ਐੱਨਸੀਸੀ ਦੇ ਟਰਾਈਲ ਚ ਭੱਜਦੀ ਕੁੜੀ ਦੀ ਹੋਈ ਮੋਤ, ਮਾਂ ਦੇ ਦੇਖੇ ਨੀ ਜਾਂਦੇ ਹੰਝੂ

ਦਸੂਹਾ ਦੇ ਸਿਵਲ ਹਸਪਤਾਲ ਵਿੱਚ ਇਕ ਲੜਕੀ ਨੂੰ ਮ੍ਰਿਤਕ ਰੂਪ ਵਿੱਚ ਲਿਆਂਦਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਲਜ ਵਿਚ ਲੱਗੇ ਐੱਨ.ਸੀ.ਸੀ ਕੈਂਪ ਸਮੇਂ ਲਏ ਜਾ ਰਹੇ ਟਰਾਇਲ ਦੌਰਾਨ ਲੜਕੀ ਡਿੱਗ ਪਈ ਸੀ। ਪੁਲਿਸ ਪ੍ਰਸ਼ਾਸਨ ਵੀ ਹਸਪਤਾਲ ਪਹੁੰਚਿਆ ਹੈ। ਮ੍ਰਿਤਕ ਲੜਕੀ ਸਲੋਨੀ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਲੜਕੀ ਸਵੇਰੇ 9 ਵਜੇ ਕਾਲਜ ਗਈ ਸੀ ਅਤੇ ਉਹ ਆਪ ਕੰਮ ਤੇ ਚਲੇ ਗਏ। ਉਨ੍ਹਾਂ ਨੂੰ 11 ਵਜੇ ਫੋਨ ਆਇਆ ਕਿ ਉਨ੍ਹਾਂ ਦੀ ਲੜਕੀ ਦੇ ਸੱ ਟ ਲੱਗੀ ਹੈ।

ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਐੱਨ.ਸੀ.ਸੀ ਕੈਂਪ ਦੇ ਟ੍ਰਾਇਲ ਦੌਰਾਨ ਡਿੱਗਣ ਕਾਰਨ ਸੱ ਟ ਲੱਗੀ ਹੈ। ਉਹ ਦੁਬਾਰਾ ਨਹੀਂ ਉੱਠੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸਲੋਨੀ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਬਿਲਕੁਲ ਤੰਦਰੁਸਤ ਸੀ। ਉਹ ਸਵੇਰੇ ਸਭ ਤੋਂ ਪਹਿਲਾਂ ਉੱਠਦੀ ਸੀ ਅਤੇ ਉਹ ਬੀ.ਏ ਦਾ ਤੀਸਰਾ ਸਮੈਸਟਰ ਕਰ ਰਹੀ ਸੀ। ਡਾਕਟਰ ਦੇ ਦੱਸਣ ਮੁਤਾਬਕ ਪਤਾ ਲੱਗਾ ਹੈ ਕਿ ਲੜਕੀ ਕਾਲਜ ਵਿਚ ਐਨ.ਸੀ.ਸੀ ਕੈਂਪ

ਵਿੱਚ ਟ੍ਰਾਇਲ ਦੌਰਾਨ ਟਰੈਕ ਵਿਚ ਡਿੱਗ ਪਈ। ਕਾਲਜ ਸਟਾਫ ਵਾਲੇ ਉਸ ਨੂੰ ਡਾਕਟਰ ਕੋਲ ਲੈ ਗਏ। ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦਸੂਹਾ ਲਿਜਾਇਆ ਗਿਆ। ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਡਾਕਟਰ ਦਾ ਕਹਿਣਾ ਹੈ ਕਿ ਜਾਣਕਾਰੀ ਮਿਲੀ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਲੜਕੀ ਨੇ ਹੋਰ ਬੱਚਿਆਂ ਨਾਲੋਂ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਸਿਵਲ ਹਸਪਤਾਲ ਦਸੂਹਾ ਤੋਂ ਇਤਲਾਹ ਮਿਲੀ ਸੀ

ਕਿ ਇੱਕ ਲੜਕੀ ਸਲੋਨੀ ਕਾਲਜ ਦੇ ਐਨ.ਸੀ.ਸੀ ਕੈਂਪ ਵਿੱਚ ਟਰਾਇਲ ਦੌਰਾਨ ਟਰੈਕ ਵਿਚ ਡਿੱਗ ਪਈ। ਜਿਸ ਨੂੰ ਮ੍ਰਿਤਕ ਰੂਪ ਵਿਚ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਹ ਹਸਪਤਾਲ ਪਹੁੰਚੇ ਹਨ। ਕਾਲਜ ਮੈਨੇਜਮੈਂਟ ਅਤੇ ਬੱਚੀ ਦੇ ਮਾਤਾ ਪਿਤਾ ਵੀ ਉੱਥੇ ਪਹੁੰਚੇ ਹੋਏ ਹਨ। ਉਨ੍ਹਾਂ ਨੂੰ ਜੋ ਵੀ ਬਿਆਨ ਦਿੱਤੇ ਜਾਣਗੇ, ਉਸ ਮੁਤਾਬਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.