ਪਿਓ ਨੇ ਹੀ ਗਾਇਬ ਕਰਤਾ ਆਪਣਾ 2 ਸਾਲਾ ਪੁੱਤਰ, ਰਾਤ ਨੂੰ ਘਰੋਂ ਲੈ ਗਿਆ ਸੀ ਘੁੰਮਾਉਣ ਦੇ ਬਹਾਨੇ

ਹਰਜੀਤ ਕੌਰ ਨਾਮ ਦੀ ਔਰਤ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਆਪਣੇ ਢਾਈ ਸਾਲਾ ਪੁੱਤਰ ਗੁਰਕੀਰਤ ਸਿੰਘ ਗੈਰੀ ਦੇ ਜਿਊਂਦੇ ਜਾਂ ਮ੍ਰਿਤਕ ਰੂਪ ਵਿੱਚ ਮਿਲਾਉਣ ਦੀ ਮੰਗ ਕਰ ਰਹੀ ਹੈ। ਹਰਜੀਤ ਕੌਰ ਦੇ ਦੱਸਣ ਮੁਤਾਬਕ ਉਸ ਦਾ ਵਿਆਹ 7 ਸਾਲ ਪਹਿਲਾਂ ਭੁਪਿੰਦਰ ਸਿੰਘ ਨਾਲ ਹੋਇਆ ਸੀ। 5 ਸਾਲ ਤੋਂ ਉਸ ਦੇ ਪਤੀ ਦੇ ਗੁਰਵਿੰਦਰ ਕੌਰ ਨਾਮ ਦੀ ਇਕ ਔਰਤ ਨਾਲ ਪ੍ਰੇਮ ਸਬੰਧ ਹਨ। ਜੋ ਕਿ ਵਿਵੇਕ ਵਿਹਾਰ ਮਕਸੂਦਾ ਦੀ ਰਹਿਣ ਵਾਲੀ ਹੈ। ਹਰਜੀਤ ਕੌਰ ਨੇ ਦੱਸਿਆ ਹੈ ਕਿ ਭੈਣੀ ਸਾਹਿਬ ਉਸ ਦੀ ਭੂਆ ਹੈ।

ਜਦਕਿ ਉਹ ਆਪ ਕਪੂਰਥਲਾ ਦੇ ਮਨਸੂਰਵਾਲ ਦੀ ਰਹਿਣ ਵਾਲੀ ਹੈ। ਉਸ ਦੇ ਪਤੀ ਦੇ ਵਿਦੇਸ਼ ਜਾਣ ਲਈ ਕਾਗਜ਼ ਤਿਆਰ ਕੀਤੇ ਗਏ ਸਨ। ਉਸ ਨੂੰ ਗੁਰਵਿੰਦਰ ਕੌਰ ਤੋਂ ਦੂਰ ਰੱਖਣ ਲਈ ਇੱਥੇ ਰੱਖਿਆ ਗਿਆ ਸੀ। ਉਹ ਮਹੀਨੇ ਵਿੱਚ ਇੱਕ ਵਾਰ ਆਪਣੇ ਪੁੱਤਰ ਨੂੰ ਆਪਣੇ ਪਤੀ ਨਾਲ ਮਿਲਾ ਕੇ ਜਾਂਦੀ ਸੀ। ਹਰਜੀਤ ਕੌਰ ਨੇ ਇਹ ਵੀ ਦੱਸਿਆ ਹੈ ਕਿ 3 ਮਹੀਨੇ ਪਹਿਲਾਂ ਵੀ ਉਸ ਦਾ ਪਤੀ ਇਸ ਔਰਤ ਨਾਲ ਭੱਜ ਗਿਆ ਸੀ। ਗੁਰਵਿੰਦਰ ਕੌਰ ਦਾ ਪਤੀ ਵਿਦੇਸ਼ ਰਹਿੰਦਾ ਹੈ। ਜਦੋਂ ਉਹ ਵਿਦੇਸ਼ ਤੋਂ ਆਇਆ

