ਸਮੋਸਿਆਂ ਵਾਲੇ ਹਲਵਾਈ ਨੇ ਕਰ ਦਿੱਤਾ ਵੱਡਾ ਕਾਂਡ, ਬੱਚੇ ਤੇ ਪਾਇਆ ਗਰਮ ਤੇਲ

ਕਈ ਵਾਰ ਇਨਸਾਨ ਨਿਗੂਣੀ ਜਿਹੀ ਗੱਲ ਪਿੱਛੇ ਵੱਡਾ ਬਖੇੜਾ ਖੜ੍ਹਾ ਕਰ ਬੈਠਦਾ ਹੈ ਅਤੇ ਫਿਰ ਇਸ ਨੂੰ ਨਿਪਟਾਉਣ ਲਈ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਹਨ। ਕਿੰਨਾ ਚੰਗਾ ਹੋਵੇ ਜੇਕਰ ਠ ਰੰ ਮੇ ਤੋਂ ਕੰਮ ਲਿਆ ਜਾਵੇ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਗੁਰੂ ਅਰਜਨ ਦੇਵ ਨਗਰ ਵਿੱਚ 2 ਧਿਰਾਂ ਦਾ ਸਿਰਫ਼ 20 ਰੁਪਏ ਨੂੰ ਲੈ ਕੇ ਮਾਮਲਾ ਅਜਿਹਾ ਉਲਝਿਆ ਕਿ ਦੋਵੇਂ ਧਿਰਾਂ ਦੇ ਵਿਅਕਤੀ ਹਸਪਤਾਲ ਵਿੱਚ ਭਰਤੀ ਹਨ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ।

ਮਿਲੀ ਜਾਣਕਾਰੀ ਮੁਤਾਬਕ ਇਕ ਆਟੋ ਚਾਲਕ ਨੇ ਪਰਿਵਾਰ ਦੀ ਇਕ ਛੋਟੀ ਜਿਹੀ ਬੱਚੀ ਨੂੰ 37 ਰੁਪਏ ਦੇ ਕੇ ਹਲਵਾਈ ਦੀ ਦੁਕਾਨ ਤੋਂ 4 ਸਮੋਸੇ ਲੈਣ ਲਈ ਭੇਜ ਦਿੱਤਾ। ਇਸ ਧਿਰ ਦਾ ਦੋਸ਼ ਹੈ ਕਿ ਹਲਵਾਈ ਨੇ 37 ਰੁਪਏ ਰੱਖ ਲਈ ਅਤੇ ਬੱਚੀ ਨੂੰ 2 ਸਮੋਸੇ ਦੇ ਦਿੱਤੇ। ਬੱਚੀ ਘਰ ਆ ਗਈ। ਜਿਸ ਤੋਂ ਬਾਅਦ ਇਹ ਆਟੋ ਚਾਲਕ ਪੁੱਛ ਪੜਤਾਲ ਕਰਨ ਲਈ ਹਲਵਾਈ ਦੀ ਦੁਕਾਨ ਤੇ ਪਹੁੰਚ ਗਿਆ। ਜਿੱਥੇ ਦੁਕਾਨਦਾਰ ਅਤੇ ਆਟੋ ਚਾਲਕ ਤੂੰ ਤੂੰ ਮੈਂ ਮੈਂ ਹੋ ਗਏ। ਇਸ ਤੋਂ ਬਾਅਦ ਆਟੋ ਚਾਲਕ ਦੇ ਪਰਿਵਾਰ ਦੇ ਹੋਰ

ਮੈਂਬਰ ਵੀ ਉੱਥੇ ਜਾ ਪਹੁੰਚੇ। ਇਸ ਤਰ੍ਹਾਂ ਦੋਵੇਂ ਧਿਰਾਂ ਵਿਚਕਾਰ ਖੂਬ ਟਕਰਾਅ ਹੋਇਆ। ਪਰਿਵਾਰ ਵੱਲੋਂ ਦੁਕਾਨ ਵਾਲਿਆਂ ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਨੇ ਪਰਿਵਾਰ ਦੇ 6 ਜੀਆਂ ਤੇ ਗਰਮ ਤੇਲ ਪਾ ਦਿੱਤਾ ਹੈ। ਜਿਸ ਕਰਕੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ 2 ਦੀ ਹਾਲਤ ਖਰਾਬ ਹੋਣ ਕਾਰਨ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਦੂਜੀ ਧਿਰ ਵੱਲੋਂ ਵੀ ਇਸ ਪਰਿਵਾਰ ਤੇ ਤਿੱਖੀਆਂ ਚੀਜ਼ਾਂ ਨਾਲ ਵਾਰ ਕਰਨ ਦੇ ਦੋਸ਼ ਲਗਾਏ ਗਏ ਹਨ।

ਇਸ ਧਿਰ ਦੇ ਜੀਅ ਵੀ ਹਸਪਤਾਲ ਪਹੁੰਚ ਗਏ ਹਨ। ਦੋਵੇਂ ਧਿਰਾਂ ਸੀ.ਸੀ.ਟੀ.ਵੀ ਫੁਟੇਜ਼ ਚੈੱਕ ਕਰਨ ਦੀ ਗੱਲ ਆਖ ਰਹੀਆਂ ਹਨ ਜਦਕਿ ਪੁਲਿਸ ਨੇ ਸੀ.ਸੀ.ਟੀ.ਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਪੁਲੀਸ ਵੱਲੋਂ ਜਾਂਚ ਦੇ ਆਧਾਰ ਤੇ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਦੋਵੇਂ ਧਿਰਾਂ ਖੁਦ ਨੂੰ ਸੱਚਾ ਸਾਬਤ ਕਰਨ ਲਈ ਇੱਕ ਦੂਜੇ ਤੇ ਦੋਸ਼ ਲਗਾ ਰਹੀਆਂ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.