ਪਰਿਵਾਰ ਮਨਾ ਰਿਹਾ ਸੀ ਮੁੰਡਾ ਹੋਣ ਦੀਆਂ ਖੁਸ਼ੀਆਂ, 15 ਮਿੰਟ ਬਾਅਦ ਔਰਤ ਦਾ ਮੁੰਡਾ ਬਣ ਗਿਆ ਕੁੜੀ

: ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਪੁਖ਼ਤਾ ਪ੍ਰਬੰਧ ਨਾ ਹੋਣ, ਦਵਾਈਆਂ ਦੀ ਘਾਟ ਅਤੇ ਡਾਕਟਰਾਂ ਦੇ ਮੌਜੂਦ ਨਾ ਹੋਣ ਦੀਆਂ ਖਬਰਾਂ ਤਾਂ ਅਸੀਂ ਆਮ ਤੌਰ ਤੇ ਸੁਣਦੇ ਹੀ ਰਹਿੰਦੇ ਹਾਂ। ਜਿਸ ਕਰਕੇ ਸਰਦੇ ਪੁੱਜਦੇ ਲੋਕ ਨਿੱਜੀ ਹਸਪਤਾਲਾਂ ਵਿੱਚ ਜਾਣ ਨੂੰ ਤਰਜੀਹ ਦਿੰਦੇ ਹਨ ਪਰ ਗ਼ਰੀਬ ਲੋਕਾਂ ਕੋਲ ਨਿੱਜੀ ਹਸਪਤਾਲਾਂ ਵਿੱਚ ਜਾਣ ਦੀ ਸਮਰੱਥਾ ਨਹੀਂ ਹੁੰਦੀ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਪਰਿਵਾਰ ਨੇ

ਹਸਪਤਾਲ ਦੇ ਸਟਾਫ ਤੇ ਬੱਚਾ ਬਦਲਣ ਦੇ ਦੋਸ਼ ਲਗਾ ਦਿੱਤੇ। ਮਿਲੀ ਜਾਣਕਾਰੀ ਮੁਤਾਬਕ ਸਵਰਨ ਸਿੰਘ ਨਾਂ ਦਾ ਵਿਅਕਤੀ ਆਪਣੀ ਪਤਨੀ ਨੂੰ ਡਿਲਿਵਰੀ ਲਈ ਇੱਥੇ ਲੈ ਕੇ ਆਇਆ ਸੀ। ਸਟਾਫ ਨੇ ਉਨ੍ਹਾਂ ਨੂੰ ਬਾਹਰ ਭੇਜ ਦਿੱਤਾ ਕਿ ਅਜੇ ਡਿਲਿਵਰੀ ਹੋਣ ਵਿੱਚ ਵਕਤ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਸਵਰਨ ਸਿੰਘ ਵਾਪਸ ਹਸਪਤਾਲ ਵਿਚ ਆਇਆ ਤਾਂ ਨਰਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਹੈ ਪਰ 10-15 ਮਿੰਟ

ਬਾਅਦ ਹੀ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਪਤਨੀ ਨੇ ਬੇਟੀ ਨੂੰ ਜਨਮ ਦਿੱਤਾ ਹੈ। ਜਿਸ ਤੋਂ ਬਾਅਦ ਸਵਰਨ ਸਿੰਘ ਦੁਆਰਾ ਹਸਪਤਾਲ ਦੇ ਸਟਾਫ ਤੇ ਬੱਚਾ ਬਦਲ ਦੇਣ ਦੇ ਦੋਸ਼ ਲਗਾਏ ਜਾ ਰਹੇ ਹਨ। ਅਸਲ ਸੱਚਾਈ ਕੀ ਹੈ? ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਸਵਰਨ ਸਿੰਘ ਦੁਆਰਾ ਲਗਾਏ ਗਏ ਦੋਸ਼ ਕਈ ਸੁਆਲ ਖਡ਼੍ਹੇ ਕਰਦੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਵਰਨ ਸਿੰਘ ਦੀ ਪਤਨੀ ਤੋਂ ਪਹਿਲਾਂ ਇੱਥੇ ਇੱਕ ਹੋਰ ਔਰਤ ਨੇ ਵੀ ਬੱਚੇ ਨੂੰ ਜਨਮ ਦਿੱਤਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.