ਚਾਰੇ ਪਾਸੇ ਘੁੰਮਣ ਹੈਲੀਕਾਪਟਰ, ਕਨੇਡਾ ਸਰਕਾਰ ਨੂੰ ਪੈ ਗਈਆਂ ਭਾਜੜਾਂ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਹੋਪ ਦੇ ਦੱਖਣ ਪੱਛਮੀ ਹਿੱਸੇ ਵਿਚ ਲੱਗੀ ਅੱਗ ਰੁਕਣ ਦਾ ਨਾਮ ਨਹੀਂ ਲੈ ਰਹੀ। ਇਸ ਨੂੰ ਸ਼ੁਰੂ ਹੋਏ ਇਕ ਹਫਤਾ ਬੀਤ ਚੁੱਕਾ ਹੈ। ਇਹ ਅੱਗ 8 ਸਤੰਬਰ ਵੀਰਵਾਰ ਨੂੰ ਸ਼ੁਰੂ ਹੋਈ ਸੀ। ਜੋ ਅਜੇ ਵੀ ਲੱਗੀ ਹੋਈ ਹੈ। ਐਤਵਾਰ ਦੀ ਸਵੇਰ ਖ਼ਬਰ ਆ ਰਹੀ ਸੀ ਕਿ 190 ਥਾਵਾਂ ਤੇ ਜੰਗਲ ਵਿਚ ਅੱਗ ਲੱਗ ਚੁੱਕੀ ਹੈ। ਉਸ ਸਮੇਂ 1500 ਏਕੜ ਦਾ ਰਕਬਾ ਅੱਗ ਤੋਂ ਪ੍ਰਭਾਵਤ ਹੋਇਆ ਸੀ ਜੋ ਕਿ ਅਗਲੇ ਦਿਨ 8000 ਤੱਕ ਪਹੁੰਚ ਚੁੱਕਾ ਸੀ। ਇਸ ਅੱਗ ਕਾਰਨ ਵਾਤਾਵਰਨ ਬਹੁਤ ਪ੍ਰ ਦੂ ਸ਼ਿ ਤ ਹੋ ਚੁੱਕਾ ਹੈ।

ਇਸ ਨੇ ਹਵਾ ਦੀ ਗੁਣਵੱਤਾ ਤੇ ਬਹੁਤ ਨਾਂਹ ਪੱਖੀ ਪ੍ਰਭਾਵ ਪਾਇਆ ਹੈ। ਵਾਤਾਵਰਨ ਵਿੱਚ ਧੂੰਆਂ ਹੀ ਧੂੰਆਂ ਫੈਲ ਗਿਆ ਹੈ। ਜੋ ਦੇਖਣ ਵਿੱਚ ਵੀ ਰੁਕਾਵਟ ਖੜ੍ਹੀ ਕਰਦਾ ਹੈ। ਮਿਲੀਆਂ ਖਬਰਾਂ ਮੁਤਾਬਕ ਅਜੇ ਵੀ ਖ਼ਬਰ ਲਿਖੇ ਜਾਣ ਤੱਕ 545 ਹੈਕਟੇਅਰ ਭਾਵ 1300 ਏਕੜ ਰਕਬਾ ਅੱਗ ਦੀ ਲਪੇਟ ਵਿੱਚ ਹੈ। ਜਿਸ ਤੇ ਕਾਬੂ ਪਾਉਣ ਲਈ 64 ਫਾ ਇ ਰ ਫਾ ਈ ਟ ਰ

ਅਤੇ 5 ਹੈਲੀਕਾਪਟਰ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਇਸ ਅੱਗ ਕਾਰਨ ਪ੍ਰਦੂਸ਼ਣ ਬਹੁਤ ਵਧ ਗਿਆ ਹੈ। ਇਕ ਹਫ਼ਤੇ ਤੋਂ ਕੀਤੀ ਜਾ ਰਹੀ ਕੋਸ਼ਿਸ਼ ਦੇ ਬਾਵਜੂਦ ਅੱਗ ਤੇ ਕਾਬੂ ਪਾਉਣਾ ਵੱਸ ਦੀ ਗੱਲ ਨਹੀਂ ਜਾਪਦਾ। ਜਿੱਥੇ ਇਸ ਅੱਗ ਨੇ ਵਾਤਾਵਰਣ ਨੂੰ ਪ੍ਰਦੂਸ਼ਿਤ ਕੀਤਾ ਹੈ ਉੱਥੇ ਹੀ ਜੰਗਲੀ ਜਾਨਵਰਾਂ ਅਤੇ ਜੀਵ ਜੰਤੂਆਂ ਤੇ ਵੀ ਬੁਰਾ ਪ੍ਰਭਾਵ ਪਾਇਆ ਹੈ।

Leave a Reply

Your email address will not be published.