ਬਜ਼ਾਰ ਜਾਂਦੀ ਔਰਤ ਨਾਲ ਹੋ ਗਿਆ ਵੱਡਾ ਕਾਂਡ, ਪੁਲਿਸ ਨੂੰ ਦੱਸੀ ਸਾਰੀ ਕਹਾਣੀ

ਨਕਦੀ, ਮੋਬਾਈਲ ਅਤੇ ਗਹਿਣੇ ਆਦਿ ਝ ਪ ਟ ਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹਰ ਸਮੇਂ ਜਨਤਾ ਦੇ ਮਨ ਵਿੱਚ ਇਹ ਖ਼ਿਆਲ ਰਹਿੰਦਾ ਹੈ ਕਿ ਪਤਾ ਨਹੀਂ ਕਦੋਂ ਕੀ ਹੋ ਜਾਵੇ? ਅਜੇ 2 ਦਿਨ ਪਹਿਲਾਂ ਦੀ ਗੱਲ ਹੈ ਜਦੋਂ ਜਲੰਧਰ ਦੇ ਇਕ ਪੈਟਰੋਲ ਪੰਪ ਤੇ ਗੱਡੀ ਦਾ ਪੈਂਚਰ ਲਵਾ ਰਹੇ ਇਕ ਸ਼ਖ਼ਸ ਦੇ ਕੋਲੋਂ ਨਾਮਾਲੂਮ ਵਿਅਕਤੀ ਨਕਦੀ ਵਾਲਾ ਬੈਗ ਲੈ ਕੇ ਦੌੜ ਗਏ ਸਨ। ਹੁਣ ਗੁਰਦਾਸਪੁਰ ਦੇ ਬਟਾਲਾ ਵਿੱਚ ਸਵਿਤਾ ਰਾਣੀ ਨਾਮ ਦੀ ਬਜ਼ੁਰਗ ਔਰਤ ਦੇ ਕੰਨ ਵਿੱਚੋਂ ਟਾਪਸ ਖਿੱਚੇ ਜਾਣ ਦੀ ਘਟਨਾ ਵਾਪਰ ਗਈ ਹੈ।

ਜਿਸ ਕਰਕੇ ਔਰਤ ਕੰਨ ਤੇ ਟਾਂ ਕੇ ਲਗਵਾਉਣੇ ਪਏ ਹਨ। ਔਰਤ ਦੀ ਮੰਗ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਫਡ਼ ਕੇ ਇਨ੍ਹਾਂ ਤੇ ਕਾਰਵਾਈ ਕੀਤੀ ਜਾਵੇ। ਸਵਿਤਾ ਰਾਣੀ ਨੇ ਦੱਸਿਆ ਹੈ ਕਿ ਉਹ ਪੈਦਲ ਆ ਰਹੇ ਸੀ। ਉਨ੍ਹਾਂ ਨੂੰ ਇਕ ਮੋਟਰਸਾਈਕਲ ਤੇ ਸਵਾਰ 2 ਨੌਜਵਾਨ ਮਿਲੇ। ਉਨ੍ਹਾਂ ਨੂੰ ਦੇਖ ਕੇ ਇਨ੍ਹਾਂ ਨੇ ਆਪਣਾ ਮੋਟਰਸਾਈਕਲ ਮੋੜ ਲਿਆ। ਇਨ੍ਹਾਂ ਵਿਚੋਂ ਇਕ ਨੌਜਵਾਨ ਮੋਟਰਸਾਈਕਲ ਤੋਂ ਉਤਰਿਆ ਅਤੇ ਉਨ੍ਹਾਂ ਦੇ ਕੋਲ ਆ ਕੇ ਪੁੱਛਣ ਲੱਗਾ ਕਿ ਸੁਖਵਿੰਦਰ ਦਾ ਘਰ ਕਿਹੜਾ ਹੈ?

