ਪਿੱਛਾ ਕਰਦੇ ਗੱਡੀ ਵਾਲੇ ਨੇ ਉਡਾਕੇ ਮਾਰਿਆ ਮੁੰਡਾ, ਕੌਣ ਕਰ ਰਹੀ ਸੀ ਮੁੰਡੇ ਨੂੰ ਵਾਰ ਵਾਰ ਫੋਨ

ਥਾਣਾ ਸਦਰ ਫਿਰੋਜ਼ਪੁਰ ਦੇ ਅਧੀਨ ਪੈਂਦੇ ਇਲਾਕੇ ਵਿਚ ਚਿੱਟੇ ਰੰਗ ਦੀ ਮਹਿੰਦਰਾ ਪਿਕਅੱਪ ਗੱਡੀ ਦੇ ਚਾਲਕ ਰੋਸ਼ਨ ਉੱਤੇ ਸੋਨੂੰ ਨਾਮ ਦੇ ਮੋਟਰਸਾਈਕਲ ਸਵਾਰ ਦੀ ਜਾਨ ਲੈਣ ਦੇ ਦੋਸ਼ ਲੱਗ ਰਹੇ ਹਨ। ਮ੍ਰਿਤਕ ਦੇ ਪਰਿਵਾਰ ਵਾਲੇ ਕਾਰਵਾਈ ਦੀ ਮੰਗ ਕਰ ਰਹੇ ਹਨ। ਇਸ ਮਾਮਲੇ ਵਿਚ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਮਹਿੰਦਰਾ ਪਿਕਅੱਪ ਗੱਡੀ ਦੁਆਰਾ ਮੋਟਰਸਾਈਕਲ ਸਵਾਰ ਦਾ ਪਿੱਛਾ ਕੀਤਾ ਜਾ ਰਿਹਾ ਸੀ।

ਪਹਿਲਾਂ ਗੱਡੀ ਚਾਲਕ ਉਨ੍ਹਾਂ ਨਾਲ ਗੱਡੀ ਟਕਰਾਉਣ ਲੱਗਾ ਸੀ। ਜਦੋਂ ਪਿਕਅੱਪ ਵਾਲੇ ਨੇ ਸੋਨੂੰ ਨੂੰ ਝੋਨੇ ਦੇ ਖੇਤ ਵਿੱਚ ਸੁੱ ਟ ਦਿੱਤਾ ਤਾਂ ਉਨ੍ਹਾਂ ਨੇ ਗੱਡੀ ਵਾਲੇ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਗੱਡੀ ਵਾਲਾ ਕਹਿਣ ਲੱਗਾ ਕਿ ਇਹ ਕੰਮ ਉਸ ਨੇ ਨਹੀਂ ਕੀਤਾ। ਗੱਡੀ ਵਾਲੇ ਨੇ ਇਹ ਵੀ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਗੱਡੀ ਟਕਰਾ ਦੇਵੇਗਾ। ਇਸ ਤੋਂ ਬਾਅਦ ਗੱਡੀ ਵਾਲਾ ਗੱਡੀ ਸਮੇਤ ਦੌੜ ਗਿਆ। ਉਨ੍ਹਾਂ ਨੇ ਮੋਟਰਸਾਈਕਲ ਚਾਲਕ ਸੋਨੂੰ ਨੂੰ ਚੁੱਕਿਆ ਅਤੇ ਪਾਣੀ ਪਿਲਾਇਆ। ਇਸ ਵਿਅਕਤੀ ਨੇ ਦੱਸਿਆ ਹੈ

