ਕਨੇਡਾ ਚ ਪੜ੍ਹਾਈ ਕਰਨ ਵਾਲਿਆਂ ਲਈ ਖਬਰ, ਗੁਰੂਘਰ ਬਣਨਗੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਲਈ ਸਹਾਰਾ

ਗੁਰੂ ਨਾਨਕ ਦੇਵ ਜੀ ਦੁਆਰਾ ਸਾਧੂਆਂ ਨੂੰ ਲੰਗਰ ਛਕਾਏ ਜਾਣ ਨਾਲ ਸ਼ੁਰੂ ਹੋਈ ਇਹ ਪ੍ਰਥਾ ਅੱਜ ਵੀ ਸਿੱਖ ਧਰਮ ਵਿੱਚ ਉਸੇ ਤਰਾਂ ਹੀ ਚਾਲੂ ਹੈ। ਅੱਜ ਵੀ ਹਰ ਲੋੜਵੰਦ ਨੂੰ ਗੁਰੂਘਰ ਵਿਚ ਲੰਗਰ ਮਿਲਦਾ ਹੈ ਅਤੇ ਰਾਤ ਬਿਤਾਉਣ ਲਈ ਸਰਾਂ ਵਿਚ ਜਗ੍ਹਾ ਵੀ ਮਿਲ ਜਾਂਦੀ ਹੈ। ਕੈਨੇਡਾ ਦੇ ਓਂਟਾਰੀਓ ਤੋਂ ਖਬਰ ਮਿਲੀ ਹੈ, ਇਸੇ ਪ੍ਰੰਪਰਾ ਅਧੀਨ ਇੱਥੋਂ ਦੀ ਸਿੱਖ ਸੰਗਤ ਨੇ ਹੋਰ ਵੀ ਵੱਡਾ ਉਪਰਾਲਾ ਕੀਤਾ ਹੈ। ਇੱਥੇ ਗੁਰੂ ਘਰ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੰਗਰ ਛਕਾਏ ਜਾਣ

ਦੇ ਨਾਲ ਨਾਲ ਕਿਰਾਏ ਤੇ ਕਮਰੇ ਦੇਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਅਸੀਂ ਜਾਣਦੇ ਹਾਂ ਕਿ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਮੁੰਡੇ ਕੁੜੀਆਂ ਸਟੱਡੀ ਵੀਜ਼ੇ ਤੇ ਕੈਨੇਡਾ ਵਿੱਚ ਪੜ੍ਹਾਈ ਕਰਨ ਜਾਂਦੇ ਹਨ। ਜ਼ਿਆਦਾ ਫੀਸਾਂ ਅਤੇ ਮਹਿੰਗਾਈ ਦੇ ਕਾਰਨ ਇਨ੍ਹਾਂ ਵਿਦਿਆਰਥੀਆਂ ਲਈ ਰਹਿਣ ਵਾਸਤੇ ਕਮਰੇ ਦਾ ਪ੍ਰਬੰਧ ਕਰਨਾ ਵੀ ਸੌਖਾ ਨਹੀਂ। ਓਂਟਾਰੀਓ ਦੇ ਸਰਵਰੀ ਸ਼ਹਿਰ ਵਿੱਚ ਰੀਜੈਂਟ ਸਟ੍ਰੀਟ ਤੇ ਬਣਾਏ ਗਏ ਨਵੇਂ ਗੁਰਦੁਆਰਾ ਸਾਹਿਬ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ

ਇਹ ਸਹੂਲਤ ਦਿੱਤੀ ਜਾ ਰਹੀ ਹੈ। ਇੱਥੇ ਇਨ੍ਹਾਂ ਵਿਦਿਆਰਥੀਆਂ ਨੂੰ ਰਹਿਣ ਲਈ ਕਿਰਾਏ ਤੇ ਕਮਰੇ ਅਤੇ ਮੁਫ਼ਤ ਵਿੱਚ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਿੱਖ ਭਾਈਚਾਰੇ ਦੇ ਵਿਦਿਆਰਥੀਆਂ ਲਈ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਜਿਹੜੀ ਸੰਗਤ ਗੁਰਦੁਆਰਾ ਸਾਹਿਬ ਆਉਂਦੀ ਹੈ ਉਸ ਨੂੰ 7-30 ਵਜੇ ਤੋਂ ਬਾਅਦ ਲੰਗਰ ਛਕਾਇਆ ਜਾਂਦਾ ਹੈ।

Leave a Reply

Your email address will not be published.