ਚਿੱਟੇ ਨੇ ਖਾ ਲਿਆ ਮਾਂ ਦਾ ਇੱਕ ਹੋਰ ਲਾਡਲਾ ਪੁੱਤ, ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ

ਨਵੀਂ ਸਰਕਾਰ ਨੂੰ ਹੋਂਦ ਵਿੱਚ ਆਏ 6 ਮਹੀਨੇ ਹੋ ਚੁੱਕੇ ਹਨ। ਇਸ ਪਾਰਟੀ ਨੇ ਜਨਤਾ ਨੂੰ ਭਰੋਸਾ ਦਿੱਤਾ ਸੀ ਕਿ ਸਰਕਾਰ ਬਣਦੇ ਸਾਰ ਹੀ ਅਮਲ ਪਦਾਰਥ ਦੇ ਸੁਦਾਗਰਾਂ ਦੀਆਂ ਗਤੀਵਿਧੀਆਂ ਤੇ ਰੋਕ ਲਗਾਈ ਜਾਵੇਗੀ ਕਿਉਂਕਿ ਅ ਮ ਲ ਪਦਾਰਥਾਂ ਦੀ ਵਰਤੋਂ ਕਾਰਨ ਕਿੰਨੀਆਂ ਹੀ ਕੀਮਤੀ ਜਾਨਾਂ ਅਜਾਈਂ ਜਾ ਚੁੱਕੀਆਂ ਹਨ। 7-8 ਸਾਲ ਤੋਂ ਪੰਜਾਬ ਦੀ ਜਨਤਾ ਸਰਕਾਰ ਤੋਂ ਮੰਗ ਕਰ ਰਹੀ ਹੈ ਕਿ ਸੂਬੇ ਵਿੱਚ ਅਮਨ ਪਦਾਰਥ ਦੀ ਵਿਕਰੀ ਤੇ ਰੋਕ ਲਗਾਈ ਜਾਵੇ। ਨਹੀਂ ਤਾਂ ਪੰਜਾਬ ਦੀ ਜਵਾਨੀ ਖ਼ਤਮ ਹੋ ਜਾਵੇਗੀ

ਪਰ ਦੂਜੇ ਪਾਸੇ ਸਰਕਾਰਾਂ ਹੁਣ ਤਕ ਵਾਅਦੇ ਹੀ ਕਰਦੀਆਂ ਰਹੀਆਂ ਪਰ ਅਮਲੀ ਤੌਰ ਤੇ ਇਨ੍ਹਾਂ ਵਾਅਦਿਆਂ ਤੇ ਪੂਰੀਆਂ ਨਹੀਂ ਉਤਰੀਆਂ। ਜਨਤਾ ਜਾਵੇ ਤਾਂ ਕਿੱਥੇ ਜਾਵੇ? ਤਰਨਤਾਰਨ ਦੇ ਹਲਕਾ ਪੱਟੀ ਦੇ 27 ਸਾਲ ਦੇ ਇਕ ਨੌਜਵਾਨ ਸਲਵਿੰਦਰ ਸਿੰਘ ਦੀ ਅਮਲ ਪਦਾਰਥ ਦੀ ਵਰਤੋਂ ਕਰਨ ਨਾਲ ਜਾਨ ਚਲੀ ਗਈ ਹੈ। ਇਹ ਨੌਜਵਾਨ ਅਜੇ ਕੁਆਰਾ ਸੀ ਅਤੇ ਖੇਤੀਬਾੜੀ ਦਾ ਕੰਮ ਕਰਦਾ ਸੀ। ਉਸ ਨੇ ਆਪਣੇ ਘਰ ਅੰਦਰ ਹੀ ਅਮਲ ਪਦਾਰਥ ਦੀ ਖੁਰਾਕ ਲਈ ਅਤੇ ਇੱਥੇ ਹੀ ਭਾਣਾ ਵਾਪਰ ਗਿਆ।

ਉਹ 8-10 ਸਾਲ ਤੋਂ ਅਮਲ ਪਦਾਰਥ ਦੀ ਵਰਤੋਂ ਕਰ ਰਿਹਾ ਸੀ। ਇਹ ਸਾਮਾਨ ਉਸ ਨੇ ਆਪਣੇ ਪਿੰਡ ਵਿੱਚੋਂ ਹੀ ਖਰੀਦਿਆ ਸੀ। ਮ੍ਰਿਤਕ ਸਲਵਿੰਦਰ ਸਿੰਘ ਦਾ ਪਰਿਵਾਰ ਦਾਅਵਾ ਕਰ ਰਿਹਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚੋਂ ਹੀ ਸਾਮਾਨ ਆਸਾਨੀ ਨਾਲ ਮਿਲ ਜਾਂਦਾ ਹੈ। ਪਰਿਵਾਰ ਨੂੰ ਸਰਕਾਰ ਨਾਲ ਸ਼ਿਕਵਾ ਹੈ ਕਿ ਅਮਲ ਦੇ ਸੌਦਾਗਰਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਆਖਰ ਕਦੋਂ ਤੱਕ ਪੰਜਾਬ ਦੀ ਜਵਾਨੀ ਅਮਲ ਪਦਾਰਥ ਦੀ ਭੇਟ ਚੜ੍ਹਦੀ ਰਹੇਗੀ।

ਉਨ੍ਹਾਂ ਦੀ ਮੰਗ ਹੈ ਕਿ ਅਮਲ ਪਦਾਰਥਾਂ ਦੀ ਵਿਕਰੀ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ। ਪੰਜਾਬ ਵਾਸੀਆਂ ਨੇ ਬਹੁਤ ਉਮੀਦਾਂ ਨਾਲ ਵੋਟਾਂ ਪਾ ਕੇ ਇਸ ਪਾਰਟੀ ਨੂੰ ਇਤਿਹਾਸਕ ਜਿੱਤ ਦਿਵਾਈ ਹੈ। ਸੂਬੇ ਦੀ ਜਨਤਾ ਵੀ ਚਾਹੁੰਦੀ ਹੈ ਕਿ ਸਰਕਾਰ ਉਨ੍ਹਾਂ ਦੀਆਂ ਉਮੀਦਾਂ ਤੇ ਖਰੀ ਉਤਰੇ। ਅਮਲ ਦੇ ਸੌਦਾਗਰਾਂ ਨਾਲ ਕਿਸੇ ਕਿਸਮ ਦੀ ਢਿੱਲ ਨਾ ਵਰਤੀ ਜਾਵੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.