ਸਵਿਤਾ ਰਾਣੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਉਹ ਨਹੀਂ ਜਾਣਦੇ। ਇੰਨੇ ਵਿੱਚ ਹੀ ਇਸ ਨੌਜਵਾਨ ਨੇ ਉਨ੍ਹਾਂ ਦੇ ਦੋਵੇਂ ਕੰਨਾਂ ਨੂੰ ਹੱਥ ਪਾ ਲਿਆ ਪਰ ਸਵਿਤਾ ਰਾਣੀ ਨੇ ਆਪਣਾ ਇਕ ਕੰਨ ਆਪਣੀ ਇੱਕ ਮੁੱਠੀ ਵਿੱਚ ਘੁੱਟ ਲਿਆ। ਇਹ ਨੌਜਵਾਨ ਉਨ੍ਹਾਂ ਦੇ ਇਕ ਕੰਨ ਵਿਚੋਂ ਟਾਪਸ ਖਿੱਚ ਕੇ ਲੈ ਗਿਆ। ਉਨ੍ਹਾਂ ਨੇ ਰੌਲਾ ਪਾਇਆ ਪਰ ਜਦੋਂ ਤੱਕ ਲੋਕ ਇਕੱਠੇ ਹੋਏ ਮੋਟਰਸਾਈਕਲ ਵਾਲੀ ਜਾ ਚੁੱਕੇ ਸਨ। ਸਵਿਤਾ ਰਾਣੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ।

ਉਨ੍ਹਾਂ ਦੇ ਟਾਪਸ ਨੂੰ ਚੇਨ ਲੱਗੀ ਹੋਈ ਸੀ। ਉਨ੍ਹਾਂ ਦੇ ਕੰਨ ਤੇ ਟਾਂ ਕੇ ਲੱਗੇ ਹਨ। ਇਕ ਵਿਅਕਤੀ ਦੇ ਦੱਸਣ ਮੁਤਾਬਕ ਭੰਡਾਰੀ ਮੁਹੱਲੇ ਵਿਚ ਦਿਨ ਦਿਹਾੜੇ 3 ਵਜੇ ਇਕ ਔਰਤ ਦਾ ਉਸ ਸਮੇਂ ਟਾਪਸ ਖਿੱਚ ਲਿਆ ਗਿਆ ਜਦੋਂ ਉਹ ਆਪਣੇ ਦੰਦਾਂ ਲਈ ਦਵਾਈ ਲੈ ਕੇ ਆਪਣੇ ਘਰ ਨੂੰ ਆ ਰਹੀ ਸੀ। ਇਹ ਨੌਜਵਾਨ ਮੋਟਰਸਾਈਕਲ ਤੇ ਸਵਾਰ ਸਨ ਅਤੇ ਇਨ੍ਹਾਂ ਨੇ ਪਰਨੇ ਬੰਨ੍ਹੇ ਸੀ। ਇਸ ਵਿਅਕਤੀ ਨੇ ਦੱਸਿਆ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਵੀ ਅਜਿਹੀ ਘਟਨਾ ਵਾਪਰ ਚੁੱਕੀ ਹੈ।

ਔਰਤ ਦਾ ਇੱਕ ਟਾਪਸ ਬਚ ਗਿਆ ਹੈ ਅਤੇ ਇਕ ਟਾਪਸ ਮੋਟਰਸਾਈਕਲ ਵਾਲੇ ਲੈ ਗਏ ਹਨ। ਇਸ ਵਿਅਕਤੀ ਨੇ ਸ਼ਿਕਵਾ ਕੀਤਾ ਹੈ ਕਿ ਭਾਵੇਂ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਪਰ ਮੁਨਸ਼ੀ ਨੇ ਇਹ ਗੱਲ ਇੰਸਪੈਕਟਰ ਤੱਕ ਨਹੀਂ ਪਹੁੰਚਾਈ। ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਕੋਲ ਇਕ ਮਹਿਲਾ ਸਵਿਤਾ ਰਾਣੀ ਨੂੰ ਲਿਆਂਦਾ ਗਿਆ ਸੀ। ਜਿਸ ਦੇ ਕੰਨ ਵਿੱਚੋਂ ਬਾਲੀ ਖਿੱਚੇ ਜਾਣ ਕਾਰਨ 4 ਟਾਂ ਕੇ ਲਾਉਣੇ ਪਏ ਹਨ।

Leave a Reply

Your email address will not be published. Required fields are marked *