ਤਾਂ ਗੁਰਵਿੰਦਰ ਕੌਰ ਅਤੇ ਭੁਪਿੰਦਰ ਸਿੰਘ ਨੇ ਇਕ ਦੂਜੇ ਨੂੰ ਮਿਲਣਾ ਬੰਦ ਕਰ ਦਿੱਤਾ ਪਰ ਜਦੋਂ ਇਕ ਮਹੀਨੇ ਬਾਅਦ ਗੁਰਵਿੰਦਰ ਕੌਰ ਦਾ ਪਤੀ ਵਾਪਸ ਚਲਾ ਗਿਆ ਤਾਂ ਇਹ ਦੋਵੇਂ ਫੇਰ ਮਿਲਣ ਲੱਗੇ। ਹਰਜੀਤ ਕੌਰ ਦਾ ਕਹਿਣਾ ਹੈ ਕਿ 1 ਤਰੀਕ ਨੂੰ 7-30 ਵਜੇ ਰਾਤ ਨੂੰ ਉਸ ਦਾ ਪਤੀ ਉਸ ਦੇ ਪੁੱਤਰ ਨੂੰ ਮੋਟਰਸਾਈਕਲ ਤੇ ਬਿਠਾ ਕੇ ਘੁਮਾਉਣ ਲਈ ਚਲਾ ਗਿਆ। ਜੋ ਵਾਪਸ ਨਹੀਂ ਆਇਆ। ਉਹ ਲੱਭਦੇ ਰਹੇ ਅਤੇ ਰਾਤ ਇੱਕ ਵਜੇ ਕਟਾਣੀ ਪੁਲਿਸ ਚੌਕੀ ਵਿਚ ਦਰਖਾਸਤ ਦੇ ਦਿੱਤੀ।

ਜਿਸ ਤੋਂ ਬਾਅਦ 11 ਤਰੀਕ ਨੂੰ ਪੁਲਿਸ ਨੇ ਗੁਰਵਿੰਦਰ ਕੌਰ ਦੇ ਰਾਹੀਂ ਭੁਪਿੰਦਰ ਸਿੰਘ ਨੂੰ ਦਿੱਲੀ ਤੋਂ ਕਾਬੂ ਕੀਤਾ ਹੈ। ਭੁਪਿੰਦਰ ਸਿੰਘ ਕਹਿ ਰਿਹਾ ਹੈ ਕਿ ਉਸ ਨੇ ਆਪਣੇ ਪੁੱਤਰ ਨੂੰ ਨਹਿਰ ਵਿੱਚ ਸੁੱਟ ਦਿੱਤਾ ਹੈ ਪਰ ਹਰਜੀਤ ਕੌਰ ਨੂੰ ਇਸ ਤੇ ਯਕੀਨ ਨਹੀਂ ਹੋ ਰਿਹਾ। ਹਰਜੀਤ ਕੌਰ ਦਾ ਮੰਨਣਾ ਹੈ ਕਿ ਉਸ ਦਾ ਪਤੀ ਆਪਣੇ ਪੁੱਤਰ ਨੂੰ ਬਹੁਤ ਪਿਆਰ ਕਰਦਾ ਸੀ। ਇਸ ਲਈ ਉਹ ਅਜਿਹਾ ਨਹੀਂ ਕਰ ਸਕਦਾ ਉਨ੍ਹਾਂ ਨੂੰ ਜਾਪਦਾ ਹੈ ਕਿ ਭੁਪਿੰਦਰ ਸਿੰਘ ਨੇ ਗੁਰਵਿੰਦਰ ਕੌਰ ਨਾਲ ਮਿਲ ਕੇ ਗੁਰਕੀਰਤ ਸਿੰਘ ਗੈਰੀ ਨੂੰ ਕਿਧਰੇ ਛੁਪਾ ਕੇ ਰੱਖਿਆ ਹੋਇਆ ਹੈ।