ਕਿ ਸੋਨੂੰ ਦੇ ਮੋਬਾਈਲ ਤੇ ਵਾਰ ਵਾਰ ਔਰਤ ਦਾ ਫੋਨ ਆ ਰਿਹਾ ਸੀ। ਉਨ੍ਹਾਂ ਨੇ ਇਸ ਔਰਤ ਨੂੰ ਫੋਨ ਤੇ ਸਾਰੀ ਕਹਾਣੀ ਦੱਸ ਦਿੱਤੀ, ਜਿਸ ਤੋਂ ਬਾਅਦ ਇਹ ਔਰਤ ਘਟਨਾ ਸਥਾਨ ਤੇ ਪਹੁੰਚ ਗਈ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਰਾਤ ਦੇ 9-45 ਵਜੇ ਫੋਨ ਆਇਆ ਕਿ ਇਕ ਵਿਅਕਤੀ ਦੀ ਜਾਨ ਲੈ ਲਈ ਗਈ ਹੈ। ਜਿਸ ਕਰਕੇ ਉਨ੍ਹਾਂ ਨੇ ਤੁਰੰਤ ਐੱਸ.ਐੱਚ.ਓ ਨੂੰ ਫੋਨ ਕੀਤਾ। ਥਾਣਾ ਮੁਖੀ ਅਤੇ ਉਹ ਆਪ ਘਟਨਾ ਸਥਾਨ ਤੇ ਪਹੁੰਚੇ। ਇਸ ਵਿਅਕਤੀ ਦੇ ਦੱਸਣ ਮੁਤਾਬਕ ਪਤਾ ਲੱਗਾ ਹੈ

ਕਿ ਔਰਤ ਨਾਲ ਮ੍ਰਿਤਕ ਦੇ ਕੋਈ ਸੰਬੰਧ ਸਨ। ਲੱਗਦਾ ਹੈ ਇਸੇ ਕਾਰਨ ਇਸ ਔਰਤ ਦੇ ਪਤੀ ਨੇ ਮੋਟਰਸਾਈਕਲ ਚਾਲਕ ਨਾਲ ਗੱਡੀ ਟਕਰਾਅ ਦਿੱਤੀ। ਪੁਲਿਸ ਨੇ ਰਾਤ ਦੀ ਕੋਈ ਕਾਰਵਾਈ ਨਹੀਂ ਕੀਤੀ। ਸੀ.ਸੀ.ਟੀ.ਵੀ ਵਿੱਚ ਮਹਿੰਦਰਾ ਗੱਡੀ ਮੋਟਰਸਾਈਕਲ ਦਾ ਪਿੱਛਾ ਕਰਦੀ ਦਿਖਾਈ ਦਿੰਦੀ ਹੈ। ਘਟਨਾ ਤੋਂ 2 ਮਿੰਟ ਬਾਅਦ ਗੱਡੀ ਵਾਪਸ ਜਾਂਦੀ ਵੀ ਦਿਖਾਈ ਦਿੰਦੀ ਹੈ। ਇਸ ਵਿਅਕਤੀ ਨੇ ਦੱਸਿਆ ਹੈ ਕਿ ਪੁਲਿਸ ਨੇ ਔਰਤ ਨੂੰ ਥਾਣੇ ਬਿਠਾਇਆ ਹੋਇਆ ਹੈ। ਪੁਲਿਸ ਕਹਿ ਰਹੀ ਹੈ ਕਿ ਜਾਂਚ ਕਰ ਰਹੇ ਹਾਂ

ਅਤੇ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦੇ ਛੋਟੇ ਭਰਾ ਰਾਜੂ ਦੇ ਦੱਸਣ ਮੁਤਾਬਕ ਸੋਨੂੰ ਨੂੰ ਝੋਨੇ ਦੇ ਖੇਤ ਵਿਚੋਂ ਬਾਹਰ ਕੱਢ ਕੇ ਰੱਖਿਆ ਹੋਇਆ ਸੀ। ਉਹ ਉਸ ਨੂੰ ਬੇ ਹੋ ਸ਼ੀ ਦੀ ਹਾਲਤ ਵਿੱਚ ਸਿਵਲ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਰ ਉਹ ਇੱਕ ਹੋਰ ਹਸਪਤਾਲ ਗਏ। ਉੱਥੇ ਵੀ ਡਾਕਟਰਾਂ ਨੇ ਸੋਨੂੰ ਨੂੰ ਮ੍ਰਿਤਕ ਐਲਾਨ ਦਿੱਤਾ। ਰਾਜੂ ਦਾ ਕਹਿਣਾ ਹੈ ਕਿ ਲੱਗਦਾ ਹੈ ਸੋਨੂੰ ਨੂੰ ਕਿਸੇ ਨੇ ਕੋਈ ਗ ਲ ਤ ਦਵਾਈ ਦਿੱਤੀ ਹੈ ਜਾਂ ਉਸ ਦੇ ਸੱ ਟ ਲਗਾਈ ਹੈ।

