ਕੰਮ ਤੋਂ ਘਰ ਆਉਂਦੀਆਂ ਔਰਤਾਂ ਨਾਲ ਵਾਪਰਿਆ ਭਾਣਾ, ਸਾਰੀਆਂ ਬੀਬੀਆਂ ਪਹੁੰਚੀਆਂ ਹਸਪਤਾਲ

ਤਰਨਤਾਰਨ ਦੇ ਪਿੰਡ ਨੌਰੰਗਾਬਾਦ ਵਿੱਚ ਵਾਪਰੇ ਇਕ ਹਾਦਸੇ ਦੌਰਾਨ ਲਗਭਗ ਡੇਢ ਦਰਜਨ ਔਰਤਾਂ ਦੇ ਸੱ ਟਾਂ ਲੱਗਣ ਦੀ ਜਾਣਕਾਰੀ ਹਾਸਲ ਹੋਈ ਹੈ। ਇਹ ਸਾਰੀਆਂ ਔਰਤਾਂ ਮਨਰੇਗਾ ਸਕੀਮ ਅਧੀਨ ਮਜ਼ਦੂਰੀ ਕਰਕੇ ਵਾਪਸ ਆਈਆਂ ਸਨ। ਪਤਾ ਲੱਗਾ ਹੈ ਕਿ ਇੱਕ ਸਵਿਫਟ ਚਾਲਕ ਨੇ ਅਮਲ ਦੀ ਲੋਰ ਵਿੱਚ ਗੱਡੀ ਲਿਆ ਕੇ ਛੋਟੇ ਹਾਥੀ ਨਾਲ ਟਕਰਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪਿੰਡ ਨੌਰੰਗਾਬਾਦ ਦੀਆਂ ਇਹ ਮਨਰੇਗਾ ਵਰਕਰ ਔਰਤਾਂ ਛੋਟੇ ਹਾਥੀ ਤੇ ਸਵਾਰ ਹੋ ਕੇ ਗੋਇੰਦਵਾਲ

ਸਾਹਿਬ ਵੱਲ ਤੋਂ ਮਜ਼ਦੂਰੀ ਕਰਕੇ ਵਾਪਸ ਆਈਆਂ ਸਨ। ਜਦੋਂ ਇਹ ਔਰਤਾਂ ਆਪਣੇ ਪਿੰਡ ਪਹੁੰਚ ਕੇ ਇਕ ਸਾਈਡ ਤੇ ਛੋਟੇ ਹਾਥੀ ਵਿਚੋਂ ਉਤਰ ਰਹੀਆਂ ਸਨ ਤਾਂ ਇੱਕ ਸਵਿਫਟ ਗੱਡੀ ਤੇਜ਼ ਸਪੀਡ ਨਾਲ ਆਈ ਅਤੇ ਜ਼ੋਰ ਨਾਲ ਛੋਟੇ ਹਾਥੀ ਵਿੱਚ ਵੱਜੀ। ਸਮਝਿਆ ਜਾਂਦਾ ਹੈ ਕਿ ਸਵਿਫਟ ਚਾਲਕ ਕਿਸੇ ਅਮਲ ਦੀ ਲੋਰ ਵਿੱਚ ਸੀ। ਸਵਿਫਟ ਗੱਡੀ ਨੇ ਲਗਭਗ ਡੇਢ ਦਰਜਨ ਔਰਤਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਛੋਟਾ ਹਾਥੀ ਪਲਟ ਗਿਆ। ਗੱਡੀ ਦੀ ਬੈਟਰੀ ਦਾ ਤੇਜ਼ਾਬ ਵੀ ਕਈਆਂ ਤੇ ਪੈ ਗਿਆ।

ਕਈਆਂ ਨੂੰ ਫ ਰੈ ਕ ਚ ਰ ਹੋਇਆ ਹੈ। ਇਨ੍ਹਾਂ ਸਭ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇਨ੍ਹਾਂ ਵਿੱਚੋਂ 2 ਦੀ ਹਾਲਤ ਖਰਾਬ ਦੱਸੀ ਜਾ ਰਹੀ ਹੈ ਅਤੇ ਇਕ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਰੈਫਰ ਕੀਤਾ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਸਵਿਫਟ ਚਾਲਕ ਨੂੰ ਮੌਕੇ ਤੇ ਫੜ ਲਿਆ ਗਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਇਹ ਸਾਰੀਆਂ ਹੀ ਔਰਤਾਂ ਗ਼ਰੀਬ ਪਰਿਵਾਰਾਂ ਨਾਲ ਸਬੰਧਤ ਦੱਸੀਆਂ ਜਾਂਦੀਆਂ ਹਨ। ਜਿਸ ਕਰਕੇ ਇਨ੍ਹਾਂ ਦੇ ਮੁਫ਼ਤ ਇਲਾਜ ਅਤੇ ਮਾਲੀ ਮਦਦ ਦੀ ਮੰਗ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *