ਦਫਤਰ ਬੰਦ ਕਰਕੇ ਗੱਡੀ ਨੂੰ ਲਗਵਾ ਰਿਹਾ ਸੀ ਪੈਂਚਰ, ਮੋਟਰਸਾਈਕਲ ਤੇ ਮੁੰਡੇ ਕਰ ਗਏ ਵੱਡਾ ਕਾਂਡ

ਪੰਜਾਬ ਵਿੱਚ ਹਰ ਰੋਜ਼ ਨਕਦੀ ਝਪਟਣ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਘਟਨਾਵਾਂ ਵਿੱਚ ਇਕ ਹੋਰ ਘਟਨਾ ਜੁੜ ਗਈ ਜਦੋਂ ਪਤਾ ਲੱਗਾ ਕਿ ਜਲੰਧਰ ਦੇ ਇਕ ਪੈਟਰੋਲ ਪੰਪ ਤੇ ਖੜ੍ਹੀ ਇਕ ਕਾਰ ਵਿਚੋਂ ਨਾਮਲੂਮ ਵਿਅਕਤੀ ਲਗਭਗ 8-9 ਲੱਖ ਰਪਏ ਚੁੱਕ ਕੇ ਰ ਫੂ ਚੱ ਕ ਰ ਹੋ ਗਏ। ਇਹ ਕਾਰ ਸ਼ਾਮ ਕਪੂਰ ਦੀ ਦੱਸੀ ਜਾਂਦੀ ਹੈ। ਪੁਲਿਸ ਮਾਮਲੇ ਨੂੰ ਟਰੇਸ ਕਰਨ ਵਿਚ ਲੱਗੀ ਹੋਈ ਹੈ। ਪੈਟਰੋਲ ਪੰਪ ਤੇ ਇਕ ਵਿਅਕਤੀ ਨੇ ਦੱਸਿਆ ਹੈ ਕਿ ਉਹ ਆਪਣੇ ਕੰਮ ਵਿਚ ਮਗਨ ਸਨ।

ਉਨ੍ਹਾਂ ਨੂੰ ਕੁਝ ਬੰਦੇ ਭੱਜੇ ਜਾਂਦੇ ਦਿਖਾਈ ਦਿੱਤੇ ਅਤੇ ਕੁਝ ਵਿਅਕਤੀ ਉਨ੍ਹਾਂ ਦੇ ਪਿੱਛੇ ਭੱਜ ਰਹੇ ਸਨ। ਉਹ ਇੱਥੇ ਹੀ ਖੜ੍ਹ ਕੇ ਦੇਖਦੇ ਰਹੇ ਕਿਉਂਕਿ ਉਹ ਇੱਥੋਂ ਛੱਡ ਕੇ ਨਹੀਂ ਜਾ ਸਕਦੇ। ਉਨ੍ਹਾਂ ਨੂੰ ਬਾਅਦ ਵਿਚ ਪਤਾ ਲੱਗਾ ਕਿ ਮਾਮਲਾ ਕੀ ਸੀ? ਇਸ ਵਿਅਕਤੀ ਦਾ ਕਹਿਣਾ ਹੈ ਕਿ 15-20 ਮਿੰਟ ਬਾਅਦ ਪੁਲਿਸ ਆ ਗਈ। ਰਾਜਨ ਗੁਪਤਾ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਸ਼ਾਮ ਕਪੂਰ ਆਪਣਾ ਦਫ਼ਤਰ ਬੰਦ ਕਰਨ ਤੋਂ ਬਾਅਦ ਸ਼ਾਮ 7 ਵਜੇ ਇੱਥੇ ਪੈਟਰੋਲ ਪੰਪ ਤੇ ਆਪਣੀ ਗੱਡੀ ਨੂੰ ਪੈਂਚਰ ਲਗਵਾ ਰਹੇ ਸੀ।

ਉਹ ਗੱਡੀ ਦੀ ਅਗਲੀ ਸੀਟ ਤੇ ਬੈਠੇ ਸੀ ਅਤੇ ਕੋਲ ਹੀ ਉਨ੍ਹਾਂ ਦਾ ਬੈਗ ਪਿਆ ਸੀ। ਬੈਗ ਵਿੱਚ ਲਗਭਗ 8-9 ਲੱਖ ਰੁਪਏ ਸਨ। ਨਕਦੀ ਦੀ ਸਹੀ ਗਿਣਤੀ ਤਾਂ ਦਿਨ ਭਰ ਦਾ ਹਿਸਾਬ ਕਰਨ ਤੋਂ ਬਾਅਦ ਹੀ ਪਤਾ ਲੱਗ ਸਕਦੀ ਹੈ। ਰਾਜਨ ਗੁਪਤਾ ਦੇ ਦੱਸਣ ਮੁਤਾਬਕ ਕੋਈ ਵਿਅਕਤੀ ਸ਼ਾਮ ਕਪੂਰ ਦੇ ਕੋਲ ਤੋਂ ਹੀ ਉਨ੍ਹਾਂ ਦਾ ਬੈਗ ਚੁੱਕ ਕੇ ਦੌੜ ਗਏ। ਇਹ ਵਿਅਕਤੀ ਬਾਈਕ ਉੱਤੇ ਭੱਜੇ ਜਾਂਦੇ ਦੇਖੇ ਗਏ ਹਨ। ਇਹ ਮਾਮਲਾ ਤੁਰੰਤ ਹਲਕਾ ਵਿਧਾਇਕ ਦੇ ਧਿਆਨ ਵਿੱਚ ਲਿਆਂਦਾ ਗਿਆ।

ਉਨ੍ਹਾਂ ਨੇ ਉਸੇ ਸਮੇਂ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇਹ ਮਾਮਲਾ ਟ੍ਰੇਸ ਕਰਨ ਲਈ ਕਿਹਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਅਜੇ ਕੁਝ ਵੀ ਦੱਸਣ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਦਾ ਸਿਰਫ਼ ਇੰਨਾ ਹੀ ਕਹਿਣਾ ਸੀ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਅਜੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.