ਰਾਜੂ ਦੇ ਦੱਸਣ ਮੁਤਾਬਕ ਔਰਤ ਦਾ ਕਹਿਣਾ ਹੈ ਕਿ ਉਸ ਦੇ ਦਿਓਰ ਨੇ ਉਸ ਨੂੰ ਫੋਨ ਤੇ ਦੱਸਿਆ ਕਿ ਜਿਹੜਾ ਵਿਅਕਤੀ ਉਸ ਨੂੰ ਛੱਡ ਕੇ ਗਿਆ ਸੀ, ਉਸ ਨਾਲ ਹਾਦਸਾ ਹੋ ਗਿਆ ਹੈ। ਅਜੇ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਨੇ ਔਰਤ ਨੂੰ ਬਿਠਾਇਆ ਹੋਇਆ ਹੈ ਪਰ ਔਰਤ ਦਾ ਪਤੀ ਨਹੀਂ ਫੜਿਆ। ਮ੍ਰਿਤਕ ਸੋਨੂੰ ਦੇ ਪੁੱਤਰ ਸੰਦੀਪ ਦੇ ਦੱਸਣ ਮੁਤਾਬਕ ਉਸ ਦੇ ਪਿਤਾ ਦੀ ਉਮਰ 45 ਸਾਲ ਸੀ। ਉਸ ਦੇ ਪਿਤਾ ਦੀ ਜਾਨ ਲਈ ਗਈ ਹੈ। ਇਹ ਔਰਤ ਉਸ ਦੇ ਪਿਤਾ ਦੀ ਭੈਣ ਬਣੀ ਹੋਈ ਸੀ। ਫੋਨ ਕਰਦੀ ਰਹਿੰਦੀ ਸੀ

ਅਤੇ ਘਰ ਵੀ ਆਈ ਸੀ। ਸੰਦੀਪ ਦਾ ਕਹਿਣਾ ਹੈ ਕਿ ਔਰਤ ਨੇ ਦੱਸਿਆ ਹੈ ਕਿ ਮਿ੍ਤਕ ਉਸ ਨੂੰ ਪਹਿਲਾਂ ਘਰ ਛੱਡ ਕੇ ਆਇਆ ਸੀ। ਫੇਰ ਉਸ ਦੇ ਦਿਓਰ ਨੇ ਉਸ ਨੂੰ ਫੋਨ ਕੀਤਾ ਕਿ ਜਿਹੜਾ ਵਿਅਕਤੀ ਉਸ ਨੂੰ ਛੱਡ ਕੇ ਗਿਆ ਸੀ, ਉਸ ਨਾਲ ਹਾਦਸਾ ਵਾਪਰ ਗਿਆ ਹੈ। ਸੰਦੀਪ ਨੇ ਇਸ ਔਰਤ ਤੇ ਹੀ ਉਸ ਦੇ ਪਿਤਾ ਦੀ ਜਾਨ ਲੈਣ ਦੇ ਦੋਸ਼ ਲਗਾਏ ਹਨ। ਉਸ ਨੂੰ ਸ਼ੱਕ ਹੈ ਕਿ ਇਸ ਔਰਤ ਦੇ ਪਤੀ ਦੀ ਗੱਡੀ ਸੀ। ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਸੰਦੀਪ ਦਾ ਮੰਨਣਾ ਹੈ ਕਿ ਇਸ ਔਰਤ ਦੇ ਪਤੀ ਦੇ ਮਨ ਵਿੱਚ ਇਹ ਗੱਲ ਸੀ ਕਿ ਉਸ ਦੀ ਪਤਨੀ ਨਾਲ ਸੰਬੰਧ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.