ਭਾਰੀ ਮੀਂਹ ਪੈਣ ਦੇ ਆਸਾਰ ਦਿਖਾਈ ਦੇ ਰਹੇ ਹਨ।

ਮੌਸਮ ਮਾਹਿਰਾਂ ਦਾ ਇਹ ਵੀ ਅੰਦਾਜ਼ਾ ਹੈ ਕਿ ਇਸ ਵਾਰ ਸਰਦੀ ਜਲਦੀ ਸ਼ੁਰੂ ਹੋ ਜਾਵੇਗੀ। ਇਸ ਸਾਲ ਜਦੋਂ ਮੌਨਸੂਨ ਪੂਰੇ ਜ਼ੋਰਾਂ ਉੱਤੇ ਸੀ ਤਾਂ ਹਿਮਾਚਲ ਪ੍ਰਦੇਸ਼ ਵਿਚ ਕਈ ਪਾਸੇ ਰਸਤੇ ਬੰਦ ਹੋ ਗਏ ਸਨ। ਚਟਾਨਾਂ ਖਿਸਕਣ ਦੇ ਮਾਮਲੇ ਦੇਖੇ ਗਏ ਸਨ। ਜਿਸ ਕਰਕੇ ਸਰਕਾਰ ਨੇ ਸੈਲਾਨੀਆਂ ਨੂੰ ਨਦੀਆਂ ਤੋਂ ਦੂਰ ਰਹਿਣ ਅਤੇ ਪਹਾੜੀ ਖੇਤਰ ਦੀ ਸੈਰ ਕਰਨ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਸੀ।

Leave a Reply

Your email address will not be published.