ਹਰਜੀਤ ਕੌਰ ਦਾ ਤਰਕ ਹੈ ਕਿ ਜੇਕਰ ਭੁਪਿੰਦਰ ਸਿੰਘ ਨੇ ਉਨ੍ਹਾਂ ਦੇ ਆਪਣੇ ਪੁੱਤਰ ਦੀ ਜਾਨ ਲੈ ਲਈ ਹੈ ਤਾਂ ਉਸ ਦੀ ਮਿ੍ਤਕ ਦੇਹ ਵੀ ਬਰਾਮਦ ਹੋਣੀ ਚਾਹੀਦੀ ਹੈ। ਹਰਜੀਤ ਕੌਰ ਦੀ ਭੈਣ ਦਾ ਵੀ ਇਹੀ ਮੰਨਣਾ ਹੈ ਕਿ ਭੁਪਿੰਦਰ ਸਿੰਘ ਨੇ ਗੁਰਕੀਰਤ ਸਿੰਘ ਗੈਰੀ ਨੂੰ ਨਹਿਰ ਵਿੱਚ ਨਹੀਂ ਸੁੱਟਿਆ ਬਲਕਿ ਗੁਰਵਿੰਦਰ ਕੌਰ ਨਾਲ ਮਿਲ ਕੇ ਉਸ ਨੂੰ ਕਿਧਰੇ ਪਾਸੇ ਰੱਖਿਆ ਹੋਇਆ ਹੈ। ਉਨ੍ਹਾਂ ਦੀ ਮੰਗ ਹੈ ਕਿ ਇਸ ਬਾਰੇ ਗੁਰਵਿੰਦਰ ਕੌਰ ਤੋਂ ਪੁੱਛ ਗਿੱਛ ਕੀਤੀ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਕ ਤਰੀਕ ਨੂੰਹ ਹਰਜੀਤ ਕੌਰ ਨੇ ਥਾਣੇ ਦਰਖਾਸਤ ਦਿੱਤੀ ਸੀ

ਕਿ ਉਸ ਦਾ ਪਤੀ ਉਨ੍ਹਾਂ ਦੇ ਬੱਚੇ ਨੂੰ ਘਰੋਂ ਘੁੰਮਾਉਣ ਦੇ ਬਹਾਨੇ ਲੈ ਗਿਆ ਹੈ। ਜੋ ਵਾਪਸ ਨਹੀਂ ਆਇਆ। ਪੁਲਿਸ ਨੇ 2-3 ਦਿਨਾਂ ਬਾਅਦ ਮਾਮਲਾ ਦਰਜ ਕਰ ਲਿਆ ਸੀ। ਹਰਜੀਤ ਕੌਰ ਦਾ ਪਤੀ ਫੜਿਆ ਜਾ ਚੁੱਕਾ ਹੈ ਜਿਸ ਨੇ ਜਾਂਚ ਦੌਰਾਨ ਮੰਨਿਆ ਹੈ ਕਿ ਉਸ ਨੇ ਉਸੇ ਸਮੇਂ ਆਪਣੇ ਪੁੱਤਰ ਨੂੰ ਗੁੜਥਲੀ ਨਹਿਰ ਦੇ ਪੁਲ ਤੋਂ ਨਹਿਰ ਵਿੱਚ ਸੁੱਟ ਦਿੱਤਾ ਸੀ। ਉਨ੍ਹਾਂ ਨੇ 302 ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਤੀ ਪਤਨੀ ਵਿਚਕਾਰ ਅਣਬਣ ਚੱਲ ਰਹੀ ਸੀ। ਉਨ੍ਹਾਂ ਵੱਲੋਂ ਬੱਚੇ ਦੀ ਮਿ੍ਤਕ ਦੇਹ ਦੀ ਭਾਲ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *