ਪਿਓ ਨੇ 3 ਸਾਲਾ ਬੱਚੀ ਸੁੱਟੀ ਨਹਿਰ ਚ, ਮਾਸੀ ਘਰ ਛੱਡਣ ਲੈ ਗਿਆ ਸੀ ਬਹਾਨੇ ਨਾਲ

ਤਰਨਤਾਰਨ ਦੇ ਥਾਣਾ ਕੱਚਾ ਪੱਕਾ ਵਿਚ ਜੱਜ ਸਿੰਘ ਨਾਮ ਦੇ ਵਿਅਕਤੀ ਤੇ ਆਪਣੀ ਹੀ ਗੋਦ ਲਈ 3 ਸਾਲਾ ਧੀ ਹਰਗੁਣ ਨੂੰ ਨਹਿਰ ਵਿੱਚ ਸੁੱ ਟ ਕੇ ਉਸ ਦੀ ਜਾਨ ਲੈਣ ਦੇ ਚੱਕਰ ਵਿਚ 302 ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਭਾਈ ਲੱਧੂ ਸੂਏ ਵਿੱਚੋਂ ਬੱਚੀ ਦੀ ਮ੍ਰਿਤਕ ਦੇਹ ਬਰਾਮਦ ਹੋਈ ਸੀ। ਜਿਸ ਦੀ ਫੋਟੋ ਘਰਿਆਲਾ ਪੁਲਿਸ ਚੌਕੀ ਵੱਲੋਂ ਸੋਸ਼ਲ ਮੀਡੀਆ ਤੇ ਗਰੁੱਪਾਂ ਵਿੱਚ ਪਾਈ ਗਈ ਸੀ। ਜਿਸ ਦਾ ਉਦੇਸ਼ ਬੱਚੀ ਦੀ ਸ਼ਨਾਖਤ ਕਰਵਾਉਣਾ ਸੀ।

ਥਾਣਾ ਕੱਚਾ ਪੱਕਾ ਦੇ ਇਕ ਪਿੰਡ ਵਿਚ ਸੁਖਦੇਵ ਸਿੰਘ ਨਾਮ ਦੇ ਵਿਅਕਤੀ ਕੋਲ ਜੱਜ ਸਿੰਘ ਨਾਮ ਦਾ ਵਿਅਕਤੀ ਅਤੇ ਉਸ ਦੀ ਪਤਨੀ ਰਣਜੀਤ ਕੌਰ ਨੌਕਰੀ ਕਰਦੇ ਸਨ। ਰਣਜੀਤ ਕੌਰ ਦੀ ਸਿਹਤ ਠੀਕ ਨਾ ਹੋਣ ਕਾਰਨ ਜੱਜ ਸਿੰਘ ਨੂੰ ਮਜ਼ਦੂਰੀ ਕਰਨ ਦੇ ਨਾਲ ਨਾਲ ਘਰ ਦਾ ਕੰਮ ਵੀ ਕਰਨਾ ਪੈਂਦਾ ਸੀ। ਇਨ੍ਹਾਂ ਨੇ ਇਕ ਲੜਕੀ ਗੋਦ ਲਈ ਹੋਈ ਸੀ। ਜੱਜ ਸਿੰਘ ਅਤੇ ਰਣਜੀਤ ਕੌਰ ਫ਼ਾਜ਼ਿਲਕਾ ਦੇ ਕਿਸੇ ਪਿੰਡ ਦੇ ਰਹਿਣ ਵਾਲੇ ਹਨ ਪਰ ਉਹ 20-25 ਦਿਨਾਂ

ਤੋਂ ਸੁਖਦੇਵ ਸਿੰਘ ਕੋਲ ਨੌਕਰੀ ਕਰ ਰਹੇ ਸੀ। ਰਣਜੀਤ ਕੌਰ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਬੱਚੀ ਦੀ ਸੰਭਾਲ ਨਹੀਂ ਸੀ ਕਰ ਸਕਦੀ। ਜਿਸ ਕਰਕੇ ਉਸ ਨੇ ਆਪਣੇ ਪਤੀ ਜੱਜ ਸਿੰਘ ਨੂੰ ਕਿਹਾ ਕਿ ਉਹ ਬੱਚੀ ਹਰਗੁਣ ਨੂੰ ਰਣਜੀਤ ਕੌਰ ਦੀ ਭੈਣ ਦੇ ਪਿੰਡ ਫੱਤਾ ਖੋਜੇ ਛੱਡ ਆਵੇ। ਜੱਜ ਸਿੰਘ ਬੱਚੀ ਨੂੰ ਲੈ ਕੇ ਚਲਾ ਗਿਆ ਅਤੇ ਰਸਤੇ ਵਿੱਚ ਬੱਚੀ ਨੂੰ ਨਹਿਰ ਵਿੱਚ ਸੁੱਟ ਕੇ ਵਾਪਸ ਆ ਗਿਆ। ਜਦੋਂ ਘਰਿਆਲਾ ਪੁਲਿਸ ਨੇ ਗਰੁੱਪ ਵਿਚ ਮ੍ਰਿਤਕ ਬੱਚੀ ਦੀ ਤਸਵੀਰ ਪਾਈ

ਤਾਂ ਇਹ ਤਸਵੀਰ ਸੁਖਦੇਵ ਸਿੰਘ ਕੋਲ ਵੀ ਪਹੁੰਚ ਗਈ। ਉਸ ਨੇ ਪਛਾਣ ਲਈ ਕੀ ਇਹ ਤਸਵੀਰ ਤਾਂ ਜੱਜ ਸਿੰਘ ਦੀ ਗੋਦ ਲਈ ਧੀ ਹਰਗੁਣ ਦੀ ਹੈ। ਜਿਸ ਨੂੰ ਜੱਜ ਸਿੰਘ ਆਪਣੀ ਸਾਲੀ ਦੇ ਪਿੰਡ ਛੱਡਣ ਗਿਆ ਸੀ। ਇਸ ਤੋਂ ਬਾਅਦ ਗੱਲ ਪੁਲਿਸ ਤੱਕ ਪਹੁੰਚ ਗਈ ਅਤੇ ਪੁਲਿਸ ਨੇ ਜੱਜ ਸਿੰਘ ਨੂੰ ਕਾਬੂ ਕਰ ਕੇ 302 ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਬੱਚੀ ਦੀ ਮਿ੍ਤਕ ਦੇਹ ਨੂੰ ਸਿਵਲ ਹਸਪਤਾਲ ਦੀ ਮੋ ਰ ਚ ਰੀ ਵਿਚ ਰਖਵਾ ਦਿੱਤਾ ਹੈ ਅਤੇ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.